82.22 F
New York, US
July 29, 2025
PreetNama
ਖੇਡ-ਜਗਤ/Sports News

ਟੈਨਿਸ ਛੱਡ ਕ੍ਰਿਕਟਰ ਬਣੀ ਸੀ ਐਸ਼ਲੇਹ ਬਾਰਟੀ, ਪਰ ਟੈਨਿਸ ‘ਚ ਹੀ ਹੁਣ ਰਚ ਦਿੱਤਾ ਇਤਿਹਾਸ

ਕਿਸਮਤ ਤੋਂ ਵੱਧ ਕਿਸੇ ਨੂੰ ਕੁਝ ਨਹੀਂ ਮਿਲਦਾ। ਇਕ ਪੇਸ਼ੇ ਨੂੰ ਛੱਡਣਾ ਅਤੇ ਦੂਸਰਾ ਪੇਸ਼ਾ ਅਪਣਾਉਣਾ ਅੱਜ ਦੇ ਲੋਕਾਂ ਦੀ ਆਦਤ ਬਣ ਗਈ ਹੈ, ਪਰ ਜੋ ਕੁਝ ਕਿਸਮਤ ਵਿਚ ਲਿਖਿਆ ਹੋਵੋ ਉਹ ਹੋ ਕੇ ਹੀ ਰਹਿੰਦਾ ਹੈ। ਅਜਿਹਾ ਹੀ ਕੁਝ ਆਸਟਰੇਲੀਆਈ ਮਹਿਲਾ ਟੈਨਿਸ ਖਿਡਾਰੀ ਐਸ਼ਲੇਹ ਬਾਰਟੀ ਨਾਲ ਹੋਇਆ ਜੋ ਬਚਪਨ ਤੋਂ ਹੀ ਟੈਨਿਸ ਖੇਡਦੀ ਆ ਰਹੀ ਸੀ ਪਰ ਟੈਨਿਸ ਦੀ ਖੇਡ ਤੋਂ ਬਰੇਕ ਲੈਣ ਤੋਂ ਬਾਅਦ ਉਸਨੇ ਕ੍ਰਿਕਟਰ ਬਣਨ ਬਾਰੇ ਸੋਚਿਆ, ਪਰ ਸਫ਼ਲਤਾ ਨਹੀਂ ਮਿਲੀ, ਫਿਰ ਦੁਬਾਰਾ ਰੈਕੇਟ ਫੜਿਆ ਅਤੇ ਫਿਰ ਟੈਨਿਸ ਦੀ ਖੇਡ ਵਿਚ ਉਸਨੇ ਇਤਿਹਾਸ ਰਚਿਆ।

 

ਦਰਅਸਲ, ਆਸਟਰੇਲੀਆ ਤੋਂ ਵਿਸ਼ਵ ਦੀ ਨੰਬਰ ਵਨ ਐਸ਼ਲੇਹ ਬਾਰਟੀ ਨੇ ਚੈੱਕ ਗਣਰਾਜ ਦੀ ਅੱਠਵੀਂ ਦਰਜਾ ਪ੍ਰਾਪਤ ਕ੍ਰੋਲੀਨਾ ਪਲਿਸਕੋਵਾ ਨੂੰ ਤਿੰਨ ਸੈੱਟਾਂ ਵਿਚ 6-3, 6-7 (4), 6-3 ਨਾਲ ਹਰਾ ਕੇ ਵਿੰਬਲਡਨ ਦਾ ਖ਼ਿਤਾਬ ਆਪਣੇ ਨਾਂ ਕੀਤਾ। ਬਾਰਟੀ, ਜੋ ਪੰਜ ਸਾਲਾਂ ਵਿਚ ਮਹਿਲਾ ਸਿੰਗਲਜ਼ ਵਿਚ ਵਿੰਬਲਡਨ ਦੇ ਫਾਈਨਲ ਵਿਚ ਪਹੁੰਚੀ ਸੀ, ਹੁਣ ਵੇਨਸ ਰੋਜਵਾਟਰ ਕਟੋਰੇ ਨੂੰ ਚੁੱਕਣ ਵਾਲੀ ਇਵੋਨ ਗੁਲਾਗੋਂਗ ਕਾਵਲੇ (1980) ਤੋਂ ਬਾਅਦ ਆਸਟਰੇਲੀਆ ਦੀ ਪਹਿਲੀ ਮਹਿਲਾ ਖਿਡਾਰੀ ਹੈ। ਇਸਦੇ ਨਾਲ ਹੀ, 2019 ਫ੍ਰੈਂਚ ਓਪਨ ਤੋਂ ਬਾਅਦ ਇਹ ਉਸਦਾ ਦੂਜਾ ਗ੍ਰੈਂਡ ਸਲੈਮ ਖ਼ਿਤਾਬ ਹੈ।

