PreetNama
ਸਿਹਤ/Health

ਡਬਲਯੂਐੱਚਓ ਨੇ ਕਿਹਾ, ਕੋਰੋਨਾ ਇਨਫੈਕਟਿਡ ਨੂੰ ਨਾ ਦਿੱਤਾ ਜਾਵੇ ਕੰਵਲਸੈਂਟ ਪਲਾਜ਼ਮਾ, ਜਾਣੋ ਕੀ ਹੈ ਵਜ੍ਹਾ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਮੰਗਲਵਾਰ ਨੂੰ ਇਕ ਅਧਿਐਨ ਜਾਰੀ ਕੀਤਾ ਹੈ। ਇਸ ਮੁਤਾਬਕ ਕੰਵਲਸੈਂਟ ਪਲਾਜ਼ਮਾ ਨਾਲ ਕੋਰੋਨਾ ਇਨਫੈਕਟਿਡ ਦੀ ਸਿਹਤ ’ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਕੰਵਲਸੈਂਟ ਪਲਾਜ਼ਮਾ ਨੂੰ ਕੋਰੋਨਾ ਇਨਫੈਕਟਿਡ ਲਈ ਸਰਵਾਈਰ ਪਲਾਜ਼ਮਾ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਕੋਰੋਨਾ ਇਨਫੈਕਟਿਡ ਤੋਂ ਠੀਕ ਹੋਏ ਮਰੀਜ਼ਾਂ ਤੋਂ ਕੰਵਲਸੈਂਟ ਪਲਾਜ਼ਮਾ ਲੈ ਕੇ ਕੋਰੋਨਾ ਇਨਫੈਕਟਿਡ ਨੂੰ ਖੂਨ ਰਾਹੀਂ ਚੜ੍ਹਾਇਆ ਜਾਂਦਾ ਹੈ।

ਹਾਲਾਂਕਿ ਪਿਛਲੇ ਸਾਲ ਯੂਐੱਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਕੋਵਿਡ-19 ਨਾਲ ਇਨਫੈਕਟਿਡ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਲਈ ਐਮਰਜੈਂਸੀ ’ਚ ਕੰਵਲਸੈਂਟ ਪਲਾਜ਼ਮਾ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਬੀਐੱਮਜੇ ’ਚ ਡਬਲਯੂਐੱਚਓ ਗਾਈਡਲਾਈਨ ਡੈਵਲਪਮੈਂਟ ਗਰੁੱਪ ਦੇ ਕੌਮਾਂਤਰੀ ਮਾਹਰਾਂ ਨੇ ਦੱਸਿਆ ਕਿ ਮੌਜੂਦਾ ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਕੰਵਲਸੈਂਟ ਪਲਾਜ਼ਮਾ ਕੋਵਿਡ ਨਾਲ ਇਨਫੈਕਟਿਡ ਮਰੀਜ਼ਾਂ ਨੂੰ ਜ਼ਿੰਦਾ ਰਹਿਣ ’ਚ ਕੋਈ ਮਦਦ ਨਹੀਂ ਕਰਦਾ। ਨਾਲ ਹੀ ਇਹ ਕਾਫੀ ਮਹਿੰਗੀ ਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਵੀ ਹੈ।

ਡਬਲਯੂਐੱਚਓ ਨੇ ਰੈਡਮਾਈਜ਼ਡ ਕੰਟੋਲਡ ਟ੍ਰਾਇਲ ਤੋਂ ਇਲਾਵਾ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ’ਚ ਕੰਵਲਸੈਂਟ ਪਲਾਜ਼ਮਾ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ 16 ਟੈਸਟ ਦੇ ਸਬੂਤਾਂ ਦੇ ਆਧਾਰ ’ਤੇ ਇਹ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ’ਚ ਗ਼ੈਰ ਗੰਭੀਰ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਤੇ ਕੋਵਿਡ ਇਨਫੈਕਟਿਡ 16 ਹਜ਼ਾਰ 236 ਮਰੀਜ਼ ਸ਼ਾਮਿਲ ਸਨ। ਕੌਮਾਂਤਰੀ ਮਾਹਰਾਂ ਨੇ ਕਿਹਾ ਹੈ ਕਿ ਕਿਸੇ ਵੀ ਮਰੀਜ਼ ਨੂੰ ਰੈਗੂਲਰ ਤੌਰ ’ਤੇ ਕੰਵਲਸੈਂਟ ਪਲਾਜ਼ਮਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਉਸ ਵੇਲੇ ਗੰਭੀਰ ਬਿਮਾਰੀ ਵਾਲੇ ਰੋਗੀਆਂ ’ਚ ਆਰਸੀਟੀ ਜਾਰੀ ਰੱਖਣ ਲਈ ਬੇਯਕੀਨੀ ਵਾਲਾ ਮਾਹੌਲ ਸੀ।

ਅਗਸਤ ’ਚ ਯੂਐੱਸ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨਆਈਐੱਚ) ਦੀ ਅਗਵਾਈ ’ਚ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਕੁਝ ਲੋਕ ਕੋਰੋਨਾ ਹੋਣ ਤੋਂ ਪਹਿਲਾਂ ਹੀ ਕੰਵਲਸੈਂਟ ਪਲਾਜ਼ਮਾ ਚੜ੍ਹਾ ਰਹੇ ਹਨ। ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਈ ਲੋਕ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ।

Related posts

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਕਤੇ

On Punjab

Mango For Weight Loss: ਇਨ੍ਹਾਂ 4 ਤਰੀਕਿਆਂ ਨਾਲ ਆਪਣੇ ਭਾਰ ਘਟਾਉਣ ਵਾਲੀ ਖੁਰਾਕ ‘ਚ ਅੰਬ ਨੂੰ ਕਰੋ ਸ਼ਾਮਲ!

On Punjab

Covid-19 & Air Conditioner : ਕੀ AC ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਵੱਧ ਹੈ? ਜਾਣੋ ਐਕਸਪਰਟ ਦੀ ਰਾਏ

On Punjab