ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਤਰ-ਪੂਰਬੀ ਸੀਰੀਆ ਵਿੱਚ ਤੁਰਕੀ ਦੀ ਸੈਨਿਕ ਕਾਰਵਾਈ ਦੇ ਵਿਰੋਧ ਵਿੱਚ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਤੁਰਕੀ ਵਿਨਾਸ਼ ਦੇ ਰਾਹ ‘ਤੇ ਜਾਰੀ ਰਿਹਾ ਤਾਂ ਉਹ ਇਸ ਦੀ ਆਰਥਿਕਤਾ ਨੂੰ ਤੇਜ਼ੀ ਨਾਲ ਖਤਮ ਕਰਨ ਲਈ ਤਿਆਰ ਹਨ । ਇਸ ਤੋਂ ਇਲਾਵਾ ਅਮਰੀਕਾ ਵੱਲੋਂ ਸਟੀਲ ‘ਤੇ ਵੀ ਡਿਊਟੀ ਵਧਾ ਦਿੱਤੀ ਗਈ ਹੈ ਤੇ 100 ਅਰਬ ਡਾਲਰ ਦੇ ਵਪਾਰ ਸੌਦੇ ‘ਤੇ ਗੱਲਬਾਤ ਨੂੰ ਵੀ ਰੋਕ ਦਿੱਤਾ ਗਿਆ ਹੈ ।ਦਰਅਸਲ, ਇਸ ਮਾਮਲੇ ਵਿੱਚ ਟਰੰਪ ਵੱਲੋਂ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰ ਕੇ ਪ੍ਰਸ਼ਾਸਨ ਨੂੰ ਤੁਰਕੀ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਦੇ ਦਿੱਤਾ ਗਿਆ । ਇਸ ਦੇ ਨਾਲ ਹੀ ਟਰੰਪ ਵੱਲੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਨਸੀ ਪੇਲੋਸੀ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ । ਜਿਸ ਵਿੱਚ ਤੁਰਕੀ ਦੇ ਕੇਸ ਨੂੰ ਕੌਮੀ ਤਬਾਹੀ ਦੱਸਿਆ ਗਿਆ ਹੈ ।
ਦੱਸ ਦੇਈਏ ਅਮਰੀਕਾ ਵੱਲੋਂ ਤੁਰਕੀ ਦੇ ਰੱਖਿਆ ਮੰਤਰੀ ਹੁਲਸੀ ਅਕਾਰ, ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਤੇ ਊਰਜਾ ਮੰਤਰੀ ਫਾਤਿਹ ਡੋਨਮੇਜ ਨੂੰ ਪਹਿਲਾਂ ਹੀ ਪਾਬੰਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ ।