PreetNama
ਸਿਹਤ/Health

ਟੀਕਾਕਰਨ ਦੇ ਮਾਮਲੇ ‘ਚ ਅਮਰੀਕਾ ਤੇ ਚੀਨ ਨੂੰ ਪਛਾੜ ਕੇ ਸਿਖਰ ‘ਤੇ ਪਹੁੰਚਿਆ ਭਾਰਤ, 12 ਕਰੋੜ 26 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਵੈਕਸੀਨ

 ਦੇਸ਼ ‘ਚ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਟੀਕਾਕਰਨ ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ। ਟੀਕਾਕਰਨ ਦੇ ਮਾਮਲੇ ‘ਚ ਭਾਰਤ ਨੇ ਅਮਰੀਕਾ ਅਤੇ ਚੀਨ ਨੂੰ ਪਛਾੜ ਕੇ ਸਿਖਰ ‘ਤੇ ਪਹੁੰਚ ਗਿਆ ਹੈ। 92 ਦਿਨਾਂ ਵਿਚ ਦੇਸ਼ ਨੇ 12 ਕਰੋੜ 26 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਅਮਰੀਕਾ ਨੇ ਇਸ ਅੰਕੜੇ ਨੂੰ ਛੂਹਣ ਲਈ 97 ਦਿਨ ਲਏ ਤੇ ਚੀਨ ਨੇ ਇਹ ਟੀਚਾ 108 ਦਿਨਾਂ ‘ਚ ਪੂਰਾ ਕੀਤਾ ਸੀ। ਯੂਪੀ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ ‘ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਹਰ ਦਿਨ ਟੀਕੇ ਲਗਾਉਣ ਦੇ ਮਾਮਲੇ ‘ਚ ਭਾਰਤ ਪਹਿਲੇ ਨੰਬਰ ‘ਤੇ ਹੈ।
ਦੇਸ਼ ‘ਚ ਕੁੱਲ 60.057 ਵੈਕਸੀਨੇਸ਼ਨ ਸੈਂਟਰ ਬਣਾਏ ਗਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ 12.25 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਸ਼ਨੀਵਾਰ ਨੂੰ 25.65 ਲੱਖ ਲੋਕਾਂ ਨੇ ਟੀਕਾ ਲਾਇਆ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਕੁੱਲ 60.057 ਵੈਕਸੀਨੇਸ਼ਨ ਕੇਂਦਰ ਸਥਾਪਤ ਕੀਤੇ ਗਏ ਹਨ। ਭਾਰਤ ‘ਚ ਹਰ ਰੋਜ਼ ਔਸਤਨ 38,93,288 ਟੀਕੇ ਲਾਏ ਜਾ ਰਹੇ ਹਨ। ਦੂਜੇ ਨੰਬਰ ‘ਤੇ ਅਮਰੀਕਾ ਹੈ, ਜਿੱਥੇ ਰੋਜ਼ਾਨਾ ਔਸਤਨ 30 ਕਰੋੜ ਖੁਰਾਕ ਦਿੱਤੀ ਜਾ ਰਹੀ ਹੈ। ਮੰਤਰਾਲੇ ਨੇ ਕਿਹਾ ਕਿ 85 ਦਿਨਾਂ 9.2 ਕਰੋੜ ਲੋਕਾਂ ਨੂੰ ਕੋਰੋਨਾ ਨਾਲ ਟੀਕਾ ਲਗਾਇਆ ਗਿਆ ਜਦਕਿ ਇਨੀਂ ਦਿਨੀਂ ਚੀਨ ਵਿਚ 6.14 ਕਰੋੜ ਅਤੇ ਬ੍ਰਿਬ੍ਰਿਟਨੇ ‘ਚ 2.13 ਕਰੋੜ ਟੀਕਾ ਖੁਰਾਕ ਦਿੱਤੀ ਗਈ।

Related posts

ਜਾਣੋ ਲੌਂਗ ਖਾਣ ਦੇ ਬੇਮਿਸਾਲ ਫਾਇਦਿਆਂ ਬਾਰੇ

On Punjab

ਇੰਝ ਕਰੋ ਪਤਾ ਆਮ ਖਾਂਸੀ ਹੈ ਜਾਂ ਕੋਰੋਨਾ ..

On Punjab

ਕੋਰੋਨਾ ਟੈਸਟਿੰਗ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਦਾ ਟੈਸਟ ਹੋਵੇਗਾ ਲਾਜ਼ਮੀ

On Punjab