PreetNama
ਖਾਸ-ਖਬਰਾਂ/Important News

ਟਰੰਪ ਨੂੰ ਰੈਲੀ ਕਰਨਾ ਪਿਆ ਭਾਰੀ, ਇੱਕ ਕੋਰੋਨਾ ਪੌਜ਼ੇਟਿਵ ਪੱਤਰਕਾਰ ਹੋਇਆ ਸ਼ਾਮਲ

ਓਕਲਾਹੋਮਾ ਸਿਟੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਰੈਲੀ ਵਿੱਚ ਸ਼ਾਮਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਸੰਕਰਮਿਤ ਪਾਇਆ ਗਿਆ। ਇਸ ਬਾਰੇ ਪੱਤਰਕਾਰ ਨੇ ਖ਼ੁਦ ਸ਼ੁੱਕਰਵਾਰ ਨੂੰ ਦੱਸਿਆ। ਓਕਲਾਹੋਮਾ ਵਾਚ ਦੇ ਪੱਤਰਕਾਰ ਪਾਲ ਮੋਨੀਸ ਨੇ ਕਿਹਾ ਕਿ ਉਸਨੂੰ ਸ਼ੁੱਕਰਵਾਰ ਨੂੰ ਆਪਣੇ ਸੰਕਰਮਣ ਬਾਰੇ ਜਾਣਕਾਰੀ ਮਿਲੀ।

ਪੱਤਰਕਾਰ ਵਿਚ ਨਹੀਂ ਕੋਈ ਲੱਛਣ:

ਮੋਨੀਸ ਨੇ ਟਵੀਟ ਕੀਤਾ, “ਮੈਂ ਹੈਰਾਨ ਹਾਂ। ਮੇਰੇ ‘ਚ ਅਜੇ ਕੋਈ ਲੱਛਣ ਨਹੀਂ ਅਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਅੱਜ ਸਵੇਰੇ ਵੀ ਮੈਂ ਪੰਜ ਮੀਲ ਦੌੜਿਆ।”

ਮੋਨੀਸ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਬੀਓਕੇ ਸੈਂਟਰ ਵਿਖੇ ਕਰੀਬ ਛੇ ਘੰਟਿਆਂ ਲਈ ਇੱਕ ਰੈਲੀ ਵਿੱਚ ਸ਼ਾਮਲ ਹੋਇਆ ਅਤੇ ਉਸਨੇ ਮਾਸਕ ਪਾਇਆ ਅਤੇ ਸਮਾਜਕ ਦੂਰੀਆਂ ਦੀ ਵੀ ਪਾਲਣਾ ਕੀਤੀ। ਉਹ ਭੀੜ ਵਿੱਚ ਕੁਝ ਖਾਣ-ਪੀਣ ਲਈ ਗਿਆ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਦੇ ਨੇੜੇ ਨਹੀਂ ਆਇਆ।

ਸਿਕਰੇਟ ਸਰਵਿਸ ਦੇ 2 ਮੈਂਬਰ ਵੀ ਸੰਕਰਮਿਤ ਹੋਏ:

ਦੱਸ ਦਈਏ ਕਿ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਛੇ ਵਰਕਰ ਅਤੇ ਓਕਲਾਹੋਮਾ ਰੈਲੀ ਲਈ ਕੰਮ ਕਰ ਰਹੇ ਸਿਕਰੇਟ ਸਰਵਿਸ ਦੇ ਦੋ ਮੈਂਬਰ ਵੀ ਕੋਰੋਨਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਓਕਲਾਹੋਮਾ ਵਿਚ ਪਿਛਲੇ ਹਫ਼ਤੇ ‘ਚ ਕੋਵਿਡ-19 ਦੇ ਕੇਸ ਹਰ ਰੋਜ਼ ਵਧੇ ਰਹੇ ਹਨ।

Related posts

100 ਕਰੋੜ ਦੀ ਧੋਖਾਧੜੀ ਮਾਮਲੇ ‘ਚ ਚੀਨੀ ਨਾਗਰਿਕ ਗ੍ਰਿਫ਼ਤਾਰ, ਹੋਏ ਕਈ ਅਹਿਮ ਖ਼ੁਲਾਸੇ

On Punjab

Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

On Punjab

ਅਣਪਛਾਤੇ ਬੰਦੂਕਧਾਰੀਆਂ ਨੇ ਨਮਾਜ਼ ਦੌਰਾਨ ਮਸਜਿਦ ‘ਚ ਕੀਤੀ ਗੋਲ਼ੀਬਾਰੀ, ਸੱਤ ਦੀ ਮੌਤ

On Punjab