ਡੀਗੜ੍ਹ: ਇਨ੍ਹੀਂ ਦਿਨੀਂ ਟਿਕਟੌਕ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਟਿਕਟੌਕ ਦੀ ਦੀਵਾਨਗੀ ਕਈਆਂ ‘ਤੇ ਭਾਰੀ ਵੀ ਪੈ ਰਹੀ ਹੈ। ਤਾਜ਼ਾ ਮਾਮਲਾ ਹੈਦਰਾਬਾਦ ਦੇ ਬਾਹਰੀ ਇਲਾਕੇ ਦਾ ਹੈ ਜਿੱਥੇ ਇੱਕ ਨੌਜਵਾਨ ਪਾਪੂਲਰ ਵੀਡੀਓ ਸ਼ੇਅਰ ਐਪ ‘ਤੇ ਵੀਡੀਓ ਬਣਾਉਣ ਦੇ ਚੱਕਰ ਵਿੱਚ ਇੱਕ ਝੀਲ ਵਿੱਚ ਡਿੱਗ ਗਿਆ ਤੇ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਸ਼ਾਮ ਜ਼ਿਲ੍ਹਾ ਮੇਡਚਲ ਦੇ ਦੁਲਪੱਲੀ ਝੀਲ ਵੁੱਚ ਹੈ। ਨੌਜਵਾਨ ਦੀ ਪਛਾਣ ਨਰਸਿੰਮਾ ਵਜੋਂ ਹੋਈ ਹੈ। ਉਹ ਟਿਕਟੌਕ ‘ਤੇ ਵੀਡੀਓ ਬਣਾਉਣ ਲਈ ਆਪਣੇ ਦੋਸਤ ਪ੍ਰਸ਼ਾਂਤ ਨਾਲ ਪਾਣੀ ਵਿੱਚ ਗਿਆ ਤੇ ਫ਼ਿਲਮੀ ਗੀਤ ‘ਤੇ ਡਾਂਸ ਕਰਨ ਲੱਗਾ। ਬਾਅਦ ਵਿੱਚ ਉਹ ਇਕੱਲਿਆਂ ਹੀ ਵੀਡੀਓ ਲਈ ਪੋਜ਼ ਦੇਣ ਲੱਗਾ, ਜਦਕਿ ਉਸ ਦਾ ਸਾਥੀ ਕੁਝ ਦੂਰ ਜਾ ਕੇ ਵੀਡੀਓ ਸ਼ੂਟ ਕਰਨ ਲੱਗਾ।
ਇਸੇ ਦੌਰਾਨ ਨਰਸਿੰਮਾ ਦਾ ਪੈਰ ਤਿਲ੍ਹਕ ਗਿਆ ਤੇ ਉਹ ਡੂੰਗੇ ਪਾਣੀ ਵਿੱਚ ਜਾ ਡਿੱਗਾ। ਉਸ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਇਸੇ ਕਰਕੇ ਉਹ ਡੁੱਬਦਾ ਗਿਆ। ਉਸ ਦੀ ਮਦਦ ਲਈ ਪ੍ਰਸ਼ਾਂਤ ਨੇ ਚੀਕਾਂ ਮਾਰੀਆਂ ਪਰ ਕੋਈ ਉਸ ਦੀ ਮਦਦ ਲਈ ਨਹੀਂ ਆਇਆ। ਪੁਲਿਸ ਨੇ ਵੀਰਵਾਰ ਨਰਸਿੰਮਾ ਦੀ ਲਾਸ਼ ਬਰਾਮਦ ਕਰ ਲਈ ਹੈ।