ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।
- Home
- ਖੇਡ-ਜਗਤ/Sports News
- ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।