14.72 F
New York, US
December 23, 2024
PreetNama
ਖਾਸ-ਖਬਰਾਂ/Important News

ਟੋਰਾਂਟੋ ਸਿਟੀ ‘ਚ 100 ਤੋਂ ਜ਼ਿਆਦਾ ਸਿੱਖ ਇਸ ਕਾਰਨ ਸੁਰੱਖਿਆ ਗਾਰਡ ਦੀ ਨੌਕਰੀ ਤੋਂ ਕੱਢੇ, WSO ਨੇ ਲਿਆ ਨੋਟਿਸ

ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਸਿੱਖ ਸੁਰੱਖਿਆ ਗਾਰਡ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਨੂੰ N95 ਮਾਸਕ ਸਹੀ ਢੰਗ ਨਾਲ ਪਾਉਣ ਲਈ ਕਲੀਨ ਸ਼ੇਵ ਗਾਰਡ ਰੱਖੇ ਜਾਣਗੇ। ਨਵੇਂ ਸਿਟੀ ਆਫ ਟੋਰਾਂਟੋ ਦੇ ਹੁਕਮ ਮੁਤਾਬਕ ਸੁਰੱਖਿਆ ਗਾਰਡਾਂ ਨੂੰ N95 ਮਾਸਕਾਂ ਦੀ ਪੂਰੀ ਫਿਟਿੰਗ ਦੀ ਲੋੜ ਹੈ। ਫਿੱਟ ਟੈਸਟ ਕਰਨ ਵੇਲੇ ਚਿਹਰੇ ‘ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (WSO) ਨੇ ਨੌਕਰੀਓਂ ਕੱਢੇ ਗਏ ਸਿੱਖ ਸੁਰੱਖਿਆ ਗਾਰਡਾਂ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ। ਸਿਟੀ ਆਫ ਟੋਰਾਂਟੋ ਨੇ ਹਾਲ ਹੀ ‘ਚ ਸ਼ਹਿਰ ਦੀਆਂ ਸਾਈਟਾਂ ‘ਤੇ ਸੁਰੱਖਿਆ ਗਾਰਡਾਂ ਲਈ ‘ਕਲੀਨ ਸ਼ੇਵ’ ਭਰਤੀ ਸ਼ੁਰੂ ਕੀਤੀ ਹੈ ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ।

WSO ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਬਿਲਕੁਲ ਠੀਕ ਨਹੀਂ ਹੈ ਕਿ ਮਹਾਮਾਰੀ ਦੇ ਸਿਖਰ ਦੌਰਾਨ ਕਲੀਨ ਸ਼ੇਵ ਨਾ ਹੋਣ ਕਾਰਨ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ ਤੇ ਦੁਬਾਰਾ ਭਰਤੀ ਕੀਤੀ ਜਾ ਰਹੀ ਹੈ।

ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਸਿੱਖ ਸੁਰੱਖਿਆ ਗਾਰਡਾਂ ਲਈ ਕੋਈ ਹੱਲ ਲੱਭਿਆ ਜਾਣਾ ਚਾਹੀਦਾ ਹੈ। ਜਿਹੜੇ ਸਿੱਖ ਗਾਰਡ ਹਟਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ।

ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ਦਾੜ੍ਹੀ ਤੇ ਮੁੱਛਾਂ ਸਿੱਖ ਦੀ ਸ਼ਾਨ ਤੇ ਪਛਾਣ ਹੁੰਦੇ ਹਨ। ਟੋਰਾਂਟੋ ਸਿਟੀ ਪ੍ਰਸ਼ਾਸਨ ਨੂੰ ਨਿਯਮ ਬਦਲਣ ਦਾ ਹੁਕਮ ਵਾਪਸ ਲੈਣਾ ਚਾਹੀਦਾ ਹੈ। ਇਸ ਨੇ ਪੂਰੇ ਸਿੱਖ ਜਗਤ ‘ਚ ਰੋਸ ਪੈਦਾ ਕਰ ਦਿੱਤਾ ਹੈ।

ਇੱਕ ਈਮੇਲ ਜਾਰੀ ਕਰ ਕੇ ਸਿਟੀ ਆਫ ਟੋਰਾਂਟੋ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਸ਼ਿਕਾਇਤ ਤੋਂ ਭਲੀਭਾਂਤ ਜਾਣੂ ਹੈ। ਉਸ ਨੇ ਕਿਹਾ ਕਿ ਪ੍ਰਭਾਵਿਤ ਸਾਰੇ ਕਾਮੇ ਠੇਕੇਦਾਰਾਂ ਵੱਲੋਂ ਨਿਯੁਕਤ ਕੀਤੇ ਗਏ ਹਨ ਨਾ ਕਿ ਉਸ ਦੀ ਕਾਰਪੋਰੇਟ ਸੁਰੱਖਿਆ ਡਿਵੀਜ਼ਨ ਵੱਲੋਂ।

Related posts

India Bangladesh On Flood : ਬੰਗਲਾਦੇਸ਼ ਨੇ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਤੇਜ਼, ਭਾਰਤ ਤੋਂ ਮੰਗੀ ਮਦਦ

On Punjab

Britain: ਪੁਰਾਤੱਤਵ ਵਿਗਿਆਨੀਆਂ ਨੇ ਲੱਭੇ 240 ਤੋਂ ਵੱਧ ਲੋਕਾਂ ਦੇ ਪਥਰਾਟ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਅਮਰੀਕਾ ‘ਚ ਇੱਕ ਹੋਰ ਸਿੱਖ ਨਸਲੀ ਹਮਲੇ ਦਾ ਸ਼ਿਕਾਰ

On Punjab