athletes already qualified: ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਲੱਗਭਗ 6500 ਖਿਡਾਰੀ ਵੀ 2021 ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਦੁਆਰਾ ਪ੍ਰਕਾਸ਼ਤ ਨਵੇਂ ਬਣਾਏ ਯੋਗਤਾ ਨਿਯਮਾਂ ਅਧੀਨ ਵੀ ਆਪਣਾ ਕੋਟਾ ਬਰਕਰਾਰ ਰੱਖਣਗੇ। ਆਈਓਸੀ ਨੇ ਇੱਕ ਨਵਾਂ ਯੋਗਤਾ ਦਾ ਬਲੂਪ੍ਰਿੰਟ ਜਾਰੀ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਈਆਂ ਓਲੰਪਿਕਸ ਦਾ ਆਯੋਜਨ ਹੁਣ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਦਰਮਿਆਨ ਹੋਵੇਗਾ। ਯੋਗਤਾ ਲਈ ਨਵੀਂ ਸਮਾਂ-ਸੀਮਾ 29 ਜੂਨ 2021 ਹੈ।
ਵਿਅਕਤੀਗਤ ਅੰਤਰ ਰਾਸ਼ਟਰੀ ਖੇਡ ਮਹਾਸੰਘ ਹੀ ਯੋਗਤਾ ਪ੍ਰਕਿਰਿਆਵਾਂ ਦੇ ਇੰਚਾਰਜ ਹੋਣਗੇ। ਆਈਓਸੀ ਨੇ ਫੈਡਰੇਸ਼ਨਾਂ ਨੂੰ ਇਹ ਵੀ ਕਿਹਾ ਹੈ ਕਿ ਕੁਆਲੀਫਾਈ ਕਰਨ ਦੇ ਨੇੜੇ ਪੁੰਹਚਣ ਵਾਲੇ ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਰਫ ਸਰਬੋਤਮ ਖਿਡਾਰੀ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ, ਜਿਸ ਲਈ 2021 ਵਿੱਚ ਪ੍ਰਦਰਸ਼ਨ ਦੀ ਵੀ ਨਿਗਰਾਨੀ ਰੱਖੀ ਜਾਵੇ।
ਇਸ ਸਾਲ ਟੋਕਿਓ ਓਲੰਪਿਕਸ ਕੋਰੋਨਾ ਵਾਇਰਸ ਦੇ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਓਲੰਪਿਕਸ ਖੇਡਾਂ ਹੁਣ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣਗੀਆਂ।