69.08 F
New York, US
September 20, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਵਿਅੰਗ

ਠੱਗਾਂ ਅੱਗੇ ਕਈ ਡਰੇ ਕਈ ਅੜੇ

 

ਅੱਜ ਕੱਲ ਦੇ ਮਹਿੰਗਾਈ ਵਾਲੇ ਦੌਰ ਚ ਹਰ ਕੋਈ ਪੈਸਾ ਕਮਾਉਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ ,ਕਿਉਂਕਿ ਹੁਣ ਹਰ ਇੱਕ ਚੀਜ਼ ਜੋ ਸਾਡੀ ਲੋੜੀਂਦੀ ਹੈ, ਸਭ ਮਹਿੰਗਾ ਬਹੁਤ ਮਹਿੰਗਾ ਹੋ ਗਿਆ ਹੈ। ਦਾਲ ਸਬਜ਼ੀ ਤੋਂ ਆਟੇ ਤੱਕ, ਕੱਪੜੇ ਤੋਂ ਬਰਤਨਾ ਤੱਕ ਜਿੰਨਾ ਵੀ ਸਮਾਨ ਆ ਸਭ ਕੁਝ ਮਹਿੰਗਾਈ ਦੀ ਮਾਰ ਹੇਠ ਆ ਗਿਆ ਹੈ। ਜੇਕਰ ਅਸੀਂ ਕੋਈ ਲੰਮਾ ਸਫਰ ਤੈਅ ਕਰਨਾ ਹੈ ਤਾਂ ਖੁਦ ਦਾ ਕੋਈ ਆਵਾਜਾਈ ਸਾਧਨ ਹੋਣਾ ਜਰੂਰੀ ਆ ਜਾਂ ਫਿਰ ਬੱਸ ,ਰੇਲ ,ਗੱਡੀ ,ਜਹਾਜ਼ ਆਦਿ ਵਿੱਚ ਅਸੀਂ ਸਫਰ ਕਰਨਾ ਹੈ ,ਇਹਨਾਂ ਲਈ ਕਿਰਾਇਆ ਲੋੜੀਦਾ ਹੈ ।ਇਸ ਦੇ ਨਾਲ ਇਹ ਪੈਟਰੋਲ ,ਡੀਜ਼ਲ ਬਹੁਤ ਹੀ ਜਿਆਦਾ ਮਹਿੰਗਾ ਹੋ ਗਿਆ ਹੈ ।ਮੈਂ ਇਹ ਮਹਿੰਗਾਈ ਵਾਲੀਆਂ ਗੱਲਾਂ ਅੱਜ ਤੁਹਾਡੇ ਨਾਲ ਇਸ ਲਈ ਕਰ ਰਹੀ ਹਾਂ ਕਿਉਂਕਿ ਇਹ ਜੋ ਕੁਝ ਵੀ ਮੈਂ ਤੁਹਾਨੂੰ ਦੱਸਿਆ ਸਭ ਸਾਨੂੰ ਰੋਜ ਮਰਾ ਦੀ ਜ਼ਿੰਦਗੀ ਚ ਚਾਹੀਦਾ ਹੀ ਚਾਹੀਦਾ ਹੈ। ਜਿਨਾਂ ਨੂੰ ਪੂਰਾ ਕਰਨ ਲਈ ਸਾਡੇ ਕੋਲ ਪੈਸਾ ਹੋਣਾ ਬਹੁਤ ਮਾਇਨੇ ਰੱਖਦਾ ਹੈ। ਹੁਣ ਪੈਸੇ ਕਮਾਉਣ ਲਈ ਸਾਨੂੰ ਘਰੋਂ ਬਾਹਰ ਜਾਣਾ ਪੈਂਦਾਂ ਹੈ। ਪਰ ਕਈ ਵਾਰ ਕੁਝ ਮਜਬੂਰੀਆਂ ਕਾਰਨ ਅਸੀਂ ਘਰੋਂ ਬਾਹਰ ਨਹੀਂ ਜਾ ਸਕਦੇ। ਹੁਣ ਘਰ ਸਿਰਫ ਇੱਕ ਇਨਸਾਨ ਦੀ ਕਮਾਈ ਨਾਲ ਚਲਾਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਮਹਿੰਗਾਈ ਨੇ ਸਭ ਕੁਝ ਮੁਸ਼ਕਿਲ ਕਰ ਦਿੱਤਾ ਹੈ। ਜੇਕਰ ਘਰ ਵਿੱਚ ਪੰਜ ਜੀ ਹਨ ਤਾਂ ਦੋ ਜਾਣਿਆਂ ਦਾ ਕਮਾਉਣਾ ਬਹੁਤ ਹੀ ਜਰੂਰੀ ਹੈ। ਖਾਸ ਕਰਕੇ ਮਿਡਲ ਕਲਾਸ ਲੋਕਾਂ ਲਈ ਕਿਉਂਕਿ ਸਾਡੀਆਂ ਸਧਾਰਨ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਹੁਤ ਔਖੀਆਂ ਬਤੀਤ ਹੁੰਦੀਆਂ ਹਨ। ਅੱਜ ਕੱਲ ਪਹਿਲਾਂ ਤਾਂ ਨੌਕਰੀ ਮਿਲਦੀ ਹੀ ਬਹੁਤ ਮੁਸ਼ਕਿਲ ਨਾਲ ਆ ਪਰ ਅਸੀਂ ਲੋਕ ਦਿਹਾੜੀਦਾਰ ਹੋਣ ਕਾਰਨ ਸਾਡੀ ਕਮਾਈ ਜਿਆਦਾ ਨਹੀਂ ਹੁੰਦੀ ਜਿਸ ਕਾਰਨ ਸਾਨੂੰ ਪਤੀ ਪਤਨੀ ਨੂੰ ਮਿਲ ਕੇ ਕਮਾਈ ਕਰਨੀ ਜਰੂਰੀ ਹੋ ਜਾਂਦੀ ਹੈ ।ਹੁਣ ਇੱਕ ਵਿਅਕਤੀ ਤਾਂ ਚਲੋ ਘਰੋਂ ਬਾਹਰ ਜਾ ਕੇ ਵੀ ਕੰਮ ਕਰਕੇ ਪੈਸਾ ਕਮਾ ਸਕਦਾ ਹੈ ਪਰ ਔਰਤ ਉਹਨੂੰ ਘਰ ਵੀ ਸੰਭਾਲਣਾ ਪੈਂਦਾ, ਬੱਚੇ ਵੀ ਸੰਭਾਲਣੇ ਪੈਂਦੇ ਆ ਜੋ ਬਹੁਤ ਹੀ ਜਰੂਰੀ ਆ। ਕਈ ਵਾਰ ਤਾਂ ਘਰ ਵਿੱਚ ਪਤੀ ਪਤਨੀ ਹੀ ਸਿਰਫ ਆਪਣੇ ਬੱਚਿਆਂ ਨਾਲ ਰਹਿੰਦੇ ਨੇ ਕੋਈ ਸਿਆਣਾ ਬਜ਼ੁਰਗ ਘਰ ਵਿੱਚ ਨਹੀਂ ਹੁੰਦਾ ਸੋ ਉਹਨਾਂ ਔਰਤਾਂ ਦੀ ਇੱਕ ਮਜਬੂਰੀ ਹੁੰਦੀ ਆ ਕਿ ਸਾਨੂੰ ਘਰ ਬੈਠਿਆਂ ਹੀ ਕੋਈ ਕੰਮ ਮਿਲ ਜਾਵੇ। ਕਈ ਵਾਰ ਕੀ ਹੁੰਦਾ ਔਰਤਾਂ ਜਿਆਦਾ ਭੋਲੀਆਂ ਹੁੰਦੀਆਂ ਨੇ ਉਹ ਘਰ ਵਿੱਚ ਕੰਮ ਕਰਨ ਲਈ ਆਨਲਾਈਨ ਜੋਬ ਦੀ ਆਪਸ਼ਨ ਚੁਣਦੀਆਂ ਨੇ। ਫਿਰ ਇੱਕ ਫਾਰਮ ਭਰਿਆ ਜਾਂਦਾ ਹੈ। ਚਲੋ ਆਪਾਂ ਮੁੱਖ ਮੁੱਦੇ ਤੇ ਆਉਂਦੇ ਹਾ। ਅੱਜ ਕੱਲ ਠੱਗਾ ਨੇ ਨਵੀਂ ਤਰਕੀਬ ਅਪਣਾ ਲਈ ਆ ਠੱਗਣ ਦੀ, ਪਹਿਲਾਂ ਵਿਦਿਆਰਥੀਆਂ ਨੂੰ ਠੱਗਦੇ ਸੀ ਕਿਉਕਿ ਜ਼ਿਆਦਾਤਰ ਵਿਦਿਆਰਥੀ ਆਨਲਾਈਨ ਜੋਬ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਜੋਬ ਦੀ ਜਿਆਦਾ ਜਰੂਰਤ ਹੁੰਦੀ ਆ ਆਪਣੀ ਪੜ੍ਹਾਈ ਦਾ ਖਰਚਾ ਖੁਦ ਹੀ ਕਰਨ ਲਈ। ਸਧਾਰਨ ਜਿਹੇ ਪਰਿਵਾਰਾਂ ਵਾਲੇ ਆਪਣੇ ਬੱਚਿਆਂ ਨੂੰ ਇੰਨੀ ਮਹਿੰਗਾਈ ਵਿੱਚ ਨਹੀਂ ਪੜਾ ਸਕਦੇ। ਇਸ ਕਾਰਨ ਬੱਚੇ ਆਨਲਾਈਨ ਜੋਬ ਦੀ ਭਾਲ ਕਰਦੇ ਨੇ ।ਕੁਝ ਐਪ ਡਾਊਨਲੋਡ ਕਰਦੇ ਨੇ ਅਤੇ ਕੁਝ ਗੂਗਲ ਤੇ ਸਰਚ ਕਰਦੇ ਨੇ ਉਹਨਾਂ ਨੂੰ ਕੋਈ ਜੋਬ ਮਿਲ ਜਾਵੇ । ਇਸੇ ਤਰ੍ਹਾਂ ਕੁਝ ਔਰਤਾਂ ਜਾਂ ਘਰੇਲੂ ਔਰਤਾਂ, ਲੜਕੀਆਂ ਆਨਲਾਈਨ ਜੋਬ ਦੇ ਚੱਕਰਾਂ ਵਿੱਚ ਫਸ ਜਾਂਦੀਆਂ ਨੇ। ਉਹ ਕੁਝ ਕੁ ਫਾਰਮ ਭਰਦੀਆਂ ਹਨ ਤਾਂ ਕਿ ਉਹਨਾਂ ਨੂੰ ਕੁਝ ਕੁ ਪੈਸੇ ਮਿਲਣ ਉਹ ਆਪਣੀ ਮਿਹਨਤ ਨਾਲ ਕਮਾਉਣਾ ਚਾਹੁੰਦੀਆਂ ਨੇ। ਮੈਨੂੰ ਨਹੀਂ ਲੱਗਦਾ ਇਹ ਸਭ ਸੋਚਣਾ ਗਲਤ ਆ ਖੈਰ ,ਕੁਝ ਇਸ ਤਰ੍ਹਾਂ ਕਰਨ ਨਾਲ ਫਿਰ ਉਹਨਾਂ ਨੂੰ ਫੋਨ ਕਾਲ ਆਉਂਦੀ ਹੈ ।ਗੱਲ ਕੀਤੀ ਜਾਂਦੀ ਹੈ, ਤੁਸੀਂ ਜੋਬ ਲੱਭ ਰਹੇ ਹੋ ?ਅੱਗੋਂ ਸਾਡਾ ਜਵਾਬ ਹੁੰਦਾ ਹੈ ,”ਜੀ ਹਾਂ, ਮੈਨੂੰ ਜੋਬ ਚਾਹੀਦੀ ਹੈ।” ਫਿਰ ਉਹ ਤੁਹਾਨੂੰ ਕਹਿੰਦੇ ਨੇ ਕਿ ,”ਇਹ ਕੰਮ ਤਾਂ ਬਹੁਤ ਆਸਾਨ ਆ ,ਤੁਸੀਂ ਸਿਰਫ 500 ਰੁਪਏ ਦੇ ਕੇ ਸਾਨੂੰ ਫਾਰਮ ਭਰਨਾ ਹੈ ,ਉਹ ਵੀ ਸਿਰਫ ਤੇ ਸਿਰਫ ਪੰਜ ਦਿਨਾਂ ਦੇ ਵਿੱਚ ਤੁਸੀਂ ਹਜ਼ਾਰਾਂ ਰੁਪਏ ਕਮਾ ਸਕਦੇ ਹੋ “।ਇਹ ਸੁਣਦੇ ਹੀ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਚਲੋ ਸਾਨੂੰ ਘਰ ਬੈਠੇ ਕੋਈ ਕੰਮ ਮਿਲ ਜਾਵੇਗਾ ਸਾਡੀ ਜ਼ਿੰਦਗੀ ਕੁਝ ਸੁਖਾਲੀ ਹੋ ਜਾਵੇਗੀ ।ਇਹ ਡਾਟਾ ਐਂਟਰੀ ਦੀ ਜੋਬ ਤੁਹਾਨੂੰ ਬੇਹੱਦ ਪਸੰਦ ਆਉਂਦੀ ਆ ‌ਤੁਸੀਂ ਤੁਰੰਤ ਉਸਨੂੰ ਕਰਨ ਲਈ ਵੀ ਮੰਨ ਜਾਦੇ ਹੋ। ਬੜੀ ਆਸਾਨੀ ਦੇ ਨਾਲ ।ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਉਹ ਤੁਹਾਨੂੰ ਆਖਣਗੇ ਕਿ ਤੁਸੀਂ ਇਸ ਜੋਬ ਲਈ ਸਾਨੂੰ ਕੋਈ ਪੈਸਾ ਵੀ ਅਦਾ ਨਹੀਂ ਕਰਨਾ ਜਾਂ ਕਈ ਵਾਰ ਉਹ ਤੁਹਾਡੇ ਕੋਲੋਂ 500 ਜਾਂ 3000 ਤੱਕ ਵੀ ਪੈਸੇ ਮੰਗਦੇ ਨੇ ।ਇਹ ਆਖ ਕੇ ਕਿ ਤੁਸੀਂ ਜੋ ਇਹ ਜੋਬ ਲੈਣੀ ਹੈ ਤੁਹਾਡੀ ਐਂਟਰੀ ਫੀਸ ਹੈ। ਤੁਸੀਂ ਸਾਨੂੰ ਪੈਸੇ ਅਦਾ ਕਰੋ ਫਿਰ ਨਾਲ ਹੀ ਨਾਲ ਤੁਹਾਨੂੰ ਜੋਬ ਮਿਲ ਜਾਵੇਗੀ। ਚਲੋ ਤੁਸੀਂ ਕਈ ਵਾਰ ਜੋਬ ਦੇ ਚੱਕਰ ਚ ਪੈਸੇ ਵੀ ਅਦਾ ਕਰ ਦਿੰਦੇ ਹੋ। ਅਸਲੀ ਖੇਡ ਤਾਂ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਫਿਰ ਉਹ ਤੁਹਾਡੇ ਤੋਂ ਤੁਹਾਡਾ ਆਧਾਰ ਕਾਰਡ ਮੰਗਦੇ ਨੇ ਤੁਸੀਂ ਸੋਚਦੇ ਹੋ ਕਿ ਜੋਬ ਲਈ ਆਧਾਰ ਕਾਰਡ ਤਾਂ ਦੇਣਾ ਹੀ ਪੈਂਦਾ ਬਿਨਾਂ ਕੁਝ ਸੋਚੇ ਸਮਝੇ ਤੁਸੀਂ ਆਪਣਾ ਆਧਾਰ ਕਾਰਡ ਚੁੱਕ ਕੇ ਉਹਨਾਂ ਨੂੰ ਉਸ ਆਧਾਰ ਕਾਰਡ ਦੀ ਫੋਟੋ ਭੇਜ ਦਿੰਦੇ ਹੋ ਫਿਰ ਉਹ ਇੱਕ ਫਾਰਮ ਤੁਹਾਡੇ ਤੋਂ ਭਰਵਾ ਲੈਂਦੇ ਹਨ ਜਿਸ ਵਿੱਚ ਕੀ ਲਿਖਿਆ ਹੁੰਦਾ ਹੈ ਤੁਹਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਉਹ ਤੁਹਾਨੂੰ ਪਿਆਰੀਆਂ ਪਿਆਰੀਆਂ ਗੱਲਾਂ ਵਿੱਚ ਉਲਝਾ ਲੈਂਦੇ ਹਨ। ਤੁਹਾਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਣ ਦਿੰਦੇ ਕਿ ਤੁਹਾਡੇ ਨਾਲ ਕਰ ਕੀ ਰਹੇ ਹਨ ਫਿਰ ਕਹਿੰਦੇ ਨੇ ਕਿ ਬਸ ਤੁਹਾਨੂੰ ਸਾਡੀ ਕੰਪਨੀ ਵੱਲੋਂ ਇੱਕ ਕਾਲ ਆਵੇਗੀ ਤੁਸੀਂ ਕੁਝ ਨਹੀਂ ਕਹਿਣਾ ਬਸ ਜਦੋਂ ਪੁੱਛਣ ਜੋਬ ਕਰਨੀ ਹੈ ਵਗੈਰਾ ਵਗੈਰਾ ਸਭ ਗੱਲਾਂ ਦਾ ਤੁਸੀਂ ਬਸ ਇੱਕੋ ਜਵਾਬ ਦੇਣਾ ਹੈ ਹਾਂ ਹਾਂ ਤੇ ਸਿਰਫ ਹਾਂ ਉਹ ਤੁਹਾਨੂੰ ਕਹਿਣਗੇ ਤੁਸੀਂ ਫਾਰਮ ਵਿਚਲੀਆਂ ਸ਼ਰਤਾਂ ਵੇਖੀਆਂ ਅਤੇ ਪੜੀਆਂ ਹਨ ,ਤੁਹਾਨੂੰ ਮਨਜੂਰ ਹਨ, ਤੁਸੀਂ ਸਿਰਫ ਹਾਂ ਕਹਿਣਾ ਹੈ ਕਿਉਂਕਿ ਇਨਾ ਫਾਰਮ ਵਿੱਚ ਉਹੀ ਸਭ ਲਿਖਿਆ ਹੈ ਜੋ ਹੁਣੇ ਮੈਂ ਤੁਹਾਨੂੰ ਸਮਝਾਇਆ ਹੈ ਬਸ ਕੰਮ ਦੇ ਬਾਰੇ ਹੀ ਤੁਸੀਂ ਕਿੰਨੇ ਸੌਖੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹੋ ਫਿਰ ਹਾਂ ਹਾਂ ਸਾਰੇ ਜਵਾਬ ਦਿੰਦੇ ਹੋ ਫਿਰ ਉਹ ਆਪਣੀ ਇੱਕ ਫੇਕ ਵੈਬਸਾਈਟ ਤੁਹਾਨੂੰ ਭੇਜਦੇ ਹਨ। ਤੁਹਾਡੇ ਈਮੇਲ ਰਾਹੀਂ ਅਤੇ ਕਹਿੰਦੇ ਨੇ ਕਿ ਬਸ ਆਹ ਫਾਰਮ ਹਨ ਉੱਪਰ ਦਿੱਤਾ ਡਾਟਾ ਤੁਸੀਂ ਇਸ ਫਾਰਮ ਵਿੱਚ ਭਰਨਾ ਹੈ ਇਹ ਕੰਮ ਤੁਹਾਨੂੰ ਲੱਗਦਾ ਕਿ ਬੜਾ ਕੰਮ ਆਸਾਨ ਹੈ ਤੁਸੀਂ ਇਹਨੂੰ ਕਰ ਲਵੋਗੇ ਕੁਝ ਕੁ ਤਾਂ ਮਨਾ ਵੀ ਕਰਦੇ ਨੇ, ਫਿਰ ਉਹ ਕੀ ਕਰਦੇ ਨੇ ਕੁਝ ਕੁ ਦਿਨਾਂ ਦਾ ਇੰਤਜ਼ਾਰ ਕਰਦੇ ਨੇ ,ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੋ ਕੰਮ ਉਹਨਾਂ ਨੇ ਤੁਹਾਨੂੰ ਭੇਜਿਆ ਹੈ ਉਹ ਪੰਜ ਦਿਨਾਂ ਵਿੱਚ ਕਰਨਾ ਬੜਾ ਹੀ ਮੁਸ਼ਕਿਲ ਹੈ ।ਚਾਹੇ ਦੇਖਣ ਨੂੰ ਉਹ ਆਸਾਨ ਲੱਗ ਰਿਹਾ ਹੋਵੇ ਪਰ ਕਰਨ ਚ ਤੁਹਾਨੂੰ ਪੂਰਾ ਕਰਨਾ ਬੇਹਦ ਔਖਾ ਲੱਗਦਾ। ਇੱਕ ਦਿਨ ਵਿੱਚ 100 ਫਾਰਮ ਭਰਨੇ ਕੋਈ ਆਸਾਨ ਕੰਮ ਨਹੀਂ ਉਹ ਵੀ ਮੋਬਾਈਲ ਫੋਨ ਤੇ ਇਹ ਕਰਨਾ ਨਾ ਮੁਮਕਿਨ ਹੈ ‌,ਫਿਰ ਜਦ ਪੰਜ ਦਿਨ ਨਿਕਲ ਜਾਂਦੇ ਨੇ ਉਹ ਆਪਣੀ ਦਿੱਤੀ ਵੈਬਸਾਈਟ ਨੂੰ ਆਪਣੇ ਕੋਲੋਂ ਹੀ ਬੰਦ ਕਰ ਦਿੰਦੇ ਨੇ ਕਹਿਣ ਦਾ ਭਾਵ ਆ ਕਿ ਉਹ ਤੁਹਾਡੇ ਤੋਂ ਖੁੱਲਦੀ ਹੀ ਨਹੀਂ ,ਤੁਸੀਂ ਸੋਚਦੇ ਹੋ ਕਿ ਆਹ ਕੀ ਹੋਇਆ ਜੇਕਰ ਕਿਸੇ ਕਾਰਨ ਕਰਕੇ ਜਾਂ ਕਿਸੇ ਮਜਬੂਰੀ ਕਾਰਨ ਤੁਹਾਡੇ ਤੋਂ ਫਾਰਮ ਨਹੀਂ ਭਰ ਹੋਏ ਤਾਂ ਇਹ ਆਪਣੇ ਆਪ ਬੰਦ ਕਿਸ ਤਰ੍ਹਾਂ ਹੋ ਗਏ ।ਹੁਣ ਤੁਸੀਂ ਕੀ ਕਰੋਗੇ ਫਿਰ ਤੁਹਾਡੇ ਮਨ ਵਿੱਚ ਆਉਂਦਾ ਹੈ ਚਲੋ ਕੋਈ ਨਾ ਨਹੀਂ ਕਰ ਹੋਇਆ ਕੰਮ ਤਾਂ ਛੱਡੋ, ਪਰ ਜਿਸ ਤਰ੍ਹਾਂ ਕੁਝ ਕੁ ਦਿਨ ਨਿਕਲ ਜਾਂਦੇ ਨੇ, ਤੁਹਾਨੂੰ ਇੱਕ ਵਕੀਲ ਜਾਨੀ ਕਿ ਫਰਜ਼ੀ ਵਕੀਲ ਨਕਲੀ ਵਕੀਲ ਦਾ ਫੋਨ ਆਉਂਦਾ ਹੈ ਉਹ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ:-
