Tropical Storm Imelda: ਅਮਰੀਕਾ ਦੇ ਟੈਕਸਾਸ ਸ਼ਹਿਰ ਦੇ ਕਈ ਹਿੱਸਿਆਂ ‘ਚ Imelda ਤੂਫਾਨ ਨੇ ਵੀਰਵਾਰ ਨੂੰ ਤਬਾਹੀ ਮਚਾਈ। ਇਸ ਤੂਫਾਨ ‘ਚ 2 ਲੋਕਾਂ ਦੀ ਮੌਤ ਹੋ ਗਈ। 19 ਸਾਲਾ ਦੇ ਇੱਕ ਵਿਅਕਤੀ ਦੀ ਪਾਣੀ ‘ਚ ਡੁੱਬਣ ਅਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਦਕਿ ਦੂਜੇ ਵਿਅਕਤੀ ਦੀ ਪਾਣੀ ‘ਚ ਗੱਡੀ ਚਲਾਉਣ ਦੀ ਕੋਸ਼ਿਸ਼ ਕਰਨ ਦੌਰਾਨ ਮੌਤ ਹੋਈ। ਬਚਾਅ ਕਰਮੀਆਂ ਨੇ ਮੀਂਹ ਦੇ ਪਾਣੀ ‘ਚ ਫਸੇ ਹਜ਼ਾਰ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ।ਸ਼ਹਿਰ ਦੇ ਮੇਅਰ ਸਿਲਵੇਸਟਰ ਟਰਨਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਅਜਿਹਾ ਇਕੱ ਤੂਫ਼ਾਨ ਆਇਆ ਸੀ ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ ਅਤੇ ਕਈ ਜਾਣਿਆ ਦੀ ਮੌਤ ਵੀ ਹੋਈ ਸੀ। ਮੇਅਰ ਨੇ ਦੱਸਿਆ ਵੀਰਵਾਰ ਰਾਤ ਤੱਕ ਹਿਊਸਟਨ ਖੇਤਰ ਦੇ ਜ਼ਿਆਦਾਤਰ ਹਿੱਸਿਆਂ ‘ਚ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਗਿਆ ਸੀ। ਹਿਊਸਟਨ ਪੁਲਿਸ ਦੇ ਪ੍ਰਮੁੱਖ ਆਰਟ ਐਕੇਵੇਡੋ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਹੜ੍ਹ ‘ਚ ਫਸੀਆਂ ਗੱਡੀਆਂ ਨੂੰ ਰਾਤ ਨੂੰ ਬਾਹਰ ਕੱਢਣ ਦਾ ਫ਼ੈਸਲਾ ਲਿਆ।
previous post