ਅਮਰੀਕੀ ਸੰਸਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਊਦੀ ਅਰਬ ਅਤੇ ਹੋਰ ਸਹਿਯੋਗੀਆਂ ਨੂੰ ਹਥਿਆਰ ਵੇਚਣ ਉਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਟਰੰਪ ਦੇ ਵੀਟੋ ਪਾਵਰ ਦੀ ਵਰਤੋਂ ਕਰਨ ਦੀ ਸੰਭਵਾਨਾ ਵਧ ਗਈ ਹੈ। ਸਊਦੀ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਪਿਛਲੇ ਸਾਲ ਸ਼ੱਕੀ ਹਾਲਤ ਵਿਚ ਹੋਏ ਕਤਲ ਬਾਅਦ ਐਮਪੀ, ਰਿਆਦ ਨਾਲ ਨਰਾਜ਼ ਸਨ।
ਇਸ ਸਾਲ ਦੇ ਸ਼ੁਰੂਆਤ ਵਿਚ ਟਰੰਪ ਵੱਲੋਂ ਐਮਰਜੈਂਸੀ ਉਪਾਅ ਦੇ ਤਹਿਤ ਐਲਾਨੇ ਵਿਵਾਦਮਈ ਵਿਕਰੀ ਨੂੰ ਰੋਕਣ ਵਾਲੇ ਤਿੰਨ ਪ੍ਰਸਤਾਵਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਵਿਕਰੀ ਯਮਨ ਵਿਚ ਵਿਨਾਸ਼ਕਾਰੀ ਯੁੱਧ ਨੂੰ ਵਧਾਵਾ ਦੇਵੇਗੀ।