Tunisia Tourist bus crash: ਮਾਸਕੋ: ਟਿਊਨੀਸ਼ੀਆ ਵਿੱਚ ਐਤਵਾਰ ਨੂੰ ਇੱਕ ਸੈਲਾਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ 26 ਲੋਕਾਂ ਦੀ ਮੌਤ ਹੋ ਗਈ । ਸਥਾਨਕ ਮੀਡੀਆ ਅਨੁਸਾਰ 26 ਮ੍ਰਿਤਕਾਂ ਵਿੱਚੋਂ 20 ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਲਾਸ਼ਾਂ ਬੇਜਾ ਸੂਬੇ ਦੇ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ ।ਦਰਅਸਲ, ਇਸ ਯਾਤਰੀ ਬੱਸ ਵਿੱਚ 43 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਵਧੇਰੇ ਬੱਚੇ ਸ਼ਾਮਿਲ ਸਨ । ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਟਿਊਨੀਸ਼ੀਆ ਤੋਂ ਆਈਨ ਦ੍ਰਾਹਮ ਵਲੋਂ ਜਾ ਰਹੀ ਸੀ ਕਿ ਹਾਦਸੇ ਦੀ ਸ਼ਿਕਾਰ ਹੋ ਗਈ । ਇਸ ਘਟਨਾ ਤੋਂ ਬਾਅਦ ਪਹਿਲਾਂ 21 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸੀ ।
ਦੱਸ ਦੇਈਏ ਕਿ ਆਈਨ ਦ੍ਰਾਹਮ ਅਲਜੀਰੀਆ ਦੀ ਸਰਹੱਦ ‘ਤੇ ਸਥਿਤ ਕ੍ਰੋਮੀਰੀ ਪਹਾੜਾਂ ਵਿੱਚੋਂ ਇੱਕ, ਦਿਜੇਬਲ ਬੀੜ ਦੀ ‘ਤੇ 800 ਮੀਟਰ (2,625 ਫੁੱਟ) ਦੀ ਉਚਾਈ ‘ਤੇ ਸਥਿਤ ਹੈ । ਇਸ ਹਾਦਸੇ ਤੋਂ ਬਾਅਦ ਟਿਊਨੀਸ਼ੀਆ ਦੀ ਫੁਟਬਾਲ ਫੈਡਰੇਸ਼ਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਤਵਾਰ ਨੂੰ ਸਾਰੀਆਂ ਤਹਿ ਕੀਤੀਆਂ ਖੇਡਾਂ ਤੋਂ ਪਹਿਲਾਂ ਇੱਕ ਮਿੰਟ ਦਾ ਮੌਨ ਧਾਰਨ ਕੀਤੀ ਜਾਵੇਗਾ ।