what is typhoid: ਟਾਈਫਾਈਡ ਇਕ ਕਿਸਮ ਦੀ ਬੈਕਟਰੀਆ ਇਨਫੈਕਸ਼ਨ ਹੁੰਦੀ ਹੈ। ਜਿਸ ਕਾਰਨ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ ਅਤੇ ਚੱਕਰ ਆਉਣ ਜਿਹਾ ਮਹਿਸੂਸ ਹੁੰਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬੁਖਾਰ ਘਾਤਕ ਵੀ ਬਣ ਸਕਦਾ ਹੈ। ਅੱਜ ਕੋਰੋਨਾ ਵਾਇਰਸ ਤੋਂ ਇਲਾਵਾ ਟਾਈਫਾਈਡ ਵੀ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। ਜ਼ਿਆਦਾਤਰ ਇਹ ਬੁਖਾਰ ਗੰਦੇ ਪਾਣੀ ਅਤੇ ਗੰਦੇ ਹੱਥਾਂ ਨਾਲ ਪਾਣੀ ਪੀਣ ਕਾਰਨ ਹੁੰਦਾ ਹੈ।
ਆਓ ਜਾਣਦੇ ਹਾਂ ਟਾਈਫਾਈਡ ਕਿਵੇਂ ਫੈਲਦਾ ਹੈ….
ਦੂਸ਼ਿਤ ਪਾਣੀ ਪੀਣ ਕਾਰਨ
ਘਰ ‘ਚ ਭੋਜਨ ਕਰਨ ਦੀ ਬਜਾਏ ਬਾਹਰ ਦਾ ਜ਼ਿਆਦਾ
ਘਰ, ਸਕੂਲ ਅਤੇ ਦਫਤਰ ਦੇ ਆਲੇ-ਦੁਆਲੇ ਫੈਲੀ ਗੰਦਗੀ ਕਾਰਨ
ਬੀਮਾਰ ਵਿਅਕਤੀ ਦੇ ਨੇੜੇ ਰਹਿਣ ਕਾਰਨ
ਬੁਖਾਰ ਦੇ ਲੱਛਣ
ਥੱਕਿਆ ਹੋਇਆ ਮਹਿਸੂਸ ਕਰਨਾ
ਪੇਟ ‘ਚ ਹਮੇਸ਼ਾ ਦਰਦ ਰਹਿਣਾ
ਸ਼ਰੀਰ ਦਾ ਟੁੱਟਣਾ
ਬੇਚੈਨੀ ਰਹਿਣੀ
ਪੇਟ ਖਰਾਬ
ਭੁੱਖ ਦੀ ਕਮੀ
ਸਰੀਰ ‘ਤੇ ਲਾਲ ਧੱਬੇ ਨਜ਼ਰ ਆਉਣੇ
ਬਚਾਅ ਦਾ ਤਰੀਕਾ
ਐਂਟੀਬਾਇਓਟਿਕ ਦਵਾਈਆਂ ਜੋ ਡਾਕਟਰ ਦਿੰਦੇ ਹਨ। ਇਹਨਾਂ ਤੋਂ ਇਲਾਵਾ, ਪਾਣੀ ਉਬਾਲ ਕੇ ਪੀਓ। ਪੂਰੀ ਤਰ੍ਹਾਂ ਪੱਕਿਆ ਹੋਇਆ ਅਤੇ ਤਾਜ਼ਾ ਭੋਜਨ ਖਾਓ। ਜੇ ਹੋ ਸਕੇ ਤਾਂ ਇਸ ਬੁਖਾਰ ਤੋਂ ਬਚਣ ਲਈ non-veg ਤੋਂ ਪਰਹੇਜ਼ ਕਰੋ। ਬਾਜ਼ਾਰ ਵਿਚੋਂ ਲਿਆਏ ਗਏ ਫਲਾਂ ਨੂੰ ਖਾਣ ਤੋਂ ਪਹਿਲਾ ਧੋ ਜ਼ਰੂਰ ਲਵੋ। ਆਪਣੇ ਆਸ-ਪਾਸ ਦੀ ਸਫਾਈ ਦਾ ਧਿਆਨ ਰੱਖੋ। ਕਿਸੇ ਵੀ ਬੀਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰੋ।