19.08 F
New York, US
December 23, 2024
PreetNama
ਖਾਸ-ਖਬਰਾਂ/Important News

ਟਰੰਪ ‘ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਤਿੰਨ ਨਵੰਬਰ ਨੂੰ ਅਮਰੀਕਾ ‘ਚ ਰਾਸ਼ਟਰਪਤੀ ਚੋਣ ਹੋਣੀ ਹੈ। ਡੌਨਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਰਾਸ਼ਟਰਪਤੀ ਅਹੁਦੇ ਲਈ ਆਹਮੋ-ਸਾਹਮਣੇ ਖੜ੍ਹੇ ਹਨ। ਤਾਜ਼ਾ ਸਰਵੇਖਣ ਮੁਤਾਬਕ ਜੇਕਰ ਅਮਰੀਕਾ ‘ਚ ਹੁਣ ਚੋਣ ਹੁੰਦੀ ਹੈ ਤਾਂ ਡੌਨਲਡ ਟਰੰਪ ‘ਤੇ ਜੋ ਬਾਇਡਨ ਭਾਰੀ ਪੈਣਗੇ।

ਸਰਵੇਖਣ ਮੁਤਾਬਕ ਰਜਿਸਟਰਡ ਵੋਟਰਾਂ ‘ਚੋਂ 50 ਫੀਸਦ ਦਾ ਕਹਿਣਾ ਹੈ ਕਿ ਜੇਕਰ ਚੋਣ ਹੁਣ ਹੁੰਦੀ ਹੈ ਤਾਂ ਉਹ ਜੋ ਬਾਇਡਨ ਨੂੰ ਵੋਟ ਪਾਉਣਗੇ। ਜਦਕਿ 46 ਫੀਸਦ ਨੇ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਨ ਦੀ ਗੱਲ ਆਖੀ ਹੈ।

ਸੀਐਨਐਨ ਸਰਵੇਖਣ ਮੁਤਾਬਕ 72 ਫੀਸਦ ਵੋਟਰ ਇਸ ਵਾਰ ਅਮਰੀਕਾ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਬੇਹੱਦ ਉਤਸ਼ਾਹ ‘ਚ ਹਨ। ਅਮਰੀਕਾ ਦੇ 15 ਸੂਬਿਆਂ ‘ਚ ਕੀਤੇ ਗਏ ਸਰਵੇਖਣ ‘ਚ ਪਾਇਆ ਗਿਆ ਕਿ ਬਾਇਡਨ ਨੂੰ 49 ਫੀਸਦ ਰਜਿਸਟਰਡ ਵੋਟਰਾਂ ਦਾ ਸਮਰਥਨ ਹੈ ਜਦਕਿ 48 ਫੀਸਦ ਟਰੰਪ ਦੇ ਸਮਰਥਕ ਹਨ।

Related posts

ਕਵਾਡ ਦੇਸ਼ਾਂ ‘ਚ ਹੋਈ ਬੈਠਕ ਸਬੰਧੀ ਰਾਸ਼ਟਰਪਤੀ ਬਾਇਡਨ ਦੀ ਪ੍ਰਕਿਰਿਆ ਆਈ ਸਾਹਮਣੇ, ਕਹੀ ਇਹ ਗੱਲ

On Punjab

ਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਇਆ ਕਾਲਜ ਦਾ ਸ਼ਤਾਬਦੀ ਵਰ੍ਹਾ

On Punjab

ਪੰਜਾਬ ‘ਚ ਵਿਗੜੇਗਾ ਮੌਸਮ, ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀ

On Punjab