PreetNama
ਖਾਸ-ਖਬਰਾਂ/Important News

ਟਰੰਪ ਨੇ ਨਵੇਂ ਸਾਲ ‘ਤੇ ਪਰਵਾਸੀ ਕਾਮਿਆਂ ਨੂੰ ਦਿੱਤਾ ਝਟਕਾ, Work Visa ‘ਤੇ ਮਾਰਚ ਤਕ ਵਧਾਈ ਪਾਬੰਦੀ

ਵਾਸ਼ਿੰਗਟਨ, ਏਐੱਨਆਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵੀਰਵਾਰ ਨੂੰ ਕੁਝ ਨਵੇਂ ਵਰਕ ਵੀਜ਼ਿਆਂ ‘ਤੇ ਪਹਿਲਾਂ ਹੀ ਲਾਗੂ ਪਾਬੰਦੀਆਂ ਨੂੰ ਤਿੰਨ ਮਹੀਨੇ ਲਈ ਹੋਰ ਵਧਾ ਦਿੱਤਾ ਤੇ ਨਵੇਂ ਸਾਲ ‘ਤੇ ਪਰਵਾਸੀ ਕਾਮਿਆਂ ਨੂੰ ਕਰਾਰਾ ਝਟਕਾ ਦਿੱਤਾ। ਹੁਣ ਇਹ ਪਾਬੰਦੀ 31 ਮਾਰਚ ਤਕ ਜਾਰੀ ਰਹੇਗੀ। ਟਰੰਪ ਨੇ ਵੀਰਵਾਰ ਨੂੰ ਐਲਾਨ ‘ਚ ਲਿਖਿਆ ਕਿ ਅਮਰੀਕਾ ਦੇ ਕਿਰਤ ਬਾਜ਼ਾਰ ਤੇ ਅਮਰੀਕੀ ਭਾਈਚਾਰਿਆਂ ਦੀ ਸਿਹਤ ‘ਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ। ਇਸ ਵਿਚ ਬੇਰੁਜ਼ਗਾਰੀ ਦਰ, ਸੂਬਿਆਂ ਵੱਲੋਂ ਲਾਗੂ ਵਪਾਰੀਆਂ ‘ਤੇ ਮਹਾਮਾਰੀ ਸਬੰਧੀ ਪਾਬੰਦੀ ਤੇ ਜੂਨ ਤੋਂ ਕੋਰੋਨਾ ਇਨਫੈਕਸ਼ਨ ਦੇ ਵਧਣ ਦਾ ਹਵਾਲਾ ਦਿੱਤਾ ਗਿਆ।
ਪਾਬੰਦੀਆਂ ਨੇ ਅਮਰੀਕਾ ‘ਚ ਕੰਮ ਕਰਨ ਲਈ ਵਿਦੇਸ਼ਾਂ ‘ਚ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਕਈ ਆਰਜ਼ੀ ਵੀਜ਼ਿਆਂ ‘ਤੇ ਵੀ ਰੋਕ ਲਗਾ ਦਿੱਤੀ। ਇਨ੍ਹਾਂ ਵਿਚ H-1B ਵੀਜ਼ਾ ਸ਼ਾਮਲ ਹੈ, ਜਿਹੜਾ ਤਕਨੀਕੀ ਖੇਤਰ ‘ਚ ਹਰਮਨਪਿਆਰਾ ਹੈ। ਇਸ ਤੋਂ ਇਲਾਵਾ ਗ਼ੈਰ-ਖੇਤੀ ਕਾਮਿਆਂ ਲਈ H-2B visas ਵੀਜ਼ਾ ‘ਤੇ ਪਾਬੰਦੀ ਹੈ। ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਏਯੂ ਜੋੜਾਂ ਤੇ ਪਾਰਟ ਟਾਈਮ ਕਾਮਿਆਂ ਲਈ ਜਾਰੀ ਹੋਣ ਵਾਲਾ J-1 ਵੀਜ਼ਾ ਤੇ ਐੱਚ-1 ਬੀ ਤੇ ਐੱਚ-2 ਬੀ ਧਾਰਕਾਂ ਦੇ ਜੀਵਨਸਾਥੀ ਲਈ ਵੀਜ਼ੇ ‘ਤੇ ਵੀ ਰੋਕ ਹੈ। ਕੰਪਨੀਆਂ ਦੇ ਅਮਰੀਕਾ ‘ਚ ਮੁਲਾਜ਼ਮਾਂ ਨੂੰ ਟਰਾਂਸਫਰ ਕੀਤੇ ਜਾਣ ਵਾਲੇ L ਵੀਜ਼ਾ ‘ਤੇ ਪਾਬੰਦੀ ਲਾਗੂ ਹੈ। ਇਹ ਪਾਬੰਦੀ 31 ਮਾਰਚ 2021 ਦੇ ਖ਼ਤਮ ਹੋਵੇਗੀ। ਲੋੜ ਪੈਣ ‘ਤੇ ਇਨ੍ਹਾਂ ਨੂੰ ਜਾਰੀ ਵੀ ਰੱਖਿਆ ਜਾ ਸਕਦਾ ਹੈ।
ਟਰੰਪ ਨੇ ਨਵੇਂ ਸਾਲ ‘ਤੇ ਵੀਜ਼ਾ ਪਾਬੰਦੀਆਂ ਵਧਾਈਆਂ
ਟਰੰਪ ਦੀਆਂ ਕਈ ਇਮੀਗ੍ਰੇਸ਼ਨ ਨੀਤੀਆਂ ਨੂੰ ਰੱਦ ਕਰਨ ਦੀ ਗੱਲ ਕਹਿ ਚੁੱਕੇ ਹਨ ਬਾਇਡਨ
ਦਿ ਹਿੱਲ ਅਨੁਸਾਰ, 2021 ‘ਚ ਹੁਕਮ ਦਾ ਵਿਸਥਾਰ ਕਰਨ ਲਈ ਟਰੰਪ ਨੂੰ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ ਸਹਿਯੋਗੀ ਪਾਰਟੀਆਂ ਦਾ ਕਹਿਣਾ ਹੈ ਕਿ ਅਮਰੀਕੀ ਅਰਥਵਿਵਸਥਾ ਹੁਣ ਤਕ ਪੂਰੀ ਤਰ੍ਹਾਂ ਨਾਲ ਮਹਾਮਾਰੀ ਤੋਂ ਉਭਰਨ ‘ਚ ਸਫ਼ਲ ਨਹੀਂ ਹੋਈ ਹੈ। ਦੱਸ ਦੇਈਏ ਕਿ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋ ਬਾਇਡਨ ਹਲਫ਼ ਲੈਣਗੇ। ਉਨ੍ਹਾਂ ਨੇ ਟਰੰਪ ਦੀਆਂ ਕਈ ਇਮੀਗ੍ਰੇਸ਼ਨ ਨੀਤੀਆਂ ਰੱਦ ਕਰਨ ਦੀ ਗੱਲ ਕਹੀ ਹੈ। ਹਾਲਾਂਕਿ, ਬਾਇਡਨ ਦੀ ਟੀਮ ਵੱਲੋਂ ਫਿਲਹਾਲ ਟਰੰਪ ਦੇ ਇਸ ਕਦਮ ‘ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Related posts

ਕੋਰੋਨਾ ਸੰਕਟ ‘ਤੇ ਟਰੰਪ ਦਾ ਵੱਡਾ ਫੈਸਲਾ, ਲਗਾਈ ਇਮੀਗ੍ਰੇਸ਼ਨ ਸੇਵਾਵਾਂ ‘ਤੇ ਅਸਥਾਈ ਰੋਕ

On Punjab

ਵੀਡੀਓ: 80-90 ਵਾਰ ਨਕਾਰੇ ਹੋਏ ਲੋਕ ਸੰਸਦ ਨਹੀਂ ਚੱਲਣ ਦੇ ਰਹੇ: ਮੋਦੀ

On Punjab

ਅਮਰੀਕਾ ਨੇ ਕੱਸਿਆ ਭਾਰਤੀਆਂ ‘ਤੇ ਸ਼ਿਕੰਜਾ, ਔਰਤਾਂ ਸਣੇ ਸੈਂਕੜੇ ਲੋਕ ਦੇਸ਼ ‘ਚੋਂ ਕੱਢੇ

On Punjab