47.25 F
New York, US
March 16, 2025
PreetNama
ਖਾਸ-ਖਬਰਾਂ/Important News

ਟਰੰਪ ਚੋਣ ਤੋਂ ਪਹਿਲੇ ਜੱਜ ਨਾਮਜ਼ਦ ਨਾ ਕਰਨ : ਬਿਡੇਨ

ਅਮਰੀਕੀ ਸੁਪਰੀਮ ਕੋਰਟ ਵਿਚ ਨਵੀਂ ਨਿਯੁਕਤੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਵਿਚਕਾਰ ਨਵਾਂ ਮੋਰਚਾ ਖੁੱਲ੍ਹ ਗਿਆ ਹੈ। ਟਰੰਪ ਜਲਦਬਾਜ਼ੀ ਵਿਚ ਹਨ ਜਿਸ ਤੋਂ ਬਿਡੇਨ ਖ਼ਫ਼ਾ ਹਨ। ਬਿਡੇਨ ਨੇ ਰਿਪਬਲਿਕਨ ਸੈਨੇਟਰਜ਼ ਤੋਂ ਇਸ ਮੁੱਦੇ ‘ਤੇ ਵੋਟਿੰਗ ਨਾ ਕਰਨ ਦੀ ਅਪੀਲ ਕੀਤੀ ਹੈ। ਉਧਰ, ਪਾਰਟੀ ਵਿਚ ਵੀ ਟਰੰਪ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ। ਇਕ ਹੋਰ ਸੈਨੇਟਰ ਨੇ ਟਰੰਪ ਦੇ ਪ੍ਰਸਤਾਵ ਦਾ ਸਮਰਥਨ ਨਾ ਕਰਨ ਦਾ ਐਲਾਨ ਕੀਤਾ ਹੈ।

ਸੁਪਰੀਮ ਕੋਰਟ ਦੀ ਜੱਜ ਰੂਥ ਬੇਡਰ ਗਿੰਸਬਰਗ ਦੀ ਮੌਤ ਕਾਰਨ ਖ਼ਾਲੀ ਹੋਈ ਥਾਂ ‘ਤੇ ਟਰੰਪ ਕਿਸੇ ਮਹਿਲਾ ਜੱਜ ਦੀ ਨਿਯੁਕਤੀ ਕਰਨਾ ਚਾਹੁੰਦੇ ਹਨ। ਪਿਛਲੇ ਦਿਨੀਂ ਉੱਤਰੀ ਕੈਰੋਲਿਨਾ ਦੀ ਇਕ ਰੈਲੀ ਵਿਚ ਟਰੰਪ ਨੇ ਕਿਹਾ ਸੀ ਕਿ ਉਹ ਅਗਲੇ ਹਫ਼ਤੇ ਕਿਸੇ ਨੂੰ ਨਾਮਜ਼ਦ ਕਰਨਗੇ ਅਤੇ ਉਹ ਇਕ ਅੌਰਤ ਹੋਵੇਗੀ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੈ। ਅਜਿਹੇ ਸਮੇਂ ਬਿਡੇਨ ਨੂੰ ਲੱਗਦਾ ਹੈ ਕਿ ਟਰੰਪ ਦਾ ਇਹ ਕਦਮ ਗ਼ਲਤ ਹੈ।

ਫਿਲਾਡੈਲਫੀਆ ਵਿਚ ਬਿਡੇਨ ਨੇ ਕਿਹਾ ਕਿ ਵੋਟਰਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਵੋਟਰ ਹੀ ਤੈਅ ਕਰਨਗੇ ਕਿ ਇਸ ਨਿਯੁਕਤੀ ਦਾ ਅਧਿਕਾਰ ਕਿਸ ਦੇ ਕੋਲ ਹੋਵੇਗਾ। ਟਰੰਪ ਆਪਣੀ ਰਾਜਨੀਤਕ ਸ਼ਕਤੀ ਦੀ ਦੁਰਵਰਤੋਂ ਕਰ ਰਹੇ ਹਨ। ਬਿਡੇਨ ਨੇ ਇਹ ਗੱਲ ਦੁਹਰਾਈ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਕਿਸੇ ਅਫਰੀਕੀ-ਅਮਰੀਕੀ ਮਹਿਲਾ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ‘ਤੇ ਨਾਮਜ਼ਦ ਕਰਨਗੇ। ਇਸ ਦੌਰਾਨ ਅਲਾਸਕਾ ਦੀ ਸੈਨੇਟਰ ਲਿਸਾ ਮੁਰਕੋਵਸਕੀ ਨੇ ਕਿਹਾ ਕਿ ਉਹ ਟਰੰਪ ਦੇ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ। ਇਸ ਤੋਂ ਪਹਿਲੇ ਰਿਪਬਲਿਕਨ ਸੈਨੇਟਰ ਸੁਸਨ ਕੋਲਿਨਸ ਨੇ ਵੀ ਕਿਹਾ ਸੀ ਕਿ ਨਵੇਂ ਰਾਸ਼ਟਰਪਤੀ ਨੂੰ ਹੀ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ। ਉਧਰ, ਇਸ ਸਰਵੇ ਵਿਚ 62 ਫ਼ੀਸਦੀ ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਚੋਣ ਵਿਚ ਜਿੱਤਣ ਵਾਲੇ ਨੂੰ ਹੀ ਜੱਜਾਂ ਦੇ ਖ਼ਾਲੀ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ।

Related posts

ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ, ਸੈਂਸੈਕਸ 1414 ਅੰਕ ਹੇਠਾਂ ਡਿੱਗਾ

On Punjab

ਕੇਜਰੀਵਾਲ ਨੇ ਦਿੱਲੀ ਚੋਣਾਂ ਲਈ ‘ਆਪ’ ਦੇ ਚੋਣ ਮਨੋਰਥ ਪੱਤਰ ‘ਚ 15 ਗਰੰਟੀਆਂ ਦਾ ਐਲਾਨ ਕੀਤਾ

On Punjab

ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿਚ ਕਤਲ

On Punjab