16.54 F
New York, US
December 22, 2024
PreetNama
ਫਿਲਮ-ਸੰਸਾਰ/Filmy

ਡਰੱਗਸ ਕੇਸ ‘ਚ NCB ਨੇ ਭੇਜਿਆ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ ਸਮੇਤ ਕਈਆਂ ਨੂੰ ਸੰਮਨ

ਮੁੰਬਈ: ਡਰੱਗਸ ਕੇਸ ‘ਚ ਐਨਸੀਬੀ ਨੇ ਐਕਟਰਸ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖ਼ਾਨ ਸਣੇ ਸੱਤ ਲੋਕਾਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਗਲੇ ਤਿੰਨ ਦਿਨਾਂ ਵਿੱਚ ਹਰੇਕ ਨੂੰ ਬਿਆਨ ਦਰਜ ਕਰਨ ਲਈ ਪੇਸ਼ ਹੋਣਾ ਪਵੇਗਾ। ਦੀਪਿਕਾ ਪਾਦੁਕੋਣ ਨੂੰ ਕੱਲ੍ਹ ਐਨਸੀਬੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।

ਐਨਸੀਬੀ ਨੇ ਮੰਗਲਵਾਰ ਨੂੰ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਕਾਵਾਨ ਟੇਲੈਂਟ ਮੈਨੇਜਮੈਂਟ ਏਜੰਸੀ ਦੇ ਸੀਈਓ ਧਰੁਵ ਚੈਚਿੰਗੋਪੇਕਰ ਨੂੰ ਵੀ ਤਲਬ ਕੀਤਾ ਸੀ, ਪਰ ਪ੍ਰਕਾਸ਼ ਖਰਾਬ ਸਿਹਤ ਕਾਰਨ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ।

ਦੱਸ ਦਈਏ ਕਿ ਐਨਸੀਬੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਪਦੁਕੋਣ ਨੂੰ ਲੋੜ ਪੈਣ ‘ਤੇ ਤਲਬ ਕਰ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਕਥਿਤ ਤੌਰ ‘ਤੇ ਨਸ਼ਿਆਂ ਸਬੰਧੀ ਵ੍ਹੱਟਸਐਪ ਚੈੱਟ ਏਜੰਸੀ ਦੀ ਪੜਤਾਲ ਅਧੀਨ ਹੈ।

Related posts

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

On Punjab

ਪ੍ਰਿਅੰਕਾ ਚੋਪੜਾ ਨੂੰ ਮਿਲਿਆ ਇਹ ਖਾਸ ਐਵਾਰਡ,ਸਾਹਮਣੇ ਆਈਆ ਤਸਵੀਰਾਂ

On Punjab

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

On Punjab