PreetNama
ਖਬਰਾਂ/News

ਟਲਿਆ ਇੱਕ ਹੋਰ ਵੱਡਾ ਹਾਦਸਾ, ਭਾਰਤ ਆਉਂਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਤਹਿਰਾਨਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਮੁੰਬਈ ਆ ਰਹੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਕੇ ਇਰਾਨ ‘ਚ ਉਤਾਰਿਆ ਗਿਆ। ਅਜਿਹਾ ਕਰਨ ਨਾਲ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚ ਗਿਆ। ਘਟਨਾ ਬੁੱਧਵਾਰ ਦੀ ਹੈ। ਇਸ ਦੌਰਾਨ ਜਹਾਜ਼ ਨੂੰ ਕਈ ਘੰਟੇ ਇਰਾਨ ‘ਚ ਠਹਿਰਾਉਣ ਤੋਂ ਬਾਅਦ ਮੁੰਬਈ ਲਈ ਦੁਬਈ ਹੁੰਦੇ ਹੋਏ ਉਡਾਣ ਭਰੀ।

ਜਹਾਜ਼ ਕੰਪਨੀ ‘ਜੂਨ’ ਦਾ ਏਅਰਬਸ ਏ340 ਜਹਾਜ਼ ਇਰਾਨ ਦੇ ਇਸਫ਼ਹਾਨ ਸ਼ਹਿਰ ‘ਚ ਉੱਤਰਿਆ। ਕੰਪਨੀ ਦੇ ਬਿਆਨ ਮੁਤਾਬਕ ਉਡਾਣ ਨੰਬਰ ਏਐਫ218 ਨੂੰ ਵੈਂਟੀਲੇਸ਼ਨ ਸਰਕਿਟ ‘ਚ ਗੜਬੜੀ ਕਰਕੇ ਸਾਵਧਾਨੀ ਵਰਤਦੇ ਹੋਏ ਲੈਂਡ ਕਰਵਾਇਆ ਗਿਆਇਰਾਨ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੇਵਾ ਮੁਹੱਈਆ ਕਰਵਾਈ। ਫਲਾਈਟ ‘ਚ ਸਫ਼ਰ ਕਰ ਰਹੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰ ਫਰਾਂਸ ਨੇ ਦੱਸਿਆ ਕਿ ਸਥਾਨਕ ਮੁਰੰਮਤ ਦਲ ਨੇ ਜਹਾਜ਼ ਦੀ ਜਾਂਚ ਕੀਤੀ। ਇਸ ਤੋਂ ਬਾਅਦ ਫਲਾਈਟ ਨੂੰ ਰਵਾਨਾ ਕੀਤਾ ਗਿਆ।

Related posts

ਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?

On Punjab

ਕਿਵੇਂ ਘੱਟ ਹੋਵੇ Google ਦਾ ਦਬਦਬਾ? ਕੰਪਨੀ ਨੂੰ ਵੇਚਣਾ ਪੈ ਸਕਦਾ ਹੈ ਵੈੱਬ ਬ੍ਰਾਊਜ਼ਰ Chrome

On Punjab

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਮ ਖ਼ਾਨ ਨੇ ਕੋਹਲੀ ਨੂੰ ਦਿੱਤੀ ਵਧਾਈ

On Punjab