32.49 F
New York, US
February 3, 2025
PreetNama
ਖਾਸ-ਖਬਰਾਂ/Important News

ਟਰੰਪ ਦੀ ਨਿੱਜੀ ਸਲਾਹਕਾਰ ਨੂੰ ਕੋਰੋਨਾ, ਯੂਐਸ ਦੇ ਰਾਸ਼ਟਰਪਤੀ ਨੇ ਡੋਨਾਲਡ ਨੇ ਖੁਦ ਨੂੰ ਕੀਤਾ ਕੁਆਰੰਟੀਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪੌਜ਼ੇਟਿਵ ਹੋ ਗਈ ਹੈ। ਇਸ ਤੋਂ ਬਾਅਦ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਸਲਾਹਕਾਰ ਹੋਪ ਹਿਕਸ ਕੋਰੋਨਾ ਨਾਲ ਪੀੜਤ ਪਾਈ ਗਈ ਹੈ। ਕੋਰੋਨਾ ਦੇ ਲੱਛਣਾਂ ਤੋਂ ਬਾਅਦ ਹੋਪ ਹਿਕਸ ਨੇ ਕੋਰੋਨਾ ਟੈਸਟ ਕਰਵਾਇਆ ਸੀ।

ਹੋਪ ਹਿਕਸ ਏਅਰ ਫੋਰਸ ਵਨ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਾਕਾਇਦਾ ਯਾਤਰਾ ਕਰਦੀ ਹੈ। ਹਾਲ ਹੀ ਵਿੱਚ ਹੋਪ ਹਿਕਸ ਹੋਰ ਸੀਨੀਅਰ ਸਾਥੀਆਂ ਨਾਲ ਰਾਸ਼ਟਰਪਤੀ ਦੀ ਬਹਿਸ ਲਈ ਕਲੇਵਲੈਂਡ ਗਈ ਸੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਉਨ੍ਹਾਂ ਤੇ ਅਮਰੀਕੀ ਲੋਕਾਂ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।ਉਧਰ, ਹੋਪ ਹਿਕਸ ਦੇ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਲਿਖਿਆ, “ਹੋਪ ਹਿਕਸ, ਜੋ ਇੱਕ ਛੋਟੇ ਬ੍ਰੇਕ ਤੋਂ ਬਗੈਰ ਵੀ ਇੰਨੀ ਮਿਹਨਤ ਕਰਦੀ ਹੈ, ਕੋਰੋਨਾ ਪੌਜ਼ੇਟਿਵ ਹੋ ਗਈ ਹੈ। ਮੈਂ ਤੇ ਫਸਟ ਲੈਡੀ ਕੋਰੋਨਾ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਇਸ ਦੌਰਾਨ ਅਸੀਂ ਆਪਣੇ ਆਪ ਨੂੰ ਵੱਖ ਕਰ ਰਹੇ ਹਾਂ।”

ਦੱਸ ਦਈਏ ਕਿ ਹੋਪ ਹਿਕਸ ਇਸ ਸਾਲ ਨਿੱਜੀ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਪਰਤੀ ਸੀ। ਉਸ ਨੂੰ ਅਮਰੀਕੀ ਰਾਸ਼ਟਰਪਤੀ ਦਾ ਨਿੱਜੀ ਸਲਾਹਕਾਰ ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ ਵ੍ਹਾਈਟ ਹਾਊਸ ਦੇ ਡਾਇਰੈਕਟਰ ਕਮਿਊਨੀਕੇਸ਼ਨਜ਼ ਵਜੋਂ ਕੰਮ ਕਰ ਰਹੀ ਸੀ। ਹੋਪ ਹਿਕਸ ਟਰੰਪ ਦੇ 2016 ਦੇ ਰਾਸ਼ਟਰਪਤੀ ਕੈਂਪੇਨ ਦੀ ਬੁਲਾਰੀ ਸੀ।

Related posts

ਪੰਜਾਬ ‘ਚ ਖਾਲਿਸਤਾਨ ਦਾ ਪੈਰ ਪਸਾਰਨਾ ਨਾਮੁਮਕਿਨ, ਭਾਜਪਾ ਦੇ ਮੰਚ ‘ਤੇ ਬੋਲੇ CM ਭਗਵੰਤ ਮਾਨ

On Punjab

Punjab Election 2022 : ਬਹੁਜਨ ਸਮਾਜ ਪਾਰਟੀ ਨੇ ਛੇ ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

On Punjab

ਵਿਸ਼ਵ ਪੱਧਰ ‘ਤੇ 2023 ਦੇ ਸਭ ਤੋਂ ਗਰਮ ਸਾਲ ਰਹਿਣ ਦੀ ਸੰਭਾਵਨਾ, ਅਕਤੂਬਰ ਮਹੀਨੇ ਨੇ ਸਭ ਤੋਂ ਵੱਧ ਝੁਲਸਾਇਆ; ਰਿਪੋਰਟ ਵਿੱਚ ਚਿਤਾਵਨੀ

On Punjab