PreetNama
ਖੇਡ-ਜਗਤ/Sports News

ਟੋਕੀਓ ਓਲੰਪਿਕ ‘ਚ ਟਾਪ ‘ਤੇ ਹੋਵੇਗੀ ਇਹ ਭਲਵਾਨ, ਇਨ੍ਹਾਂ 4 ਖਿਡਾਰੀਆਂ ਨੂੰ ਵੀ ਮਿਲਿਆ ਰੈਂਕ

ਫੋਗਾਟ ਸਿਸਟਰ ਤੇ ਏਸ਼ਿਆਈ ਚੈਂਪੀਅਨ ਭਾਰਤੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਟੋਕੀਓ ਓਲੰਪਿਕ (Tokyo Olympics) ਲਈ ਔਰਤਾਂ ਦੇ 53 ਕਿਲੋਗ੍ਰਾਮ ਵਰਗ ‘ਚ ਟਾਪ ਰੈਂਕ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਜਾਪਾਲਨੀ ਭਲਵਾਨ ਮਯੂ ਮੁਕੈਦਾ ਦੂਸਰੇ ਨੰਬਰ ‘ਤੇ ਹੈ ਜਦਕਿ ਲੁਇਸਾ ਵਾਲਰਡੇ ਮੈਲੇਂਡ੍ਰੇਸ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ‘ਯੂਨਾਈਟਿਡ ਵਰਲਡ ਰੈਸਲਿੰਗ (UWR) ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।’

ਕੁਸ਼ਤੀ ‘ਚ ਵਿਨੇਸ਼ ਦਾ ਜਲਵਾ

ਇਸ ਮਹੀਨੇ ਦੀ ਸ਼ੁਰੂਆਤ ‘ਚ ਵਿਨੇਸ਼ ਨੇ ਪੋਲੈਂਡ ਓਪਨ ‘ਚ 53 ਕਿਲੋਗ੍ਰਾਮ ਕੈਟਾਗਰੀ ‘ਚ ਗੋਲਡ ਮੈਡਲ ਹਾਸਲ ਕੀਤਾ ਸੀ। ਭਾਰਤੀ ਪਹਿਲਵਾਨ ਖੇਡ ਦੌਰਾਨ ਟਾਪ ‘ਤੇ ਸਨ। ਉਨ੍ਹਾਂ ਫਾਈਨਲ ‘ਚ ਯੂਕ੍ਰੇਨ ਦੀ ਖ੍ਰੀਸਤਨਾ ਬੈਰੇਜਾ ਨੂੰ 8-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸੇ ਸਾਲ ਅਪ੍ਰੈਲ ‘ਚ ਵਿਨੇਸ਼ ਨੇ ਕਿਹਾ ਸੀ ਕਿ ਉਹ ਆਪਣੇ ਸਿਖਰ ਦੇ 85 ਫ਼ੀਸਦ ਤਕ ਪਹੁੰਚ ਗਈ ਹੈ ਤੇ ਟੋਕੀਓ ਓਲੰਪਿਕ ਦੌਰਾਨ ਫੁੱਲ ਆਰਮ ‘ਚ ਰਹਿਣਾ ਚਾਹੁੰਦੀ ਹੈ। ਦੱਸ ਦੇਈਏ ਕਿ ਵਿਨੇਸ਼ ਨੇ ਸਾਲ 2019 ‘ਚ ਵਰਲਡ ਚੈਂਪੀਅਨਸ਼ਿਪ ‘ਚ ਬ੍ਰੌਨਜ਼ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ।
ਇੰਡੀਅਨ ਰੈਸਲਰ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਦੀਪਕ ਪੂਨੀਆ ਤੇ ਰਵੀ ਕੁਮਾਰ ਨੂੰ ਟੋਕੀਓ ਓਲੰਪਿਕ ਲਈ ਆਪੋ-ਆਪਣੀ ਕੈਟਾਗਰੀ ‘ਚ ਰੈਂਕ ਦਿੱਤਾ ਗਿਆ। ਵਿਨੇਸ਼ ਤੋਂ ਇਲਾਵਾ ਬਜਰੰਗ ਨੂੰ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ‘ਚ ਦੂਸਰਾ ਰੈਂਕ ਦਿੱਤਾ ਗਿਆ ਹੈ। ਦੀਪਕ ਨੂੰ 86 ਕਿਲੋਗ੍ਰਾਮ ਤੇ ਰਵੀ ਨੂੰ 57 ਕਿਲੋਗ੍ਰਾਮ ‘ਚ ਚੌਥਾ ਰੈਂਕ ਮਿਲਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਓਲੰਪਿਕ ਖੇਡ ਜਾਪਾਨ ‘ਚ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤਕ ਚੱਲਣਗੇ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਗਿਆ ਸੀ।

Related posts

ਖਿਤਾਬੀ ਮੁਕਾਬਲੇ ਲਈ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਵੈਸਟਇੰਡੀਜ਼

On Punjab

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

On Punjab

ਸੇਰੇਨਾ ਵਿਲੀਅਮਜ਼ ਸੱਟ ਕਾਰਨ ਬਾਹਰ, ਦੋ ਹਫ਼ਤੇ ਪਹਿਲਾਂ ਬਰਲਿਨ ‘ਚ ਵੀ ਆਂਦਰੇਸਕੂ ਨੂੰ ਦਿੱਤੀ ਸੀ ਮਾਤ

On Punjab