ਅਮਰੀਕੀ ਖਾਧ ਤੇ ਮੈਡੀਕਲ ਪ੍ਰਸ਼ਾਸਨ ਦੇ ਐਮਰਜੈਂਸੀ ਵਰਤੋਂ ਲਈ ਫਾਈਜਰ COVID ਵੈਕਸੀਨ ਨੂੰ ਮਨਜ਼ੂਰੀ ਦੇਣ ਦੇ ਕੁਝ ਦਿਨਾਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਵ੍ਹਾਈਟ ਹਾਊਸ ਦੇ ਕਰਮਚਾਰੀਆਂ ਨਾਲ ਦੇਸ਼ ‘ਚ ਪਹਿਲੇ ਨਹੀਂ ਹੋਣਗੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ। ਨਿਊਯਾਰਕ ਟਾਈਮਜ਼ ਦਾ ਹਵਾਲਾ ਦਿੰਦੇ ਹੋਏ, ਦਿ ਹਿਲ ਨੇ ਦੱਸਿਆ ਕਿ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਟਰੰਪ ਪ੍ਰਸ਼ਾਸਨ ਕੋਲ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਵਾਲਿਆਂ ਲਈ ਟੀਕਾਕਰਨ ਨੂੰ ਪਹਿਲ ਦੇਣ ਦੀ ਯੋਜਨਾ ਹੈ।
ਟਰੰਪ ਨੇ ਟਵਿੱਟਰ ‘ਤੇ ਲਿਖਿਆ ਵ੍ਹਾਈਟ ਹਾਊਸ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਟੀਕਾ ਕੁਝ ਸਮੇਂ ਬਾਅਦ ਪ੍ਰੋਗਰਾਮ ‘ਚ ਪ੍ਰਾਪਤ ਕਰਨਾ ਚਾਹੀਦਾ ਜਦੋਂ ਤਕ ਕਿ ਵਿਸ਼ੇਸ਼ ਰੂਪ ਨਾਲ ਜ਼ਰੂਰੀ ਨਾ ਹੋਵੇ।
ਇਸ ਤੋਂ ਪਹਿਲੇ ਦਿਨ ਟਰੰਪ ਨੇ ਲਿਖਿਆ ਸੀ ਕਿ ਟੀਕੇ ਵੱਖ-ਵੱਖ ਭੇਜੇ ਜਾ ਰਹੇ ਹਨ ਤੇ ਇਸ ਨਾਲ ਅਮਰੀਕਾ ਤੇ ਦੁਨੀਆ ਦੇ ਕੋਰੋਨਾ ਨਾਲ ਹਾਲਤ ਚੰਗੇ ਹੋਣ ਦੇ ਆਸਾਰ ਹਨ। ਟਰੰਪ ਨੇ ਦਿਨ ‘ਚ ਪਹਿਲਾਂ ਟਵੀਟ ਕੀਤਾ ਸੀ ‘ਟੀਕੇ ਸ਼ਿਪ ਕੀਤੇ ਜਾ ਰਹੇ ਹਨ।’ ਉਨ੍ਹ੍ਹਾਂ ਨੇ ਅੱਗੇ ਕਿਹਾ,’ਸਿਹਤਮੰਦ ਰਹੋ USA, ਸਿਹਤਮੰਦ ਰਹੇ ਦੁਨੀਆ। ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ।’
ਅਮਰੀਕੀ ਰੋਜ਼ਾਨਾ ਮੁਤਾਬਕ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜਾਨ ਯੂਲੀਅਟ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਤਿੰਨ ਸ਼ਾਖਾਵਾਂ ‘ਚ ਸੀਨੀਅਰ ਅਧਿਕਾਰੀਆਂ ਨੂੰ ਕਾਰਜਕਾਰੀ ਨੀਤੀ ‘ਚ ਸਥਾਪਤ ਸਰਕਾਰੀ ਪ੍ਰੋਟੋਕਾਲ ਦੀ ਨਿਰੰਤਰਤਾ ਮੁਤਾਬਕ ਟੀਕਾਕਰਨ ਪ੍ਰਾਪਤ ਹੋਵੇਗਾ। ਅਮਰੀਕੀ ਖਾਧ ਤੇ ਮੈਡੀਕਲ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੇਸ਼ਭਰ ‘ਚ ਐਮਰਜੈਂਸੀ ਵਰਤੋਂ ਲਈ ਫਾਈਜਰ ਦੇ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਇਸ ਤੋਂ ਪਹਿਲਾਂ ਖਬਰ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ, ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਯੂਐੱਸ ਦੇ ਹੋਰ ਅਧਿਕਾਰੀਆਂ ਨੂੰ ਸੋਮਵਾਰ ਤੋਂ ਕੋਰੋਨਾ ਦਾ ਟੀਕਾ ਲਾਇਆ ਜਾ ਸਕਦਾ ਹੈ। ਹਾਲਾਂਕਿ ਟਰੰਪ ਦੇ ਇਸ ਬਿਆਨ ਤੋਂ ਫਿਲਹਾਲ ਕੁਝ ਸਾਫ ਨਹੀਂ ਹੈ।