ਪਹਿਲੇ ਤਿੰਨ ਸੈੱਟ ਵਿੰਬਲਡਨ ਮਹਿਲਾ ਦੇ ਫਾਈਨਲ ਵਿਚ ਬਾਰਟੀ ਨੇ ਜਿੱਤ ਲਈ ਇਕ ਘੰਟਾ 55 ਮਿੰਟ ਤਕ ਜੱਦੋਜਹਿਦ ਕੀਤੀ। ਇਸਦੇ ਨਾਲ ਹੀ, ਗ੍ਰੈਂਡ ਸਲੈਮ ਦੇ ਫਾਈਨਲ ਵਿਚ ਕੈਰੋਲੀਨਾ ਦੀ ਇਹ ਦੂਜੀ ਹਾਰ ਹੈ। ਉਸਦੀ ਪਿਛਲੀ ਹਾਰ 2016 ਦੇ ਯੂਐਸ ਓਪਨ ਦੇ ਫਾਈਨਲ ਦੌਰਾਨ ਹੋਈ ਸੀ, ਜਦੋਂ ਉਹ ਤਿੰਨ ਸੈੱਟਾਂ ਵਿਚ ਜਰਮਨੀ ਦੀ ਐਂਜਲਿਕ ਕਰਬਰ ਤੋਂ ਹਾਰ ਗਈ ਸੀ। ਇਸ ਤਰ੍ਹਾਂ, ਇਕ ਵਾਰ ਫਿਰ ਕੈਰੋਲੀਨਾ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।

 

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜ ਸਾਲ ਦੀ ਉਮਰ ਵਿਚ ਟੈਨਿਸ ਖੇਡਣਾ ਸ਼ੁਰੂ ਕਰਨ ਵਾਲੀ ਐਸ਼ਲੇਹ ਬਾਰਟੀ ਕ੍ਰਿਕਟਰ ਵੀ ਰਹਿ ਚੁੱਕੀ ਹੈ। ਉਸਨੇ ਸਾਲ 2015-15 ਦੀ ਮਹਿਲਾ ਬਿਗ ਬੈਸ਼ ਲੀਗ ਵਿਚ ਬ੍ਰਿਸਬੇਨ ਹੀਟ ਟੀਮ ਦੀ ਪ੍ਰਤੀਨਿਧਤਾ ਕੀਤੀ। ਇਸਦੇ ਨਾਲ ਹੀ ਉਹ ਟੈਨਿਸ ਤੋਂ ਬ੍ਰੇਕ ‘ਤੇ ਸੀ। ਹਾਲਾਂਕਿ, ਉਸਦਾ ਪ੍ਰਦਰਸ਼ਨ ਚੰਗਾ ਨਹੀਂ ਸੀ। ਬਾਰਟੀ ਨੇ ਨੌਂ ਮੈਚਾਂ ਵਿਚ ਸਿਰਫ਼ 68 ਦੌੜਾਂ ਬਣਾਈਆਂ ਸਨ ਅਤੇ ਇਹ ਉਸ ਨੂੰ ਸੰਤੁਸ਼ਟ ਨਹੀਂ ਜਾਪਦਾ ਸੀ, ਇਸ ਲਈ ਸਾਲ 2016 ਵਿਚ ਉਸ ਨੇ ਮੁੜ ਟੈਨਿਸ ਵਿਚ ਵਾਪਸੀ ਕਰਨ ਦਾ ਫੈਸਲਾ ਕੀਤਾ ਅਤੇ ਉਦੋਂ ਤੋਂ ਉਸ ਨੇ ਹੁਣ ਤਕ ਦੋ ਗ੍ਰੈਂਡ ਸਲੈਮ ਜਿੱਤੇ ਹਨ।

Related posts

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੇਗਨਰ ਪਹਿਲੇ ਟੈਸਟ ਤੋਂ ਹੋ ਸਕਦੇ ਨੇ ਬਾਹਰ

On Punjab

ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

On Punjab

ਆਈਪੀਐੱਲ: ਪੰਜਾਬ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਨੂੰ 10 ਦੌੜਾਂ ਨਾਲ ਹਰਾਇਆ

On Punjab