PreetNama
ਫਿਲਮ-ਸੰਸਾਰ/Filmy

ਟੁੱਟਿਆ ਆਲੀਆ ਭੱਟ ਤੇ ਰਣਬੀਰ ਕਪੂਰ ਦਾ ਰਿਸ਼ਤਾ ? ਜਾਣੋ ਵਜ੍ਹਾ

Alia Ranbir breakup : ਆਲੀਆ ਭੱਟ ਅਤੇ ਰਣਬੀਰ ਕਪੂਰ ਬਾਲੀਵੁਡ ਦੇ ਸਭ ਤੋਂ ਚਰਚਿਤ ਕਪਲਸ ਵਿੱਚੋਂ ਇੱਕ ਹਨ। ਦੋਨਾਂ ਦੇ ਵਿਆਹ ਦਾ ਫੈਨਜ਼ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਪਰ ਇਸ ਵਿੱਚ ਕੁੱਝ ਵਿਆਕੁਲ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਰਣਬੀਰ ਅਤੇ ਆਲੀਆ ਦੇ ਵਿੱਚ ਕੁੱਝ ਠੀਕ ਨਹੀਂ ਚੱਲ ਰਿਹਾ ਹੈ।

ਇੰਨਾ ਹੀ ਨਹੀਂ ਖਬਰਾਂ ਤਾਂ ਇਹ ਤੱਕ ਹਨ ਕਿ ਦੋਨਾਂ ਦਾ ਬਰੇਕਅਪ ਹੋ ਗਿਆ ਹੈ ਅਤੇ ਬਰੇਕਅਪ ਦੀ ਵਜ੍ਹਾ ਦੱਸੀ ਜਾ ਰਹੀ ਹੈ ਰਣਬੀਰ ਦਾ ਸੁਭਾਅ। ਖਬਰ ਦੇ ਮੁਤਾਬਕ ਆਲੀਆ ਲਈ ਰਣਬੀਰ ਦਾ ਵਰਤਾਓ ਕੁੱਝ ਠੀਕ ਨਹੀਂ ਹੈ ਇਸ ਲਈ ਦੋਨਾਂ ਦਾ ਬਰੇਕਅਪ ਹੋ ਗਿਆ ਹੈ। ਉੱਥੇ ਹੀ ਸਪਾਟਬੁਆਏ ਦੀ ਖਬਰ ਮੰਨੀਏ ਤਾਂ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਰਣਬੀਰ ਬੀਤੇ ਦਿਨ੍ਹੀਂ ਮੁੰਬਈ ਵਿੱਚ ਹੀ ਸਨ ਪਰ ਉਦੋਂ ਵੀ ਦੋਨਾਂ ਦੇ ਵਿੱਚ ਨਾ ਕੋਈ ਮੁਲਾਕਾਤ ਹੋਈ ਨਾ ਗੱਲ ਹੋਈ।

ਹਾਲਾਂਕਿ ਇਸ ਕਪਲ ਨਾਲ ਜੁੜੇ ਸੋਰਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਹਨਾ ਖਬਰਾਂ ਨੂੰ ਸਿਰਫ਼ ਅਫਵਾਹ ਦੱਸਿਆ ਹੈ। ਉਨ੍ਹਾਂ ਦੇ ਮੁਤਾਬਕ, ਇਹ ਸਾਰੀਆਂ ਰਿਪੋਰਟਸ ਬੇਬੁਨਿਆਦ ਅਤੇ ਝੂਠੀਆਂ ਹਨ। ਰਣਬੀਰ ਅਤੇ ਆਲੀਆ ਹੁਣ ਵੀ ਇਕੱਠੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਲੀਆ ਨੇ 15 ਮਾਰਚ ਨੂੰ ਆਪਣਾ 27ਵਾਂ ਜਨਮਦਿਨ ਸੈਲੀਬਰੇਟ ਕੀਤਾ ਹੈ।

ਅਦਾਕਾਰਾ ਨੇ ਆਪਣਾ ਜਨਮਦਿਨ ਭੈਣ ਸ਼ਾਹੀਨ ਭੱਟ ਅਤੇ ਆਪਣੀ ਗਰਲ ਗੈਂਗ ਦੇ ਨਾਲ ਮਨਾਇਆ ਪਰ ਉਸ ਤੋਂ ਬਾਅਦ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈ ਜਿਸ ਵਿੱਚ ਰਣਬੀਰ ਕਪੂਰ ਉਨ੍ਹਾਂ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਸਨ। ਉਸ ਤਸਵੀਰ ਵਿੱਚ ਰਣਬੀਰ ਅਤੇ ਆਲੀਆ ਤੋਂ ਇਲਾਵਾ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਵੀ ਸਨ।

ਤਸਵੀਰ ਨੂੰ ਨਤਾਸ਼ਾ ਪੂਨਾਵਾਲਾ ਨੇ ਆਪਣੀ ਇੰਸਟਾ ਸਟੋਰੀ ਉੱਤੇ ਸ਼ੇਅਰ ਕੀਤਾ ਸੀ ਪਰ ਹੁਣ ਖਬਰਾਂ ਇਹ ਹਨ ਕਿ ਰਣਬੀਰ ਤਾਂ ਆਲੀਆ ਦੀ ਬਰਥਡੇ ਪਾਰਟੀ ਵਿੱਚ ਸ਼ਾਮਿਲ ਹੀ ਨਹੀਂ ਹੋਏ ਅਜਿਹੇ ਵਿੱਚ ਇਹ ਕਹਿਣਾ ਥੋੜ੍ਹਾ ਮੁਸ਼ਕਲ ਹੈ ਕਿ ਉਹ ਤਸਵੀਰ ਆਲੀਆ ਦੇ ਬਰਥਡੇ ਪਾਰਟੀ ਦੌਰਾਨ ਦੀ ਸੀ ਜਾਂ ਫਿਰ ਕਿਸੇ ਹੋਰ ਦਿਨ ਦੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਅਤੇ ਰਣਬੀਰ ਜਲਦ ਹੀ ਫਿਲਮ ਬਰਹਮਾਸਤਰ ਵਿੱਚ ਨਜ਼ਰ ਆਉਣ ਵਾਲੇ ਹਨ।

Related posts

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਏ ਕੋਵਿਡ-19 ਦਾ ਸ਼ਿਕਾਰ ਤਾਂ ਕਵਿਤਾ ਕੌਸ਼ਿਕ ਨੇ ਕੀਤਾ ਇਹ ਟਵੀਟ

On Punjab

Aryan khan : ਆਰੀਅਨ ਖਾਨ ਹੁਣ ਜਾ ਸਕਣਗੇ ਦੇਸ਼ ਤੋਂ ਬਾਹਰ, ਕੋਰਟ ਨੇ ਪਾਸਪੋਰਟ ਵਾਪਸ ਕਰਨ ਦੇ ਦਿੱਤੇ ਹੁਕਮ

On Punjab

ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ ‘ਚ ਪੁੱਜੀ ‘ਵਾਰ’

On Punjab