ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ ‘ਤੇ ਹਨ। ਗੁਜਰਾਤ ‘ਚ ਗਾਂਧੀ ਆਸ਼ਰਮ ‘ਤੇ ਮੋਟੇਰਾ ‘ਚ ਸਟੇਡੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਟਰੰਪ ਆਪਣੀ ਪਤਨੀ ਮੇਲਾਨੀਆਂ ਨਾਲ ਤਾਜ ਦਾ ਦੀਦਾਰ ਕਰ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ‘ਚ ਪਹੁੰਚੇ। ਤਾਜ ਮਹਿਲ ਦੇਖਣ ਤੋਂ ਬਾਅਦ ਟਰੰਪ ਨੇ ਵਿਜ਼ਿਟਰ ਬੁੱਕ ‘ਚ ਆਪਣੇ ਸੰਦੇਸ਼ ‘ਚ ਲਿਖਿਆ ‘ਵਾਹ ਤਾਜ’। ਟਰੰਪ ‘ਤੇ ਮੇਲਾਨੀਆਂ ਨੂੰ ਗਾਈਡਰ ਨੇ ਤਾਜ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਦੋਵੇਂ ਬਹੁਤ ਇਮਪ੍ਰੈੱਸ ਹੋਏ। ਇਸ ਦੌਰਾਨ ਮੇਲਾਨੀਆਂ ਦੇ ਚੇਹਰੇ ‘ਤੇ ਮੁਸਕੁਰਾਹਟ ਦੇਖੀ ਗਈ। ਦੋਵੇਂ ਪਤੀ-ਪਤਨੀ ਨੇ ਤਾਜ ਦੇ ਸਾਹਮਣੇ ਤਸਵੀਰ ਵੀ ਖਿਚਵਾਈ। ਆਗਰਾ ਪਹੁੰਚਣ ‘ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ‘ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਰੰਪ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਟਰੰਪ ਸਿੱਧੇ ਤਾਜ ਮਹਿਲ ਦੇਖਣ ਲਈ ਨਿਕਲ ਗਏ। ਕਲਾਕਾਰਾਂ ਨੇ ਲੋਕ ਨਾਚ ਕਰਕੇ ਟਰੰਪ ਦਾ ਸਵਾਗਤ ਕੀਤਾ। ਟਰੰਪ ਪਰਿਵਾਰ ਨੇ ਲਗਭਗ 7 ਤੋਂ 8 ਮਿਨਟ ਤੱਕ ਕਲਾਕਾਰਾਂ ਦਾ ਪ੍ਰਦਰਸ਼ਨ ਦੇਖਿਆ ‘ਤੇ ਉਸਦੀ ਤਰੀਫ ਕੀਤੀ। ਇਸਤੋਂ ਬਾਅਦ ਟਰੰਪ ਏਅਰਪੋਰਟ ਤੋਂ ਨਿਕਲ ਗਏ। ਟਰੰਪ ਦੇ ਪਹਿਲੇ ਭਾਰਤੀ ਦੌਰੇ ਨੂੰ ਦੇਖਦੇ ਹੋਏ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੂਰਜ ਡੁੱਬਣ ਤੋਂ ਪਹਿਲਾ ਟਰੰਪ ਆਪਣੇ ਪਰਿਵਾਰ ਦੇ ਨਾਲ ਇੱਕ ਘੰਟਾ ਆਗਰਾ ‘ਚ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ‘ਤੇ ਅਰਧ ਸੈਨਿਕ ਬਲ ਸ਼ਹਿਰ ਦੇ ਕੋਨੇ-ਕੋਨੇ ‘ਤੇ ਨਜ਼ਰ ਰੱਖੇ ਹੋਏ ਹਨ। ਸ਼ਹਿਰ ਦੇ ਚੌਰਾਹਿਆ ‘ਤੇ ਅਮਰੀਕੀ ‘ਤੇ ਭਾਰਤੀ ਝੰਡੇ ਲਗਾਏ ਗਏ ਹਨ। ਇਸਦੇ ਨਾਲ ਹੀ ਸਵਾਗਤ ਦੇ ਵੱਡੇ-ਵੱਡੇ ਬੈਨਰ ਵੀ ਲੱਗੇ ਹਨ। ਹਵਾਈ ਅੱਡੇ ਤੋਂ ਤਾਜ ਮਹਿਲ ਤੱਕ ਦੇ ਰਾਹ ‘ਚ ਹਜ਼ਾਰਾਂ ਕਲਾਕਾਰਾਂ ਨੇ ਵਿਸ਼ੇਸ਼ ਕਲਾਕਾਰੀ ਪੇਸ਼ ਕੀਤੀ। ਇਸ ਤੋਂ ਪਹਿਲਾ ਟਰੰਪ ਦੇ ਸਵਾਗਤ ‘ਚ ਸ਼ਹਿਰ ਦੀਆਂ ਟੁੱਟਿਆ ਸੜਕਾਂ ਦੀ ਮੁੱਰਮਤ ਕੀਤੀ ਗਈ ‘ਤੇ ਡਿਵਾਈਡਰਾਂ ਨੂੰ ਪੇਂਟ ਕੀਤਾ ਗਿਆ। ਦੀਵਾਰਾਂ ‘ਤੇ ਪੇਂਟਿੰਗ ਬਣਾਈ ਗਈ ‘ਤੇ ਤਾਜ ਮਹਿਲ ਪਰਿਸਰ ਨੂੰ ਸਾਫ ਕੀਤਾ ਗਿਆ।
previous post