WHO chief calls: ਕੋਰੋਨਾ ਵਾਇਰਸ ਦੇ ਤਬਾਹੀ ਕਾਰਨ ਦੁਨੀਆ ਭਰ ਵਿੱਚ 83,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ 14 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਜਿਸਨੂੰ ਦੇਖਦੇ ਹੋਏ WHO ਵੱਲੋਂ ਲੋਕਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ ਗਈ ਹੈ । ਇਸੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਨੂੰ ਉਸਦੇ ਦੇਸ਼ ਤੋਂ ਮਿਲਣ ਵਾਲੇ ਫੰਡਾਂ ਨੂੰ ਘਟਾਉਣ ਦੀ ਧਮਕੀ ਦਿੱਤੀ ਸੀ । ਜਿਸ ਦਾ WHO ਨੇ ਵੀਰਵਾਰ ਦੀ ਪ੍ਰੈਸ ਕਾਨਫਰੰਸ ਦੌਰਾਨ ਜਵਾਬ ਦਿੱਤਾ ਹੈ । ਇਸ ਬਾਰੇ ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਗੈਬਰੀਅਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਰਾਜਨੀਤੀਕਰਨ ਤੋਂ ਕਵਾਰੰਨਟੀਨ ਰਹੋ, ਪਾਰਟੀ, ਵਿਚਾਰਧਾਰਾ ਅਤੇ ਧਾਰਮਿਕ ਮਤਭੇਦਾਂ ਤੋਂ ਉੱਪਰ ਉੱਠੋ, ਕੋਰੋਨਾ ਦਾ ਸਿਆਸਤ ਨਾ ਕਰੋ, ਇਹ ਅੱਗ ਨਾਲ ਖੇਡਣ ਵਰਗਾ ਹੈ ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਕੋਈ ਦਰਾਰ ਹੈ, ਉੱਥੇ ਵਾਇਰਸ ਦੀ ਘੁਸਪੈਠ ਸਾਨੂੰ ਹਰਾ ਸਕਦੀ ਹੈ । ਭਾਵੇਂ ਕਿਸੇ ਦੇਸ਼ ਦੀ ਪ੍ਰਣਾਲੀ ਕਿੰਨੀ ਵੀ ਚੰਗੀ ਹੋਵੇ, ਪਰ ਰਾਸ਼ਟਰੀ ਏਕਤਾ ਤੋਂ ਬਿਨਾਂ ਉਹ ਖਤਰੇ ਵਿੱਚ ਹੋਵੇਗਾ । ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਕੋਲ ਆਪਣੇ ਆਪ ਨੂੰ ਸਾਬਿਤ ਕਰਨ ਲਈ ਬਹੁਤ ਸਾਰੇ ਹੋਰ ਮੁੱਦੇ ਹੋਣਗੇ, ਪਰ ਇਸ ਵਾਇਰਸ ਨੂੰ ਰਾਜਨੀਤੀ ਦਾ ਹਥਿਆਰ ਨਾ ਬਣਾਓ ।
ਦੱਸ ਦੇਈਏ ਕਿ ਬੁੱਧਵਾਰ ਨੂੰ ਡੋਨਾਲਡ ਟਰੰਪ ਨੇ WHO ‘ਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਚੀਨ ਪ੍ਰਤੀ ਪੱਖਪਾਤੀ ਹੋਣ ਦਾ ਦੋਸ਼ ਲਾਇਆ ਸੀ । ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਹੁਣ ਉਹ WHO ਨੂੰ ਫੰਡ ਦੇਣ ਤੇ ਮਜ਼ਬੂਤ ਪਕੜ ਰੱਖਣਗੇ, ਕਿਉਂਕਿ ਅਮਰੀਕਾ WHO ਲਈ ਫੰਡ ਦੇਣ ਦਾ ਸਭ ਤੋਂ ਵੱਡਾ ਸਰੋਤ ਹੈ।
ਗੈਬਰੀਅਸ ਨੇ ਦੱਸਿਆ ਹੈ ਕਿ ਉਸਨੂੰ ਕੋਰੋਨਾ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ । ਇਕ ਸਵਾਲ ‘ਤੇ ਉਨ੍ਹਾਂਕਿਹਾ ਕਿ ਮੈਂ ਨਿੱਜੀ ਤੌਰ ‘ਤੇ ਨਿਸ਼ਾਨਾ ਬਣਨ ਦੀ ਪਰਵਾਹ ਨਹੀਂ ਕਰਦਾ । ਪਿਛਲੇ ਤਿੰਨ ਮਹੀਨਿਆਂ ਵਿੱਚ ਮੈਨੂੰ ਬਹੁਤ ਸਾਰੇ ਅਪਸ਼ਬਦ ਕਹੇ ਗਏ ਹਨ ।