PreetNama
ਖਾਸ-ਖਬਰਾਂ/Important News

ਟਰੰਪ ਦੀ ਮੋਦੀ ਨੂੰ ਮੁਬਾਰਕਾਂ, ਕਿਹਾ ਮੋਦੀ ਤੇ ਮੈਂ ਚੰਗੇ ਦੋਸਤ, ਮਿਲ ਕੇ ਕਰਾਂਗੇ ਕੰਮ

ਜਾਪਾਨ ਦੇ ਓਸਾਕਾ ਚ ਜੀ20 ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਇਸ ਮੀਟਿੰਗ ਦੌਰਾਨ ਪੀਐਮ ਮੋਦੀ ਅਤੇ ਟਰੰਪ ਚ ਚਾਰ ਮੁੱਦਿਆਂ ਇਰਾਨ, 5ਜੀ, ਦੁਵੱਲੇ ਸਬੰਧ ਅਤੇ ਰੱਖਿਆ ’ਤੇ ਗੱਲਬਾਤ ਹੋਈ।

 

ਮੁਲਾਕਾਤ ਦੌਰਾਨ ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਲੋਕ ਸਭਾ ਚੋਣਾਂ ਚ ਮੁੜ ਜਿੱਤਣ ਲਈ ਵਧਾਈ ਦਿੱਤੀ ਤੇ ਕਿਹਾ ਕਿ ਅਸੀਂ ਦੋਵੇਂ ਕਾਫੀ ਚੰਗੇ ਮਿੱਤਰ ਹੋ ਗਏ ਹਾਂ, ਸਾਡੇ ਦੇਸ਼ਾਂ ਚ ਇਸ ਤੋਂ ਪਹਿਲਾਂ ਕਦੇ ਇੰਨੇ ਨੇੜਤਾ ਨਹੀਂ ਹੋਈ। ਮੈਂ ਇਹ ਗ਼ੱਲ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ। ਅਸੀਂ ਲੋਕ ਕਈ ਖੇਤਰਾਂ ਚ ਖਾਸ ਕਰਕੇ ਮਿਲਟਰੀ ਚ ਮਿਲ ਕੇ ਕੰਮ ਕਰਾਂਗੇ, ਅੱਜ ਅਸੀਂ ਲੋਕ ਕਾਰੋਬਾਰ ਦੇ ਮੁੱਦੇ ਤੇ ਵੀ ਗੱਲ ਕਰ ਰਹੇ ਹਾਂ।

 

ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਅਤੇ ਜਾਪਾਨ ਵਿਚਾਲੇ ਤ੍ਰਿਪੱਖੀ ਬੈਠਕ ਹੋਈ। ਇਸ ਬੈਠਕ ਚ ਪੀਐਮ ਮੋਦੀ ਨੇ ‘ਜੈ’ ਦਾ ਨਾਅਰਾ ਦਿੱਤਾ। ‘ਜੈ’ ਮਤਲਬ ਜਾਪਾਨ, ਅਮਰੀਕਾ ਅਤੇ ਇੰਡੀਆ। ਪੀਐਮ ਮੋਦੀ ਨੇ ਕਿਹਾ ਕਿ ‘ਜੈ’ ਦਾ ਮਤਲਬ ਜਿੱਤ ਹੈ।

 

ਤ੍ਰਿਪੱਖੀ ਬੈਠਕ ਦੌਰਾਨ ਟਰੰਪ ਨੇ ਕਿਹਾ ਕਿ ਮੈਂ ਮੋਦੀ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਾ ਹਾਂ। ਮੈਂ ਸ਼ਿੰਜੋ ਆਬੇ ਨੂੰ ਵੀ ਜਿੱਤ ਦੀ ਵਧਾਈ ਦਿੰਦਾ ਹਾਂ। ਤੁਸੀਂ ਦੋਨਾਂ ਆਪੋ ਆਪਣੋ ਦੇਸ਼ ਲਈ ਸ਼ਾਨਦਾਰ ਕੰਮ ਕਰ ਰਹੇ ਹੋ।

Related posts

ਮਕਬੂਜਾ ਕਸ਼ਮੀਰ ’ਚ ਪਾਕਿਸਤਾਨ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟਾਂ ਦੀ ਮੌਤ

On Punjab

ਕੋਰੋਨਾ ਵਾਇਰਸ : ਅਮਰੀਕਾ ‘ਚ ਹੋਰ 30 ਲੱਖ ਲੋਕ ਹੋਏ ਬੇਰੁਜ਼ਗਾਰ, ਅਜੇ ਵੀ ਛਾਂਟੀ ਜਾਰੀ ਰਹਿਣ ਦੀ ਸੰਭਾਵਨਾ

On Punjab

Russia-Ukraine War : ਕੀਵ ‘ਤੇ ਕਬਜ਼ਾ ਕਰਨ ਲਈ ਪੁਤਿਨ ਨੇ ਬਣਾਈ ਨਵੀਂ ਰਣਨੀਤੀ, ਜਾਣੋ ਕਿਹੜਾ ਲਿਆ ਵੱਡਾ ਫੈਸਲਾ

On Punjab