47.37 F
New York, US
November 22, 2024
PreetNama
ਖੇਡ-ਜਗਤ/Sports News

ਟੁੱਟ ਗਈ ਰੀੜ੍ਹ ਦੀ ਹੱਡੀ ਪਰ ਧਰਮਬੀਰ ਨੇ ਨਹੀਂ ਛੱਡੀ ਮੈਡਲ ਜਿੱਤਣ ਦੀ ਜ਼ਿਦ, ਹੁਣ ਟੋਕੀਓ ਪੈਰਾ ਓਲੰਪਿਕ ‘ਚ ਲੈਣਗੇ ਹਿੱਸਾ

ਨਹਿਰ ‘ਚ ਛਾਲ ਮਾਰਨ ਦੌਰਾਨ ਸੋਨੀਪਤ ਜ਼ਿਲਵੇ ਦੇ ਪਿੰਡ ਭਦਾਨਾ ਦੇ ਨੌਜਵਾਨ ਧਰਮਬੀਰ ਨੈਨ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਉੱਥੇ ਪਾਣੀ ਘੱਟ ਹੋਣ ਕਾਰਨ ਸੱਟ ਲੱਗਣ ‘ਤੇ ਉਨ੍ਹਾਂ ਦੇ ਹੱਥਾਂ-ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਕ ਸਾਲ ਦੌਰਾਨ ਮਹਿੰਗੇ ਇਲਾਜ ਤੋਂ ਬਾਅਦ ਉਹ ਵ੍ਹੀਲਚੇਅਰ ‘ਤੇ ਆ ਗਏ। ਇਸ ਦੌਰਾਨ ਉਨ੍ਹਾਂ ਦੇ ਇਕ ਦੋਸਤ ਨੇ ਸੋਨੀਪਤ ਦੇ ਸਟਾਰ ਪੈਰਾ ਅਥਲੀਟ ਅਮਿਤ ਸਰੋਹਾ ਨਾਲ ਮੁਲਾਕਾਤ ਕਰਵਾਈ। ਅਮਿਤ ਦੀ ਪ੍ਰੇਰਣਾ ਤੇ ਕੋਚਿੰਗ ਕਾਰਨ ਅੱਜ ਧਰਮਬੀਰ ਨੈਨ ਦਰਜਨਾਂ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਹੁਣ ਉਹ ਟੋਕੀਓ ਪੈਰਾ ਓਲੰਪਿਕ ਦੇ ਕਲੱਬ ਥ੍ਰੋ ਮੁਕਾਬਲੇ ‘ਚ ਹਿੱਸਾ ਲੈਣਗੇ।

ਪੈਰਾ ਐਥਲੀਟ ਧਰਮਬੀਰ ਲਗਾਤਾਰ ਦੂਜੀ ਵਾਰ ਆਪਣੇ ਗੁਰੂ ਅਮਿਤ ਸਰੋਹਾ ਨਾਲ ਪੈਰਾ ਓਲੰਪਿਕ ਖੇਡਾਂ ‘ਚ ਕਲੱਬ ਥ੍ਰੋ ਐੱਫ-51 ਮੁਕਾਬਲੇ ‘ਚ ਮੈਡਲ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰਨਗੇ ਪਰ ਇੱਥੋਂ ਤਕ ਦਾ ਉਨ੍ਹਾਂ ਦਾ ਸਫ਼ਰ ਸੌਖਾ ਨਹੀਂ ਰਿਹਾ। ਪਿੰਡ ਭਧਾਨਾ ਵਾਸੀ ਧਰਮਭੀਰ ਦੱਸਦੇ ਹਨ ਕਿ ਉਹ 2012 ‘ਚ ਮਦਵੀ ਦੇ ਮਾਸਟਰ ਡਿਗਰੀ ਕਰ ਰਹੇ ਹਨ। ਉਨ੍ਹਾਂ ਦੇ ਕਿਸਾਨ ਪਿਤਾ ਰਣਬੀਰ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ।

