ਵਾਸ਼ਿੰਗਟਨ- ਯੂਐੱਸ ਕੈਪੀਟਲ ’ਤੇ ਹਿੰਸਾ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲ ਹੈ। ਬੱੁਧਵਾਰ ਨੂੰ ਯੂਐੱਸ ਕੈਪੀਟਲ ’ਤੇ ਹਜ਼ਾਰਾਂ ਟਰੰਪ ਸਮਰਥਕਾਂ ਨੇ ਹਮਲਾ ਕਰ ਦਿੱਤਾ, ਜਿਸ ਦੇ ਕੁਝ ਘੰਟਿਆਂ ਬਾਅਦ ਸਾਬਕਾ ਰਾਸ਼ਟਰਪਤੀ ਓਬਾਮਾ ਦਾ ਇਹ ਬਿਆਨ ਸਾਹਮਣੇ ਆਇਆ। ਇਸ ਹੰਗਾਮੇ ਨਾਲ ਸਦਨ ਦੇ ਸਾਂਝੇ ਸੈਸ਼ਨ ’ਚ ਰੁਕਾਵਟ ਪਈ, ਜਿੱਥੇ ਸਾਂਸਦਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ’ਤੇ ਚਰਚਾ ਕਰਨੀ ਸੀ।
ਓਬਾਮਾ ਨੇ ਆਪਣੀ ਫੇਸਬੱੁਕ ਪੋਸਟ ’ਚ ਲਿਖਿਆ ਕਿ ਇਤਿਹਾਸ ਕੈਪੀਟਲ ’ਚ ਹੋਈ ਅੱਜ ਦੀ ਹਿੰਸਕ ਵਾਰਦਾਤ ਨੂੰ ਯਾਦ ਰੱਖੇਗਾ। ਸਾਬਕਾ ਸਟੇਟ ਸੈਕਰੇਟਰੀ ਹਿਲੇਰੀ ਕਲਿੰਨਟਨ ਨੇ ਕਿਹਾ ਕਿ ਅਮਰੀਕੀ ਲੋਕਤੰਤਰ ਦੀ ਨੀਂਹ : ਸੁਤੰਤਰ ਚੋਣਾਂ ’ਚ ਸੱਤਾ ਦੀ ਸ਼ਾਂਤੀਪੂਰਨ ਤਬਦੀਲੀ ’ਤੇ ਦੇਸ਼ ਦੇ ਅੱਤਵਾਦੀਆਂ ਨੇ ਹਮਲਾ ਕੀਤਾ। ਸਾਨੂੰ ਕਾਨੂੰਨ ਨੂੰ ਦੁਬਾਰਾ ਸਥਾਪਿਤ ਕਰਨਾ ਹੋਵੇਗਾ ਤੇ ਉਸ ਨੂੰ ਇਸ ਲਈ ਜ਼ਿੰਮੇਵਾਰ ਕਰਾਰ ਦੇਣਾ ਹੋਵੇਗਾ। ਲੋਕਤੰਤਰ ਨਾਜ਼ੁਕ ਹੰੁਦਾ ਹੈ ਤੇ ਸਾਡੇ ਨੇਤਾਵਾਂ ਨੂੰ ਇਸ ਦੀ ਰੱਖਿਆ ਦੀ ਜ਼ਿੰਮੇਵਾਰੀ ਨਾਲ ਰਹਿਣਾ ਹੋਵੇਗਾ।
ਓਬਾਮਾ ਨੇ ਆਪਣੀ ਫੇਸਬੱੁਕ ਪੋਸਟ ’ਚ ਲਿਖਿਆ ਕਿ ਇਤਿਾਹਸ ਕੈਪੀਟਲ ’ਚ ਹੋਈ ਅੱਜ ਦੀ ਹਿੰਸਕ ਵਾਰਦਾਤ ਨੂੰ ਯਾਦ ਰੱਖੇਗਾ, ਜੋ ਸਾਡੇ ਦੇਸ਼ ਲਈ ਮਹਾਨ ਅਪਮਾਨ ਤੇ ਸ਼ਰਮ ਦੀ ਗੱਲ ਹੈ। ਰਾਸ਼ਟਰਪਤੀ ਚੋਣਾਂ ’ਚ ਹੋਈ ਟਰੰਪ ਦੀ ਹਾਰ ਦੇ ਨਤੀਜਿਆਂ ਨੂੰ ਨਕਾਰਦਿਆਂ ਟਰੰਪ ਸਮਰਥਕਾਂ ਨੇ ਬੱੁਧਵਾਰ ਨੂੰ ਵ੍ਹਾਈਟ ਹਾਊਸ ਤੇ ਕੈਪੀਟਲ ਬਿਲਡਿੰਗ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ। ਇਸ ਹੰਗਾਮੇ ਨੂੰ ਕਾਬੂ ਕਰਨ ਪਹੰੁਚੀ ਪੁਲਿਸ ਨਾਲ ਵੀ ਟਰੰਪ ਸਮਰਥਕਾਂ ਦੀ ਝੜਪ ਹੋਈ। ਇਸ ’ਚ ਹੁਣ ਤਕ ਇਕ ਮਹਿਲਾ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕੁਝ ਪੁਲਿਸ ਕਰਮੀ ਵੀ ਜ਼ਖ਼ਮੀ ਹੋ ਗਏ। ਕਰੀਬ 52 ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ ਵਾਸ਼ਿੰਗਟਨ ਡੀਸੀ ’ਚ ਕਰਫਿਊ ਲਗਾ ਦਿੱਤਾ ਗਿਆ। ਇਸ ਹਿੰਸਾ ਤੋਂ ਬਾਅਦ ਟਰੰਪ ਦੇ ਦੋ ਸਹਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ।
previous post