ਨਕਲੀ ਵਕੀਲ:-ਹੈਲੋ ਜੀ ਤੁਸੀਂ ਫਲਾਣੇ ਨਾਮ ਦੇ ਸ਼ਖਸ ਬੋਲ ਰਹੇ ਹੋ
ਤੁਸੀਂ:-ਜੀ ਹਾਂ ਮੈਂ ਹੀ ਹਾਂ ਦੱਸੋ
ਨਕਲੀ ਵਕੀਲ:-ਤੁਸੀਂ …….. ਕੰਪਨੀ ਵਿੱਚ ਜੋਬ ਕੀਤੀ ਹੈ
ਤੁਸੀਂ:-ਹਾਂਜੀ
ਨਕਲੀ ਵਕੀਲ:-ਉਸ ਕੰਪਨੀ ਨੇ ਤੁਹਾਡੇ ਤੇ ਇੱਕ ਕੇਸ ਕੀਤਾ ਹੈ ਕਿਉਂਕਿ ਤੁਸੀਂ ਉਹਨਾਂ ਦੇ ਫਾਰਮ ਸਮੇਂ ਸਿਰ ਨਹੀਂ ਭਰ ਕੇ ਦਿੱਤੇ ਮੈਂ…… ਬੋਲ ਰਿਹਾ ਹਾਂ ਮੈਂ ਇੱਕ ਵਕੀਲ ਹਾਂ ਅਤੇ ਤੁਹਾਡੇ ਤੇ ਇੱਕ ਕੇਸ ਹੋਇਆ ਹੈ ਜਿਸ ਦੇ ਕਾਰਨ ਮੈਂ ਤੁਹਾਨੂੰ ਫੋਨ ਕੀਤਾ ਹੈ
(ਬਸ ਇਹ ਸੁਣਦੇ ਹੀ ਤੁਸੀਂ ਡਰ ਜਾਂਦੇ ਹੋ)
ਨਕਲੀ ਵਕੀਲ:-ਕੰਪਨੀ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੇ ਦਿੱਤੇ ਸਮੇਂ ਅਨੁਸਾਰ ਕੰਮ ਨਹੀਂ ਕਰ ਸਕੇ ਇਸ ਦੇ ਕਾਰਨ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਕਿਉਂਕਿ ਉਹਨਾਂ ਦਾ ਬਹੁਤ ਹੀ ਨੁਕਸਾਨ ਹੋਇਆ ਹੈ। ਜੇਕਰ ਤੁਸੀਂ ਇਹ ਨਹੀਂ ਭਰਦੇ ਤਾਂ ਤੁਹਾਡੇ ਤੇ ਕੇਸ ਵੀ ਕੀਤਾ ਜਾਵੇਗਾ।
ਤੁਸੀਂ:-ਪਰ ਮੈਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ
(ਫਿਰ ਉਹ ਇਨਸਾਨ ਸਮਝ ਜਾਂਦਾ ਹੈ ਕਿ ਤੁਸੀਂ ਉਹਨਾਂ ਤੋਂ ਡਰ ਰਹੇ ਹੋ ਤਾਂ ਉਹਨਾਂ ਦਾ ਬਣਾਇਆ ਇਹ ਸਾਰਾ ਡਰਾਮਾ ਸਹੀ ਦਿਸ਼ਾ ਵੱਲ ਜਾ ਰਿਹਾ ਹੈ, ਉਹ ਤੁਹਾਨੂੰ ਹੋਰ ਵੀ ਜਿਆਦਾ ਡਰਾਉਣ ਲਈ ਧਮਕਾਉਣਾ ਸ਼ੁਰੂ ਕਰਦਾ ਹੈ।ਫਿਰ ਉਹ ਤੁਹਾਨੂੰ ਤੇਜ਼ ਤੇਜ਼ ਬੋਲਦਾ ਹੈ ਜਾਂ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਤੁਸੀਂ ਉਸ ਨੂੰ ਸਾਰੀ ਗੱਲ ਸਮਝਾਉਣ ਲਈ ਆਖਦੇ ਹੋ ਤਾਂ ਅੱਗੋਂ ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਹੋਵੇਗਾ।)ਨਕਲੀ ਵਕੀਲ:-ਦੱਸਾਂ ਤੈਨੂੰ, ਮੈਂ ਇੱਕ ਵਾਰ ਆਖ ਦਿੱਤਾ ਹੁਣ ਜੇ ਤੁਸੀਂ ਮੈਨੂੰ 20 ਹਜਾਰ ਰੁਪਏ 10 ਮਿੰਟ ਦੇ ਅੰਦਰ ਅੰਦਰ ਨਾ ਭੇਜੇ ਤਾਂ ਤੁਹਾਡੇ ਤੇ ਕੇਸ ਕੀਤਾ ਜਾਵੇਗਾ। ਫਿਰ ਆ ਜਾਓ ਅਦਾਲਤ ਵਿੱਚ ਤਿੰਨ ਤੋਂ ਚਾਰ ਲੱਖ ਰੁਪਏ ਭਰਾਉਣ।
(ਇਸ ਗੱਲ ਨਾਲ ਤੁਸੀਂ ਹੋਰ ਵੀ ਜਿਆਦਾ ਡਰ ਜਾਂਦੇ ਹੋ)
ਤੁਸੀਂ:-ਨਹੀਂ ਨਹੀਂ ਤੁਸੀਂ ਦੱਸੋ ਪੈਸੇ ਕਿਵੇਂ ਭੇਜਣੇ ਹਨ।