ਇਕ ਦਿਨ ਸਾਥੀਆਂ ਦੇ ਕਹਿਣ ‘ਤੇ ਉਹ ਉਨ੍ਹਾਂ ਨਾਲ ਬੜਵਾਸਨੀ ਦੀ ਨਹਿਰ ‘ਤੇ ਨਹਾਉਣ ਚਲੇ ਗਏ। ਉੱਥੇ ਪਹੁੰਚ ਕੇ ਉਨ੍ਹਾਂ ਪੁਲ਼ ਤੋਂ ਛਾਲ ਮਾਰੀ ਪਰ ਬਦਕਿਸਮਤੀ ਨਾਲ ਉਸ ਜਗ੍ਹਾ ‘ਤੇ ਪਾਣੀ ਕਾਫੀ ਘੱਟ ਸੀ। ਇਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਨ੍ਹਾਂ ਨੂੰ ਗੰਗਾਰਾਮ ਹਸਪਤਾਲ, ਦਿੱਲੀ ਲਿਜਾਇਆ ਗਿਆ ਪਰ ਉਦੋਂ ਤਕ ਉਹ ਲਕਵੇ ਦਾ ਸ਼ਿਕਾਰ ਹੋ ਚੁੱਕੇ ਸਨ। ਉਨ੍ਹਾਂ ਦੇ ਹੱਥਾਂ-ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਵ੍ਹੀਲਚੇਅਰ ‘ਤੇ ਆ ਗਏ।

2013 ‘ਚ ਇਕ ਸਾਥੀ ਜ਼ਰੀਏ ਉਨ੍ਹਾਂ ਦੀ ਪੈਰਾ ਐਥਲੀਟ ਅਮਿਤ ਸਰੋਹਾ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਵਿਸ਼ਵ ਪੱਧਰੀ ਐਥਲੀਟ ਦੇ ਰੂਪ ‘ਚ ਨਾਮ ਕਮਾਇਆ। ਇਸ ਵਾਰ ਆਪਣੇ ਗੁਰੂ ਅਮਿਤ ਸਰੋਹਾ ਨਾਲ ਉਨ੍ਹਾਂ ਜ਼ੋਰਦਾਰ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਉਹ ਦੇਸ਼ ਲਈ ਮੈਡਲ ਜਿੱਤਣ ‘ਚ ਕਾਮਯਾਬ ਹੋਣਗੇ। ਉਨ੍ਹਾਂ ਦੇ ਇਸ ਭਰੋਸਾ ਦੇ ਇਕ ਕਾਰਨ ਇਹ ਵੀ ਹੈ ਕਿ ਅੱਜਕੱਲ੍ਹ ਉਹ 30 ਮੀਟਰ ਤੋਂ ਵੱਧ ਥ੍ਰੋ ਕਰ ਰਹੇ ਹਨ। ਜੇ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਵੀ ਦੁਹਰਾ ਦਿੰਦੇ ਹਨ ਤਾਂ ਪੈਰਾਲੰਪਿਕ ‘ਚ ਉਨ੍ਹਾਂ ਦਾ ਮੈਡਲ ਪੱਕਾ ਹੈ।

ਉਪਲਬਧੀਆਂ

-2016 ‘ਚ ਰੀਓ ਪੈਰਾਲੰਪਿਕ ‘ਚ ਜਗ੍ਹਾ ਬਣਾਈ

-2017 ਤੇ 2019 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਜਗ੍ਹਾ ਬਣਾਈ

-2018 ਦੀਆਂ ਏਸ਼ਿਅਨ ਗੇਮਜ਼ ‘ਚ ਸਿਲਵਰ ਮੈਡਲ

Related posts

ਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਓਲੰਪਿਕ ਤੋਂ ਬਾਅਦ ਕੀਤਾ ਵਿਆਹ

On Punjab

Copa America 2021 Final: ਅਰਜਨਟੀਨਾ ਨੇ ਖ਼ਤਮ ਕੀਤਾ ਖ਼ਿਤਾਬੀ ਸੋਕਾ, ਬ੍ਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਕੱਪ

On Punjab

200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀ

On Punjab