PreetNama
ਖਾਸ-ਖਬਰਾਂ/Important News

ਟਰੰਪ ਨੇ ਅਮਰੀਕੀ ਚੋਣਾਂ ‘ਚ ਧੋਖਾਧੜੀ ਦੇ ਦਾਅਵੇ ਨੂੰ ਦੁਹਰਾਇਆ, ਕਿਹਾ- ਚੋਣਾਂ ‘ਚ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣ ਲਈ ਲੜ ਰਿਹਾਂ

ਅਮਰੀਕੀ ਰਾਸ਼ਟਰਪਤੀ ਚੋਣਾਂ 2020 ‘ਚ ਧੋਖਾਧੜੀ ਦੇ ਦਾਅਵਿਆਂ ਨੂੰ ਦੁਹਰਾਉਂਦੇ ਹੋਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਇਹ ਨਿਸ਼ਚਿਤ ਕਰਨ ਲਈ ਹੈ ਕਿ ਅਮਰੀਕੀਆਂ ਦਾ ਭਵਿੱਖ ਦੀਆਂ ਚੋਣਾਂ ‘ਚ ਵਿਸ਼ਵਾਸ ਬਣਿਆ ਰਹੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਦੇ ਦਿਨਾਂ ‘ਚ ਜਿੱਤ ਦਾ ਐਲਾਨ ਕਰਨ ‘ਚ ਤੇਜ਼ੀ ਦਿਖਾਈ ਗਈ, ਜਦਕਿ ਕਈ ਮੁੱਖ ਸੂਬਿਆਂ ‘ਚ ਗਿਣਤੀ ਜਾਰੀ ਸੀ। ਸੰਵਿਧਾਨਕ ਪ੍ਰਕਿਰਿਆ ਜਾਰੀ ਰੱਖਣੀ ਪਵੇਗੀ। ਅਸੀਂ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਹਰ legal ballot ਦੀ ਗਿਣਤੀ ਕੀਤੀ ਜਾਵੇ ਤੇ ਕੋਈ ਗੈਰ ballot ਦੀ ਗਿਣਤੀ ਨਾ ਕੀਤੀ ਜਾਵੇ। ਉਨ੍ਹਾਂ ਨੇ ਇਹ ਗੱਲ ਮੰਗਲਵਾਰ ਨੂੰ ਵ੍ਹਾਈਟ ਹਾਊਸ Christmas party ‘ਚਆਪਣੇ ਸਮਰਥਕਾਂ ਨੂੰ ਕਹੀ।

Democratic Party Leader ਨੂੰ ਰਾਸ਼ਟਰਪਤੀ ਚੋਣਾਂ ‘ਚ ਜਿੱਤ ਮਿਲੀ ਹੈ। ਟਰੰਪ ਨੇ ਪਿਛਲੇ ਹਫ਼ਤੇ ਸੱਤਾ ਪਰਿਵਰਤਨ ਦੀ ਅਧਿਕਾਰਿਤ ਸ਼ੁਰੂਆਤ ਦੀ ਆਗਿਆ ਦਿੱਤੀ ਸੀ ਪਰ ਹੁਣ ਤਕ ਨਹੀਂ ਮੰਨੀ ਗਈ ਹੈ। ਹਾਲਾਂਕਿ ਚੋਣਾਂ ਅਧਿਕਾਰੀਆਂ ਨੇ ਬਾਇਡਨ ਨੂੰ ਜੇਤੂ ਐਲਾਨ ਕਰ ਦਿੱਤਾ ਹੈ। ਬਾਇਡਨ ਦੇ ਖਾਤੇ ‘ਚ 306 Electoral College ਵੋਟ ਹੈ ਤੇ ਟਰੰਪ ਦੇ 232 ਵੋਟ ਹਨ। ਟਰੰਪ ਨੇ ਅੱਗੇ ਕਿਹਾ, ਇਹ ਸਿਰਫ਼ 74 ਮਿਲੀਅਨ ਅਮਰੀਕੀਆਂ ਦੇ ਵੋਟਾਂ ਦਾ ਸਨਮਾਨ ਕਰਨ ਦੀ ਗੱਲ ਨਹੀਂ ਜਿਨ੍ਹਾਂ ਨੇ ਮੈਨੂੰ ਵੋਟ ਦਿੱਤਾ। ਮੁੱਦਾ ਇਹ ਵੀ ਹੈ ਕਿ ਇਹ ਨਿਸ਼ਚਿਤ ਕਰਨਾ ਹੈ ਕਿ ਅਮਰੀਕੀ ਇਨ੍ਹਾਂ ਚੋਣਾਂ ‘ਚ ਤੇ ਭਵਿੱਖ ਦੀਆਂ ਸਾਰੀਆਂ ਚੋਣਾਂ ‘ਚ ਵਿਸ਼ਵਾਸ ਕਰ ਕੇ ਬਣਾਈ ਰੱਖ ਸਕਦੇ ਹਨ।

Related posts

ਨੌਜਵਾਨਾਂ ਨੂੰ ਕਾਮਯਾਬੀ ਤੋਂ ਬਾਅਦ ਵੀ ਡਟੇ ਰਹਿਣ ਦੀ ਕੀਤੀ ਤਾਕੀਦ

On Punjab

ਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ ’ਤੇ ਡੋਨਾਲਡ ਟਰੰਪ ਨੇ ਥਾਪੜੀ ਆਪਣੀ ਪਿੱਠ

On Punjab

ਮੋਦੀ ਸਰਕਾਰ ਦੇ ਕਾਨੂੰਨ ਤੋਂ ਅਮਰੀਕਾ ਫ਼ਿਕਰਮੰਦ

On Punjab