ਵਾਸ਼ਿੰਗਟਨ: ਕੋਰੋਨਾ ਮਹਾਮਾਰੀ ਨੇ ਦੁਨੀਆਂ ਭਰ ‘ਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ। ਅਮਰੀਕਾ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚੋਂ ਪਹਿਲੇ ਨੰਬਰ ‘ਤੇ ਹੈ। ਅਮਰੀਕਾ ‘ਚ ਹੁਣ ਤਕ ਕੋਰੋਨਾ ਵਾਇਰਸ ਦੇ 40 ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹਨ ਅਤੇ 1 ਲੱਖ 45 ਹਜ਼ਾਰ ਦੇ ਕਰੀਬ ਮੌਤਾਂ ਹੋ ਗਈਆਂ ਹਨ।
ਅਮਰੀਕਾ ‘ਚ ਵਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੀ ਕੋਰੋਨਾ ਦਾ ਖਤਰਾ ਸਤਾ ਰਿਹਾ ਹੈ। ਹਾਲ ਹੀ ‘ਚ ਟਰੰਪ ਇਕ ਸਮਾਗਮ ‘ਚ ਮਾਸਕ ਪਹਿਨੇ ਹੋਏ ਨਜ਼ਰ ਆਏ ਸਨ। ਹਾਲਾਂਕਿ ਉਨ੍ਹਾਂ ਦੇ ਮਾਸਕ ਨਾ ਪਹਿਣਨ ਨੂੰ ਲੈਕੇ ਵੀ ਸਵਾਲ ਉੱਠਦੇ ਹਨ।
ਅਜਿਹੇ ‘ਚ ਵਾਈਟ ਹਾਊਸ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਮਰੀਕਾ ‘ਚ ਰਾਸ਼ਟਰਪਤੀ ਟਰੰਪ ਦੀ ਸਭ ਤੋਂ ਜ਼ਿਆਦਾ ਵਾਰ ਕੋਰੋਨਾ ਜਾਂਚ ਹੋਈ ਹੈ। ਵਾਈਟ ਹਾਊਸ ਪ੍ਰੈੱਸ ਕਾਨਫਰੰਸ ‘ਚ ਪ੍ਰੈੱਸ ਸਕੱਤਰ ਕੇਲੀ ਮੈਕਨੀ ਨੇ ਇਸਦੀ ਜਾਣਕਾਰੀ ਦਿੱਤੀ। ਮੈਕਨੀ ਤੋਂ ਜਦੋਂ ਪੁੱਛਿਆ ਗਿਆ ਕਿ ਟਰੰਪ ਦਿਨ ‘ਚ ਕਿੰਨੀ ਵਾਰ ਕੋਰੋਨਾ ਟੈਸਟ ਕਰਾਉਂਦੇ ਹਨ ਤਾਂ ਉਸ ਨੇ ਜਵਾਬ ਦਿੱਤਾ ਕਈ ਵਾਰ। ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਦੱਸੂੰਗੀ ਕਿ ਦਿਨ ‘ਚ ਕਿੰਨੀ ਵਾਰ ਟੈਸਟ ਹੁੰਦਾ ਹੈ ਪਰ ਕਦੇ-ਕਦੇ ਇਹ ਇਕ ਤੋਂ ਜ਼ਿਆਦਾ ਵਾਰ ਵੀ ਹੁੰਦਾ ਹੈ।