ਮੁੰਬਈ: ਰੀਆ ਚੱਕਰਵਰਤੀ ਤੇ ਡਰੱਗਸ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੀਆ ਚੱਕਰਵਰਤੀ ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਤੋਂ ਕਈ ਵਾਰ ਡਰੱਗਸ ਲੈ ਚੁੱਕੀ ਹੈ। ਹਾਸਲ ਜਾਣਕਾਰੀ ਮੁਤਾਬਕ ਸਾਰਾ ਅਲੀ ਖ਼ਾਨ ਹਾਈ ਪ੍ਰੋਫਾਈਲ ਡਰੱਗਸ ਪੈਡਲਰ ਦੇ ਸੰਪਰਕ ਵਿੱਚ ਸੀ, ਜਿਸ ਦੀ ਐਨਸੀਬੀ ਭਾਲ ਕਰ ਰਹੀ ਹੈ। ਸਾਰਾ ਤੋਂ ਡਰੱਗਸ ਲੈ ਕੇ ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਤਕ ਪਹੁੰਚਾਈ।
ਰੀਆ ਸਣੇ ਹੁਣ ਤਕ 16 ਲੋਕ ਪਹੁੰਚ ਚੁੱਕੇ ਸਲਾਖਾਂ ਪਿੱਛੇ:
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ਵਿੱਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਛੇ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਆਨੰਦ, ਡਵੇਨ ਫਰਨਾਂਡੀਜ਼, ਸੰਕੇਤ ਪਟੇਲ, ਅੰਕੁਸ਼ ਅਨਰੇਜਾ, ਸੰਦੀਪ ਗੁਪਤਾ ਤੇ ਆਫਤਾਬ ਫਤਿਹ ਅੰਸਾਰੀ ਵਜੋਂ ਹੋਈ ਹੈ।
ਜਾਂਚ ਦੇ ਦੌਰਾਨ ਇਨ੍ਹਾਂ ਸਾਰਿਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਖਿਲਾਫ ਡਰੱਗ ਕੰਟਰੋਲ ‘ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।