ਸਮੱਗਰੀ-ਇੱਕ ਕੱਪ ਮੈਦਾ, ਚੁਟਕੀ ਭਰ ਅਜਵਾਇਣ, ਚੁਟਕੀ ਭਰ ਹਿੰਙ, ਥੋੜ੍ਹੇ ਜਿਹੇ ਕਿਸ਼ਮਿਸ਼, 10-12 ਬਾਦਾਮ ਤੇ ਕਾਜੂ ਕੱਟੇ ਹੋਏ, ਦੋ-ਦੋ ਚਮਚ ਸ਼ੱਕਰ, ਮੂੰਗਫਲੀ, ਚਿੱਟੇ ਤਿਲ, ਖਸਖਸ ਅਤੇ ਨਾਰੀਅਲ (ਕੱਦੂਕਸ ਕੀਤਾ ਹੋਇਆ), ਇੱਕ ਚਮਚ ਲਾਲ ਮਿਰਚ ਪਾਊਡਰ ਅਤੇ ਸੌਂਫ, ਨਮਕ ਸਵਾਦ ਅਨੁਸਾਰ, ਅੱਧਾ ਮਚ ਅਮਚੂਰ ਪਾਊਡਰ, ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ, ਤਲਣ ਲਈ ਤੇਲ।
ਵਿਧੀ-ਮੈਦੇ ‘ਚ ਚੁਟਕੀ ਕੁ ਲੂਣ, ਅਜਵਾਇਣ, ਇੱਕ ਚਮਚ ਕੋਸਾ ਤੇਲ ਤੇ ਕੋਸਾ ਪਾਣੀ ਮਿਲਾ ਕੇ ਗੁੰਨ ਲਓ। ਕੱਪੜੇ ਨਾਲ ਢਕ ਕੇ 10 ਮਿੰਟ ਤੱਕ ਰੱਖੋ। ਫਿਲਿੰਗ ਲਈ ਕਿਸ਼ਮਿਸ਼ ਤੇ ਕਾਜੂ-ਬਾਦਾਮ ਮਿਲਾਓ। ਗੁੰਨੇ ਹੋਏ ਆਟੇ ਦੇ ਪੇੜੇ ਲੈ ਕੇ ਇੱਕ ਚਮਚ ਫਿਲਿੰਗ ਕਰ ਕੇ ਕਚੌਰੀ ਦਾ ਆਕਾਰ ਦਿੰਦਿਆਂ ਚੰਗੀ ਤਰ੍ਹਾਂ ਸੀਲ ਕਰ ਦਿਓ। ਕੜਾਹੀ ‘ਚ ਤੇਲ ਗਰਮ ਕਰ ਕੇ ਕਚੌਰੀਆਂ ਨੂੰ ਹਲਕੇ ਸੇਕ ‘ਤੇ ਸੁਨਹਿਰਾ ਹੋਣ ਤੱਕ ਤਲ ਲਓ।
previous post