ਨਕਲੀ ਵਕੀਲ:-ਮੇਰੇ ਇਸ ਨੰਬਰ ਵਟਸਐਪ ਮੈਸੇਜ ਕਰ ਇੱਕ ਬੈਂਕ ਅਕਾਊਂਟ ਆਵੇਗਾ ਉਸ ਤੇ ਭੇਜ ਦਿਓ ਮੈਂ ਹੁਣ ਪੰਜ ਮਿੰਟ ਹੋਰ ਵੇਖਾਂਗਾ ਉਸ ਤੋਂ ਬਾਅਦ ਤੁਹਾਡਾ ਕੇਸ ਫਾਈਲ ਤਿਆਰ ਕਰ ਦੇਵਾਂਗਾ ਜੇਕਰ ਤੁਸੀਂ ਇਹ ਮਾਮਲਾ ਇੱਥੇ ਹੀ ਰੋਕਣਾ ਹੈ ਤਾਂ ਹੁਣੇ ਇਹ ਪੈਸੇ ਭੇਜ ਦਿਓ।
ਬਸ ਇਸ ਤੋਂ ਬਾਅਦ ਉਸਦਾ ਫੋਨ ਕੱਟਿਆ ਜਾਂਦਾ ਹੈ। ਤੁਸੀਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਡਰ ਜਾਦੇ ਹੋ ਕਿ ਤੁਸੀਂ ਹੁਣ ਇੰਨੇ ਪੈਸੇ ਕਿਵੇਂ ਤੇ ਕਿੱਥੋਂ ਭਰੋਗੇ ਕੁਝ ਕੁ ਲੋਕ ਤਾਂ ਡਰਦੇ ਭਰ ਵੀ ਦਿੰਦੇ ਨੇ ਕੁਝ ਕੁ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਪੂਰੀ ਤਰ੍ਹਾਂ ਸੁਚੇਤ ਹੋ ਜਾਂਦੇ ਨੇ ਇੱਕ ਸਮੇਂ ਲਈ ਤਾਂ ਤੁਸੀਂ ਘਬਰਾ ਜਾਂਦੇ ਹੋ ਪਰ ਤੁਹਾਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਇਹ ਸਾਰੇ ਦਾ ਸਾਰਾ ਖੇਡ ਇੱਕ ਠੱਗ ਦੁਆਰਾ ਤੁਹਾਨੂੰ ਠੱਗਣ ਲਈ ਖੇਡਿਆ ਜਾਂਦਾ ਹੈ। ਕਿਉਂਕਿ ਇਸ ਤਰ੍ਹਾਂ ਇੱਕ ਵਕੀਲ ਤੁਹਾਨੂੰ ਕਦੇ ਵੀ ਫੋਨ ਨਹੀਂ ਕਰੇਗਾ। ਇਸ ਭੱਜ ਦੌੜ ਦੇ ਜਮਾਨੇ ਵਿੱਚ ਕਿਸ ਵਕੀਲ ਕੋਲ ਇੰਨਾ ਸਮਾਂ ਹੈ ਕਿ ਉਹ ਕਿਸੇ ਨੂੰ ਧਮਕਾਉਣ ਲਈ ਫੋਨ ਕਰੇਗਾ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਫੋਨ ਕਾਲ ਆਉਂਦੀ ਹੈ ਤਾਂ ਤੁਰੰਤ ਬਿਨਾਂ ਡਰੇ ਆਪਣੇ ਨੇੜੇ ਦੇ ਨਜ਼ਦੀਕੀ ਥਾਣੇ ਵਿੱਚ ਜਾਂ ਇਸਦੇ ਖਿਲਾਫ ਮੁਕਦਮਾ ਦਰਜ ਕਰੋ ਕਿਉਂਕਿ ਤੁਹਾਨੂੰ ਠੱਗਣ ਲਈ ਧਮਕਾਇਆ ਡਰਾਇਆ ਜਾ ਰਿਹਾ ਹੈ ਕੋਈ ਨਕਲੀ ਵਕੀਲ ਬਣ ਕੇ ਤੁਹਾਡੇ ਤੋਂ ਪੈਸੇ ਮੰਗ ਰਿਹਾ ਹੈ ਆਪਣੇ ਫੋਨ ਵਿੱਚ ਸਾਰੇ ਸਬੂਤ ਸੰਭਾਲੋ ਕੁਝ ਵੀ ਡਿਲੀਟ ਨਾ ਕਰੋ ਕਿਸੇ ਗੱਲ ਤੋਂ ਡਰਨ ਜਾਂ ਘਬਰਾਉਣ ਦੀ ਜਰੂਰਤ ਨਹੀਂ ਕਿਸੇ ਨਕਲੀ ਵਕੀਲ ਦੁਆਰਾ ਧਮਕਾਉਣ ਤੇ ਤੁਸੀਂ ਉਸਦੇ ਖਿਲਾਫ ਆਵਾਜ਼ ਚੁੱਕ ਸਕਦੇ ਹੋ ਜੋ ਵੀ ਸਬੂਤ ਤੁਹਾਡੇ ਕੋਲ ਹੋਣ ਤੁਰੰਤ ਪੁਲਿਸ ਨੂੰ ਦਿਖਾ ਦਿਓ ਕਈ ਵਾਰ ਤਾਂ ਉਹ ਨਕਲੀ ਫਾਰਮ ਅਦਾਲਤ ਦਾ ਫਰਜ਼ੀ ਨੋਟਿਸ ਵੀ ਬਣਾ ਤੁਹਾਡੇ ਘਰ ਭਿਜਵਾ ਸਕਦੇ ਹਨ ਇਸੇ ਤਰਹਾਂ ਹੋਣ ਤੇ ਤੁਰੰਤ ਸਭ ਪੁਲਿਸ ਕੋਲ ਲਿਜਾ ਕੇ ਇਸ ਦੇ ਖਿਲਾਫ ਐੱਫ ਆਈ ਆਰ ਕਰੋ, ਇਸ ਤਰ੍ਹਾਂ ਦੇ ਕੇਸ ਵਿੱਚ ਜੇਕਰ ਤੁਸੀਂ ਮੁੱਕਦਮਾ ਦਰਜ ਕਰਕੇ ਇਹ ਸਾਬਿਤ ਕਰ ਦਿੰਦੇ ਹੋ ਕਿ ਤੁਹਾਨੂੰ ਡਰਾਇਆ ਧਮਕਾਇਆ ਗਿਆ ਹੈ ਜਾਂ ਤੁਹਾਡੇ ਤੇ ਕੋਈ ਪੈਸਿਆਂ ਮੰਗਿਆ ਗਿਆ ਹੈ ਜਾਂ ਫਿਰ ਤੁਹਾਨੂੰ ਲੁੱਟਿਆ ਗਿਆ ਹੈ ਤਾਂ ਉਸ ਠੱਗ ਤੇ ਕੇਸ ਕੀਤਾ ਜਾਂਦਾ ਹੈ ਤੇ 420 ਦੀ ਧਾਰਾ ਲੱਗਦੀ ਹੈ ।