50.11 F
New York, US
March 13, 2025
PreetNama
ਸਿਹਤ/Health

ਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ, ਜਾਣੋ ਇਸ ਅਧਿਐਨ ‘ਚ ਖੋਜੀਆਂ ਨੇ ਹੋਰ ਕੀ ਕਿਹਾ

 ਖੋਜੀਆਂ ਨੇ ਇਕ ਨਵੇਂ ਅਧਿਐਨ ਦੌਰਾਨ ਟਿਊਬਰਕੁਲੋਸਿਸ (ਟੀਬੀ) ਤੇ ਕੈਂਸਰ ਵਿਚਕਾਰ ਅਣਕਿਆਸੇ ਸਬੰਧਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਨਵੀਂ ਦਵਾਈ ਜ਼ਰੀਏ ਟੀਬੀ ਦੇ ਇਲਾਜ ਦਾ ਰਾਹ ਪੱਧਰਾ ਹੁੰਦਾ ਹੈ। ਆਲਮੀ ਪੱਧਰ ’ਤੇ ਹਰ ਸਾਲ ਟੀਬੀ ਨਾਲ ਕਰੀਬ 15 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਮਰੀਕਾ ਸਥਿਤ ਸਟੈਨਫੋਰਡ ਮੈਡੀਸਿਨ ਦੇ ਖੋਜੀਆਂ ਦੀ ਅਗਵਾਈ ’ਚ ਹੋਏ ਇਸ ਅਧਿਐਨ ’ਚ ਦੇਖਿਆ ਗਿਆ ਹੈ ਕਿ ਟੀਬੀ ਨਾਲ ਇਨਫੈਕਟਿਡ ਮਰੀਜ਼ਾਂ ਦੇ ਫੇਫੜਿਆਂ ’ਚ ਇਕ ਤਰ੍ਹਾਂ ਦਾ ਜ਼ਖ਼ਮ ਹੁੰਦਾ ਹੈ, ਜਿਸ ਨੂੰ ਗ੍ਰੈਨੁਲੋਮਸ ਕਿਹਾ ਜਾਂਦਾ ਹੈ। ਗ੍ਰੈਨੁਲੋਮਸ ਪ੍ਰੋਟੀਨ ਨਾਲ ਭਰਿਆ ਹੁੰਦਾ ਹੈ, ਜਿਸ ਨਾਲ ਸ਼ਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਕੈਂਸਰ ਤੇ ਹੋਰ ਇਨਫੈਕਟਿਡ ਕੋਸ਼ਿਕਾਵਾਂ ਨਾਲ ਲੜਨ ’ਚ ਕਮਜ਼ੋਰ ਪੈ ਜਾਂਦੀ ਹੈ। ਕੈਂਸਰ ਦੀਆਂ ਕੁਝ ਦਵਾਈਆਂ ਇਨ੍ਹਾਂ ਇਮਿਊਨੋਸਪ੍ਰੈਸਿਵ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਕਿਉਂਕਿ ਇਨ੍ਹਾਂ ਦਵਾਈਆਂ ਇਸਤੇਮਾਲ ਕੈਂਸਰ ਦੇ ਮਰੀਜ਼ਾਂ ਦੇ ਇਲਾਜ ’ਚ ਹੁੰਦਾ ਹੈ, ਇਸ ਲਈ ਕਲੀਨੀਕਲ ਟ੍ਰਾਇਲ ਜ਼ਰੀਏ ਇਹ ਦੇਖਣ ਦੀ ਜ਼ਰੂਰਤ ਹੈ ਕਿ ਕੀ ਇਨ੍ਹਾਂ ਦਾ ਇਸਤੇਮਾਲ ਟੀਬੀ ਦੇ ਮਰੀਜ਼ਾਂ ਦੇ ਇਲਾਜ ’ਚ ਵੀ ਕੀਤਾ ਜਾ ਸਕਦਾ ਹੈ। ਅਧਿਐਨ ਦੀ ਪ੍ਰਮੁੱਖ ਲੇਖਿਕਾ ਏਰਿਨ ਮੈਕਕੈਫ੍ਰੇ ਮੁਤਾਬਕ ਪਤਾ ਨਹੀਂ ਕਿਉਂ ਪ੍ਰਤੀਰੱਖਿਆ ਪ੍ਰਣਾਲੀ ਵਧੇਰੇ ਬੈਕਟੀਰੀਆ ਨੂੰ ਖ਼ਤਮ ਨਹੀਂ ਕਰ ਸਕਦੀ। ਅਸੀਂ ਹੈਰਾਨ ਰਹਿ ਗਏ ਕਿ ਜੋ ਮਾਲਿਕਿਊਲ ਕੈਂਸਰ ਕੋਸ਼ਿਕਾਵਾਂ ਨੂੰ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਾਉਂਦੇ ਹਨ, ਉਹੀ ਟੀਬੀ ਦੇ ਬੈਕਟੀਰੀਆ ਦੀ ਵੀ ਰੱਖਿਆ ਕਰਦੇ ਹਨ। ਨੇਚਰ ਇਮਿਊਨੋਲਾਜੀ ਨਾਂ ਦੀ ਪੱਤ੍ਰਿਕਾ ’ਚ ਪ੍ਰਕਾਸ਼ਿਤ ਇਸ ਅਧਿਐਨ ਦੇ ਨਤੀਜਿਆਂ ’ਚ ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਸੈਂਟਰ ’ਚ ਪੈਥਾਲੋਜੀ ਦੇ ਸਹਾਇਕ ਪ੍ਰੋਫੈਸਰ ਮਾਈਕ ਏਂਜਲੋ ਨੇ ਕਿਹਾ ਕਿ ਕੈਂਸਰ ਦੇ ਟਿਊਮਰ ਨਾਲ ਮੁਕਾਬਲੇ ਦੌਰਾਨ ਅਸੀਂ ਜੋ ਦੇਖਿਆ ਉਹ ਇਤਿਹਾਸਕ ਸੀ।

Related posts

Thyroid Cancer : ਔਰਤਾਂ ‘ਚ ਵਧ ਰਹੇ ਹਨ ਥਾਇਰਾਇਡ ਕੈਂਸਰ ਦੇ ਮਾਮਲੇ, ਜਾਣੋ ਕੀ ਹਨ ਕਾਰਨ, ਲੱਛਣ ਤੇ ਇਲਾਜ

On Punjab

ਬਿਊਟੀ ਟਿਪਸ: ਚਿਹਰੇ ‘ਤੇ ਵਧਦੀ ਉਮਰ ਦੇ ਅਸਰ ਨੂੰ ਘੱਟ ਕਰੇ ਰੋਜ਼ ਆਇਲ

On Punjab

ਐਨਕਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ਾ

On Punjab