Dublin Zoo Tiger attack: ਡਬਲਿਨ: ਚਿੜਿਆਘਰਾਂ ਵਿੱਚ ਅਜੀਬੋ-ਗਰੀਬ ਹਾਦਸੇ ਦੇਖਣ ਨੂੰ ਮਿਲਦੇ ਰਹਿੰਦੇ ਹਨ । ਅਜਿਹਾ ਹੀ ਇੱਕ ਹਾਦਸਾ ਆਇਰਲੈਂਡ ਦੇ ਡਬਲਿਨ ਜ਼ੂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਬਾਘ ਨੇ ਇੱਕ ਬੱਚੇ ਨੂੰ ਆਪਣਾ ਸ਼ਿਕਾਰ ਸਮਝ ਕੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ ।
ਦਰਅਸਲ, ਬੀਤੇ ਦਿਨੀਂ ਡਬਲਿਨ ਦੇ ਇੱਕ ਜ਼ੂ ਵਿੱਚ ਇੱਕ ਗਰੁੱਪ ਬੱਸ ਵਿੱਚ ਸਵਾਰ ਹੋ ਕੇ ਜਾਨਵਰਾਂ ਨੂੰ ਦੇਖਣ ਲਈ ਪਹੁੰਚਿਆ ਸੀ । ਇਸ ਦੌਰਾਨ ਇੱਕ ਬੱਚਾ ਬੱਸ ਦੇ ਸ਼ੀਸ਼ੇ ਵੱਲ ਪਿੱਠ ਕਰਕੇ ਖੜਾ ਹੋ ਗਿਆ, ਉਸ ਦੇ ਪਿੱਛੇ ਜੰਗਲ ਵਿੱਚ ਬਾਘ ਦਿਖਾਈ ਦਿੱਤਾ ।
ਪਰਿਵਾਰ ਦੇ ਮੈਂਬਰ ਇਸ ਦੌਰਾਨ ਬੱਚੇ ਨੂੰ ਫੋਕਸ ਕਰਦੇ ਹੋਏ ਉਸ ਦੀ ਬਾਘ ਨਾਲ ਫੋਟੋ ਖਿੱਚ ਰਹੇ ਸਨ । ਇਸੇ ਦੌਰਾਨ ਬਾਘ ਤੇਜ਼ ਰਫਤਾਰ ਨਾਲ ਆਇਆ ਤੇ ਉਸਨੇ ਬੱਚੇ ‘ਤੇ ਹਮਲਾ ਕਰ ਦਿੱਤਾ, ਪਰ ਦੋਵਾਂ ਵਿਚਾਲੇ ਇਕ ਸ਼ੀਸ਼ੇ ਦੀ ਮੋਟੀ ਚਾਦਰ ਆ ਗਈ। ਇਸ ਕਾਰਨ ਬੱਚੇ ਨੂੰ ਕੁਝ ਨਹੀਂ ਹੋਇਆ । ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।