ਜੇਕਰ ਇਹ ਸਾਬਿਤ ਹੋ ਜਾਵੇ ਕਿ ਤੁਹਾਡੇ ਨਾਲ ਠੱਗੀ ਹੋਈ ਹੈ ਤਾਂ 420 ਦੀ ਧਾਰਾ ਦੇ ਨਾਲ ਨਾਲ ਉਸ ਨੂੰ 7 ਸਾਲ ਦੀ ਸਜ਼ਾ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉਸ ਠੱਗ ਨੂੰ ਆਪਣੇ ਨਾਲ ਕੀਤੀ ਗਈ ਠੱਗੀ ਦੀ ਸਜ਼ਾ ਮਿਲਦੀ ਹੈ। ਕਦੇ ਵੀ ਤੁਸੀਂ ਇਸ ਤਰ੍ਹਾਂ ਦੇ ਫੋਨ ਆਉਣ ਤੇ ਸਭ ਤੋਂ ਪਹਿਲਾਂ ਬਿਲਕੁਲ ਵੀ ਡਰਨਾ ਨਹੀਂ ਹੈ। ਦੂਜੀ ਗੱਲ ਕਿਰਪਾ ਕਰਕੇ ਇਸ ਤਰ੍ਹਾਂ ਕਦੇ ਵੀ ਕਿਸੇ ਜੋਬ ਲਈ ਆਨਲਾਈਨ ਫਾਰਮ ਨਾ ਭਰੋ ਕਿਉਂਕਿ ਇਸ ਤਰ੍ਹਾਂ ਦੀ ਕੋਈ ਵੀ ਡਾਟਾ ਐਂਟਰੀ ਦੀ ਜੋਬ ਆਨਲਾਈਨ ਨਹੀਂ ਮਿਲਦੀ। ਇਹੋ ਜਿਹੇ ਠੱਗਾਂ ਤੋਂ ਸਾਵਧਾਨ ਰਹੋ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਇਸ ਦੇ ਬਾਰੇ ਦੱਸੋ ।ਜੇਕਰ ਤੁਹਾਨੂੰ ਫੋਨ ਤੇ ਫਰਜ਼ੀ ਨਕਲੀ ਕਾਲ ਆਵੇ ਅਤੇ ਆਖੇ ਤੁਹਾਡੇ ਤੇ ਕੇਸ ਕੀਤਾ ਜਾਵੇਗਾ ਤਾਂ ਆਖ ਦਿਓ ਕਿ ਕਰ ਲਵੋ ,ਕਿਉਂਕਿ ਜਿਸ ਨੇ ਕੇਸ ਕਰਨਾ ਹੁੰਦਾ ਹੈ ਉਹ ਤੁਹਾਨੂੰ ਪਹਿਲਾਂ ਫੋਨ ਕਰਕੇ ਇਸ ਤਰਾਂ ਡਰਾਏਗਾ ਨਹੀਂ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪੈਸਿਆਂ ਦਾ ਆਫਰ ਰੱਖਦਾ ਹੈ। ਸੋ ਜਿੰਨਾ ਹੋ ਸਕੇ, ਇਹੋ ਜਿਹੇ ਠੱਗਾਂ ਤੋਂ ਬਚੋ ਅੱਜ ਮੈਂ ਤੁਹਾਨੂੰ ਇਸ ਲਈ ਦੱਸ ਸਕੀ, ਕਿਉਂਕਿ ਮੇਰੇ ਖੁਦ ਦੇ ਨਾਲ ਇਹ ਵਾਰਦਾਤ ਬੀਤੀ ਮੈਨੂੰ ਤਾਂ ਸਮਝ ਆ ਗਈ ,ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਇਸ ਪ੍ਰਤੀ ਸੁਚੇਤ ਤੇ ਸਾਵਧਾਨ ਰਹੋ ਕਿਉਂਕਿ ਅੱਜ ਕੱਲ ਠੱਗ ਆਪਾਂ ਨੂੰ ਠੱਗਣ ਲਈ ਨਿਤ ਨਵੇਂ ਨਵੇਂ ਹੱਥਕੰਡੇ ਅਪਣਾ ਰਹੇ ਨੇ। ਅਖੀਰ ਵਿੱਚ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਹੋ ਜਿਹੇ ਠੱਗਾਂ ਤੋਂ ਡਰਨ ਦੀ ਬਜਾਏ ਇਹਨਾਂ ਨੂੰ ਇੱਕ ਸਬਕ ਸਿਖਾਉਣ ਦੀ ਜਰੂਰਤ ਹੈ ।ਦੂਜਿਆਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਬਹਿਲਾ ਫਸਲਾ ਕੇ ਇਸੇ ਤਰ੍ਹਾਂ ਪੈਸੇ ਲੁੱਟਦੇ ਨੇ ।ਖੁਦ ਵੀ ਸਾਵਧਾਨ ਰਹੋ ਤੇ ਦੂਜਿਆਂ ਨੂੰ ਵੀ ਸਾਵਧਾਨ ਕਰੋ ਜਿਨਾਂ ਹੋ ਸਕਦਾ ਹਰ ਇੱਕ ਨੂੰ ਇਸ ਦੇ ਬਾਰੇ ਜਰੂਰ ਦੱਸੋ ਤਾਂ ਕਿ ਅੱਗੇ ਤੋਂ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਠੱਗੀ ਨਾ ਵੱਜੇ ।ਦੂਜਿਆਂ ਦੀ ਮਦਦ ਕਰੋ ਉਹਨਾਂ ਨੂੰ ਇਸਦੇ ਬਾਰੇ ਜਾਣਕਾਰੀ ਦੇਣਾ ਸਾਡਾ ਫਰਜ਼ ਆ ਠੱਗਾਂ ਤੋਂ ਡਰੋ ਨਾ ਉਹਨਾਂ ਅੱਗੇ ਅੜੋ ਅਤੇ ਉਹਨਾਂ ਨੂੰ ਆਪਣੀ ਚਾਲ ਵਿੱਚ ਕਾਮਯਾਬ ਨਾ ਹੋਣ ਦਿਓ। ਠੱਗਾਂ ਵੱਲੋਂ ਜੋ ਤੁਹਾਨੂੰ ਫੋਨ ਕਾਲ ਆਉਂਦੀ ਹੈ ਉਸ ਫੋਨ ਕਾਲ ਤੇ ਉਹਨਾਂ ਨੂੰ ਸਿਰਫ ਅਣਦੇਖਿਆ ਕਰੋ ਤੁਸੀਂ ਉਹਨਾਂ ਦਾ ਫੋਨ ਕੱਟ ਦਿਉ। ਕਿਉਂਕਿ ਜੇਕਰ ਤੁਸੀਂ ਉਹਨਾਂ ਨਾਲ ਗਾਲੀ ਗਲੋਚ ਕਰਦੇ ਹੋ ਤਾਂ ਉਹਨਾਂ ਕੋਲ ਜੋ ਤੁਹਾਡਾ ਮੋਬਾਇਲ ਨੰਬਰ ਹੁੰਦਾ ਹੈ ਉਸ ਦਾ ਗਲਤ ਇਸਤੇਮਾਲ ਕਰਦੇ ਨੇ ਉਹ ਤੁਹਾਡੇ ਨੰਬਰ ਨੂੰ ਕਿਸੇ ਗਲਤ ਔਰਤ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਨੇ ਇਸ ਦੇ ਨਾਲ ਤੁਹਾਨੂੰ ਬਹੁਤ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਤੁਹਾਡੀ ਆਧਾਰ ਕਾਰਡ ਵਾਲੀ ਫੋਟੋ ਨਾਲ ਉਹ ਗਲਤ ਇਸਤੇਮਾਲ ਕਰ ਸਕਦੇ ਨੇ। ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ। ਆਪਣੇ ਨਾਲ ਨਾਲ ਦੂਜਿਆਂ ਨੂੰ ਠੱਗੀ ਤੋਂ ਬਚਾਉਣ ਲਈ ਉਹਨਾਂ ਨੂੰ ਇਸ ਦੇ ਬਾਰੇ ਜਰੂਰ ਦਿਉ।ਸਾਵਧਾਨ ਰਹੋ ਸੁਚੇਤ ਰਹੋ।

ਪ੍ਰਭਜੋਤ ਕੌਰ ਰਾਏ 9592796591
prabhjotkaurrai59@gmail.com
ਪਿੰਡ ਪਮਾਲੀ ਜ਼ਿਲ੍ਹਾ ਲੁਧਿਆਣਾ।

Related posts

VIDEO : ਸੁਨਾਮ ‘ਚ ਪਤੀ ਨੇ ਪੇਕੇ ਘਰ ਰਹਿੰਦੀ ਪਤਨੀ ‘ਤੇ ਕੀਤਾ ਗੰਡਾਸੇ ਨਾਲ ਹਮਲਾ, ਖ਼ੁਦ ਵੀ ਨਿਗਲਿਆ ਜ਼ਹਿਰ, ਦੋਵੇਂ ਪਟਿਆਲਾ ਰੈਫਰ

On Punjab

ਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ, ਫ਼ੌਜੀਆਂ ਸਮੇਤ 30 ਵਿਅਕਤੀ ਦੱਬੇ

On Punjab

ਹੁਣ ਸਮਾਂ ਆ ਗਿਆ ਹੈ ਅਜਿਹਾ ਕਾਨੂੰਨ ਹੋਵੇ ਜਿਸ ਨਾਲ ਬੱਚੇ ਦੇ ਨਾਮ ਨਾਲ ਮਾਂ ਦਾ ਉਪਨਾਮ ਜੁੜੇ : ਐਲੇਨਾ ਬੋਨੇਤੀ

On Punjab