PreetNama
ਖੇਡ-ਜਗਤ/Sports News

ਟੋਕੀਓ ਓਲੰਪਿਕ ਤੋਂ ਹਟਿਆ ਉੱਤਰ ਕੋਰੀਆ, ਕੋਰੋਨਾ ਮਹਾਮਾਰੀ ਵਿਚਾਲੇ ਖਿਡਾਰੀਆਂ ਦੀ ਸੁਰੱਖਿਆ ਨੂੰ ਦੱਸਿਆ ਅਹਿਮ

ਉੱਤਰ ਕੋਰੀਆ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਉਹ ਟੋਕੀਓ ਓਲੰਪਿਕ ਵਿਚ ਹਿੱਸਾ ਨਹੀਂ ਲਵੇਗਾ। ਉੱਤਰ ਕੋਰੀਆ ਦੇ ਖੇਡ ਮੰਤਰਾਲੇ ਦੀ ਇਕ ਵੈੱਬਸਾਈਟ ਨੇ ਕਿਹਾ ਕਿ 25 ਮਾਰਚ ਨੂੰ ਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੈਂਬਰਾਂ ਦਾ ਮੰਨਣਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਖਿਡਾਰੀਆਂ ਦੀ ਸੁਰੱਖਿਆ ਅਹਿਮ ਹੈ। ਦੱਖਣੀ ਕੋਰੀਆ ਦੇ ਏਕੀਕਰਣ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਫ਼ੈਸਲੇ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਟੋਕੀਓ ਓਲੰਪਿਕ ਦੋਵਾਂ ਕੋਰਿਆਈ ਦੇਸ਼ਾਂ ਦੇ ਆਪਸੀ ਰਿਸ਼ਤੇ ਬਿਹਤਰ ਕਰਨ ਦਾ ਇਕ ਜ਼ਰੀਆ ਸਾਬਤ ਹੋਣਗੇ। ਜਾਪਾਨ ਦੀ ਓਲੰਪਿਕ ਮੰਤਰੀ ਤਾਮਾਯੋ ਮਾਰੂਕਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਇਸ ਦੀ ਪੁਸ਼ਟੀ ਦੀ ਉਡੀਕ ਹੈ ਤੇ ਉਹ ਤੁਰੰਤ ਇਸ ‘ਤੇ ਟਿੱਪਣੀ ਨਹੀਂ ਕਰ ਸਕਦੀ। ਜਾਪਾਨ ਦੀ ਓਲੰਪਿਕ ਕਮੇਟੀ ਨੇ ਕਿਹਾ ਕਿ ਉੱਤਰ ਕੋਰੀਆ ਨੇ ਅਜੇ ਉਸ ਨੂੰ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਹੈ ਕਿ ਉਹ ਟੋਕੀਓ ਓਲੰਪਿਕ ਵਿਚ ਹਿੱਸਾ ਨਹੀਂ ਲਵੇਗਾ। ਉੱਤਰ ਕੋਰੀਆ ਨੇ 2018 ਵਿਚ ਦੱਖਣੀ ਕੋਰੀਆ ਵਿਚ ਹੋਏ ਸਰਦ ਰੁੱਤ ਓਲੰਪਿਕ ਵਿਚ 22 ਖਿਡਾਰੀਆਂ ਨੂੰ ਭੇਜਿਆ ਸੀ। ਸਰਕਾਰੀ ਅਧਿਕਾਰੀਆਂ, ਕਲਾਕਾਰਾਂ, ਪੱਤਰਕਾਰਾਂ ਤੋਂ ਇਲਾਵਾ ਮਹਿਲਾਵਾਂ ਦੇ ਚੀਅਰਿੰਗ ਗਰੁੱਪ ਵਿਚ 230 ਮੈਂਬਰ ਸਨ। ਉਨ੍ਹਾਂ ਖੇਡਾਂ ਵਿਚ ਉੱਤਰ ਤੇ ਦੱਖਣੀ ਕੋਰੀਆ ਨੇ ਏਕੀਕ੍ਰਿਤ ਕੋਰਿਆਈ ਪ੍ਰਰਾਇਦੀਪ ਦੇ ਪ੍ਰਤੀਕ ਨੀਲੇ ਨਕਸ਼ੇ ਹੇਠ ਇਕੱਠੇ ਮਾਰਚ ਵੀ ਕੀਤਾ ਸੀ।

Related posts

IPL 2024: ਕੀ ਲੋਕਸਭਾ ਚੋਣਾਂ ਕਰਕੇ ਭਾਰਤ ‘ਚ ਨਹੀਂ ਹੋਵੇਗਾ IPL ਦਾ ਅਗਲਾ ਸੀਜ਼ਨ? ਚੇਅਰਮੈਨ ਨੇ ਦਿੱਤਾ ਅਪਡੇਟ

On Punjab

ਓਲੰਪਿਕ ਕਰਵਾਉਣਾ ‘ਸੁਸਾਈਡ ਮਿਸ਼ਨ’ ਵਰਗਾ : ਮਿਕੀਤਾਨੀ

On Punjab

Tokyo Olympics: ਹਾਕੀ ਕਪਤਾਨ ਮਨਪ੍ਰੀਤ ਦੇਣਗੇ ਪਤਨੀ ਨੂੰ ਰੇਂਜ ਰੋਵਰ, ਮਾਂ ਦੇ ਨਾਲ ਮਰਸੀਡੀਜ਼ ’ਚ ਹਿਮਾਚਲ ਘੁੰਮਣ ਜਾਣਗੇ ਮਨਦੀਪ

On Punjab