angreji medium movie trailer Release : ਮੁੰਬਈ- ਬਾੱਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫਿਲਮ ‘ਅੰਗਰੇਜ਼ੀ ਮੀਡੀਅਮ’ਦਾ ਟ੍ਰੇਲਰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿਚ ਕਾਮੇਡੀ ਦੇ ਸਮੇਂ ਤੋਂ ਲੈ ਕੇ ਡਾਇਲਾਗ ਦੀ ਡਿਲਿਵਰੀ ਬਹੁਤ ਜਬਰਦਸਤ ਹੈ। ਇਸ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਕਿਰਦਾਰ ਆਪਣੀ ਅਦਾਕਾਰੀ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਂਦੇ ਦਿਖ ਰਹੇ ਹਨ। ਟ੍ਰੇਲਰ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਫਿਲਮ ਵਿਚ ਇਰਫਾਨ ਖਾਨ, ਕਰੀਨਾ ਕਪੂਰ, ਡਿੰਪਲ ਕਪਾਡੀਆ, ਦੀਪਕ ਡੋਬਰਿਆਲ, ਕਿਕੂ ਸ਼ਾਰਦਾ, ਰਾਧਿਕਾ ਮਦਾਨ, ਰਣਵੀਰ ਸ਼ੋਰੀ ਅਤੇ ਪੰਕਜ ਤ੍ਰਿਪਾਠੀ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ।
‘ਅੰਗਰੇਜ਼ੀ ਮੀਡੀਅਮ’ਇਰਫਾਨ ਖਾਨ ਦੀ ਫਿਲਮ ‘ਹਿੰਦੀ ਮੀਡੀਅਮ’ ਦਾ ਸੀਕਵਲ ਹੈ। ਟ੍ਰੇਲਰ ਦੀ ਸ਼ੁਰੂਆਤ ਇਰਫਾਨ ਖਾਨ ਦੀ ਬੇਟੀ ਰਾਧਿਕਾ ਮਦਾਨ ਉਰਫ ਤਾਰੀਕਾ ਦੇ ਸਕੂਲ ਫੰਕਸ਼ਨ ਨਾਲ ਹੁੰਦੀ ਹੈ। ਜਿਸ ਵਿਚ ਇਰਫਾਨ ਅੰਗਰੇਜ਼ੀ ਬੋਲਣ ਦੀ ਅਸਫਲ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਰਫਾਨ ਦੀ ਧੀ ਕਹਿੰਦੀ ਹੈ ਕਿ ਉਸ ਨੂੰ ਅਗਲੀ ਪੜ੍ਹਾਈ ਲਈ ਲੰਡਨ ਜਾਣਾ ਪਵੇਗਾ।
ਹੁਣ ਇਕ ਛੋਟੀ ਦੁਕਾਨ ਚਲਾਉਣ ਵਾਲਾ ਇਕ ਪਿਤਾ ਆਪਣੀ ਧੀ ਦੀ ਪੜ੍ਹਾਈ ਲਈ 1 ਕਰੋੜ ਰੁਪਏ ਕਿਵੇਂ ਇਕੱਠਾ ਕਰਦਾ ਹੈ। ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸਨੂੰ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਇਹ ਹੀ ਹੈ ‘ਇੰਗਲਿਸ਼ ਮੀਡੀਅਮ’ ਦੀ ਕਹਾਣੀ।ਟ੍ਰੇਲਰ ‘ਚ ਬਾਪ-ਬੇਟੀ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਆਂ ਕੀਤਾ ਗਿਆ ਹੈ। ਕਹਾਣੀ ਵਿਚ ਹੌਲੀ ਹੌਲੀ ਜੁੜਦੇ ਗਏ ਕਿਰਦਾਰਾਂ ਨੇ ਵੀ ਜਾਨ ਪਾ ਦਿੱਤੀ ਹੈ। ਕਰੀਨਾ ਕਪੂਰ ਹੋਵੇ ਜਾਂ ਦੀਪਿਕ ਡੋਬਰਿਆਲ, ਸਭ ਨੇ ਹੈਰਾਨੀਜਨਕ ਤਰੀਕੇ ਨਾਲ ਕਹਾਨੀ ਨੂੰ ਚਾਰ ਚੰਨ ਲਗਾ ਦਿੱਤੇ ਹਨ।
ਇਸ ਟ੍ਰੇਲਰ ਦਾ ਪਹਿਲਾ ਕਾਮੇਡੀ ਸੀਨ ਹੈ ਜਦੋਂ ਇਰਫਾਨ ਬੇਟੀ ਨੂੰ ਕਹਿੰਦਾ ਹੈ ਕਿ ਉਹ ਜੇਕਰ ਪੜ੍ਹਨ ਦੀ ਇਨ੍ਹੀਂ ਹੀ ਸ਼ੌਕੀਨ ਹੈ ਤਾਂ ਉਹ ਜੈਪੁਰ ਚਲੀ ਜਾਵੇ, ਲੰਡਨ ਹੀ ਕਿਉਂ ਜਾਣਾ। ਧੀ ਕਹਿੰਦੀ ਹੈ, “ਮੈਂ ਕਿੰਨੀ ਦੇਰ ਤੁਹਾਡੇ ਨਾਲ ਰਹਾਂਗੀ, ਮੈਨੂੰ ਕੁਝ ਆਜ਼ਾਦੀ ਦਿਓ …”. ਇਸ ‘ਤੇ ਇਰਫਾਨ ਕਹਿੰਦਾ ਹੈ ਕਿ “ਭਾਰਤ ਨੂੰ ਬ੍ਰਿਟਿਸ਼ ਤੋਂ ਆਜ਼ਾਦੀ ਲੈਣ ਲਈ 200 ਸਾਲ ਲੱਗ ਗਏ, ਤੂੰ 18 ਸਾਲ ਦੀ ਉਮਰ ਤਕ ਰੁੱਕ ਸਕਦੀ ਹੋ”।