50.07 F
New York, US
April 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟੈੱਕ ਕੰਪਨੀ ਦੇ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਵੀਡੀਓ ’ਚ ਪਤਨੀ ’ਤੇ ਲਾਏ ਦੋਸ਼

ਆਗਰਾ-ਪਿਛਲੇ ਦਸੰਬਰ ਵਿੱਚ ਸਾਹਮਣੇ ਆਏ ਬੰਗਲੂਰੂ ਵਾਸੀ ਤਕਨੀਕੀ ਮਾਹਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਉਸੇ ਤਰ੍ਹਾ ਦੇ ਇਕ ਹੋਰ ਮਾਮਲੇ ਵਿਚ ਆਗਰਾ ਦੇ ਇਕ 30 ਸਾਲਾ ਟੈੱਕ ਕਰਮੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇੱਕ ਵੀਡੀਓ ਵਿਚ ਉਸ ਨੇ ਆਪਣੀ ਪਤਨੀ ’ਤੇ ਦੋਸ਼ ਲਗਾਏ ਹਨ।

ਆਗਰਾ ਦੀ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ, ਜੋ ਮੁੰਬਈ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ, ਨੇ ਪਿਛਲੇ ਸਾਲ 30 ਜਨਵਰੀ ਨੂੰ ਨਿਕੇਤਾ ਨਾਲ ਵਿਆਹ ਕਰਵਾਇਆ ਸੀ। ਉਸ ਨੇ ਸੋਮਵਾਰ (24 ਫਰਵਰੀ) ਨੂੰ ਖੁਦਕੁਸ਼ੀ ਕਰ ਲਈ।

ਗੰਭੀਰ ਕਦਮ ਚੁੱਕਣ ਤੋਂ ਪਹਿਲਾਂ ਮਾਨਵ ਨੇ ਆਪਣੇ ਮੋਬਾਈਲ ਫੋਨ ’ਤੇ ਇਕ ਵੀਡੀਓ ਰਿਕਾਰਡ ਕੀਤੀ, ਜਿਸ ਵਿਚ ਉਸ ਦੀ ਪਤਨੀ ’ਤੇ ਉਸ ਦੀ ਮੌਤ ਦਾ ਦੋਸ਼ ਲਗਾਇਆ।

ਜਿਵੇਂ ਹੀ ਵੀਡੀਓ ਵਾਇਰਲ ਹੋਈ ਤਾਂ ਨਿਕੇਤਾ ਨੇ ਇੱਕ ਜਵਾਬੀ ਵੀਡੀਓ ਜਾਰੀ ਕੀਤੀ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਮਾਨਵ ਉਸ ਨਾਲ ਦੁਰਵਿਵਹਾਰ ਕਰਦਾ ਸੀ ਅਤੇ ਉਸ(ਮਾਨਵ) ਨੇ ਪਹਿਲਾਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸਨੇ(ਨਿਕੇਤਾ) ਅਸਫ਼ਲ ਕਰ ਦਿੱਤਾ।

ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵਿਨਾਇਕ ਭੋਸਲੇ ਨੇ ਕਿਹਾ ਕਿ ਮਾਨਵ ਦਾ ਪੋਸਟਮਾਰਟਮ 24 ਫਰਵਰੀ ਨੂੰ ਕੀਤਾ ਗਿਆ ਸੀ, ਪਰ ਉਸ ਸਮੇਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ। ਮਾਨਵ ਦੀ ਭੈਣ ਨੇ ਬਾਅਦ ਵਿਚ ਉਸ ਦੇ ਫੋਨ ’ਤੇ ਵੀਡੀਓ ਦੇਖੀ, ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਘਟਨਾ 9 ਦਸੰਬਰ 2024 ਨੂੰ ਬੰਗਲੂਰੂ ਵਿੱਚ ਅਤੁਲ ਸੁਭਾਸ਼ ਦੀ ਮੌਤ ਨਾਲ ਮਿਲਦੀ-ਜੁਲਦੀ ਹੈ। ਸੁਭਾਸ਼ ਨੇ ਵੀ ਆਪਣੀ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦਾਅਵਾ ਕਰਦੇ ਹੋਏ ਇੱਕ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

Related posts

ਪ੍ਰਧਾਨ ਮੰਤਰੀ ਦੇ ਚੀਫ਼ ਜਸਟਿਸ ਦੇ ਘਰ ਗਣਪਤੀ ਪੂਜਾ ਸਮਾਰੋਹ ’ਚ ਸ਼ਾਮਲ ਹੋਣ ’ਤੇ ਵਿਵਾਦ ਭਾਜਪਾ ਨੇ ਸੇਧਿਆ ਵਿਰੋਧੀ ਧਿਰ ’ਤੇ ਨਿਸ਼ਾਨਾ

On Punjab

ਹਡਾਣਾ ਦੇ ਪੁੱਤਰ ਦੇ ਵਿਆਹ ਦੀ ਪਾਰਟੀ ’ਚ ਮੰਤਰੀਆਂ ਵੱਲੋਂ ਸ਼ਿਰਕਤ

On Punjab

ਜੰਗ ਦੇ ਵਿਚਕਾਰ ਕੀਵ ਪਹੁੰਚੇ UN ਦੇ ਮੁਖੀ ਐਂਟੋਨੀਓ ਗੁਟੇਰੇਸ, ਜ਼ੇਲੇਨਸਕੀ ਨਾਲ ਕੀਤੀ ਮੁਲਾਕਾਤ, ਅਮਰੀਕਾ-ਨਾਟੋ ‘ਤੇ ਬੋਲਣ ਤੋਂ ਕੀਤਾ ਪਰਹੇਜ਼

On Punjab