ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਫੋਨ `ਤੇ ਵਪਾਰ ਨੂੰ ਲੈ ਕੇ ਗੱਲਬਾਤ ਦੇ ਬਾਅਦ ਕਾਫੀ ਪ੍ਰਗਤੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਜੇ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ (ਚਿਨਫਿੰਗ) ਨਾਲ ਲੰਬੀ ਅਤੇ ਬਹੁਤ ਚੰਗੀ ਗੱਲਬਾਤ ਹੋਈ ਹੈ।
ਉਨ੍ਹਾਂ ਕਿਹਾ ਕਿ ਸੌਦਾ ਬਹੁਤ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ। ਜੇਕਰ ਇਹ ਹੁੰਦਾ ਹੈ ਤਾਂ ਬਹੁਤ ਵਿਆਪਕ ਹੋਵੇਗਾ, ਜਿਸ `ਚ ਵਿਵਾਦ ਨਾਲ ਜੁੜੇ ਸਾਰੇ ਵਿਸ਼ੇ, ਖੇਤਰ ਅਤੇ ਬਿੰਦੂ ਸ਼ਾਮਲ ਹੋਣਗੇ। ਕਾਫੀ ਪ੍ਰਗਤੀ ਹੋਈ ਹੈ।