PreetNama
ਖਾਸ-ਖਬਰਾਂ/Important News

ਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?

ਵਾਸ਼ਿੰਗਟਨ: ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ ‘ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ। ਉਹ 17 ਜੁਲਾਈ ਨੂੰ ਹਾਊਸ ਜੁਡੀਸ਼ਰੀ ਤੇ ਇੰਟੈਲੀਜੈਂਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਸਾਹਮਣੇ ਆਪਣੀ ਗੱਲ ਰੱਖਣਗੇ। ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਐਡਮ ਨੇ ਟਵੀਟ ਕੀਤਾ ਕਿ ਰੂਸ ਨੇ ਟਰੰਪ ਨੂੰ ਜਿਤਾਉਣ ਲਈ ਅਮਰੀਕਾ ਦੇ ਲੋਕਤੰਤਰ ‘ਤੇ ਹਮਲਾ ਕੀਤਾ। ਟਰੰਪ ਨੇ ਵੀ ਰੂਸ ਦੀ ਮਦਦ ਦੀ ਵਰਤੋਂ ਕੀਤੀ। 448 ਪੰਨਿਆਂ ਦੀ ਰਿਪੋਰਟ ਵਿੱਚ 74 ਸਾਲਾ ਮੂਲਰ ਨੇ ਕਿਹਾ ਕਿ ਰੂਸੀ ਫੌਜ ਦੇ ਅਧਿਕਾਰੀਆਂ ਨੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।18 ਅਪ੍ਰੈਲ ਨੂੰ ਇਹ ਰਿਪੋਰਟ ਕਾਨੂੰਨ ਮੰਤਰਾਲੇ ਨੂੰ ਸੌਂਪੀ ਗਈ ਸੀ। ਹਾਲਾਂਕਿ, ਰਿਪੋਰਟ ਦੇ ਅਖ਼ੀਰ ਵਿੱਚ ਮੂਲਰ ਨੇ ਲਿਖਿਆ ਕਿ ਰੂਸ ਦੀ ਦਖਲਅੰਦਾਜ਼ੀ ਦੇ ਮਾਮਲੇ ਵਿੱਚ ਕਾਫ਼ੀ ਸਬੂਤ ਨਹੀਂ ਮਿਲੇ ਸਨ। ਮੂਲਰ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਟਰੰਪ ਨੇ ਰੂਸੀ ਦਖ਼ਲ ਦੀ ਜਾਂਚ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਟਰੰਪ ਨੇ ਮੂਲਰ ਨੂੰ ਜਾਂਚ ਤੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ।

ਦੱਸ ਦੇਈਏ ਮੂਲਰ ਨੂੰ ਜਸਟਿਸ ਡਿਪਾਰਟਮੈਂਟ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ 2016 ਦੀਆਂ ਅਮਰੀਕੀ ਚੋਣਾਂ ਵਿੱਚ ਰੂਸੀ ਦਖ਼ਲ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ ਪਰ, ਮਈ ਦੇ ਅਖੀਰ ਵਿੱਚ ਉਨ੍ਹਾਂ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Related posts

ਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ, ਸੰਵਿਧਾਨਕ ਸੰਕਟ ਦੇ ਆਸਾਰ

On Punjab

ਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ

On Punjab

ਪੰਜਾਬ ਤੋਂ ਬਾਅਦ ਦਿੱਲੀ ਦੇ ‘ਆਪ’ ਵਿਧਾਇਕ ਵੀ ਤੁਰੇ ਦਲ-ਬਦਲੀ ਦੀ ਰਾਹ

On Punjab