PreetNama
ਫਿਲਮ-ਸੰਸਾਰ/Filmy

ਡਰੱਗਸ ਮਾਮਲੇ ‘ਚ ਰੀਆ ਸਣੇ ਕਿਸੇ ਨੂੰ ਨਹੀਂ ਮਿਲੀ ਰਾਹਤ, ਕੋਰਟ ਵੱਲੋਂ ਅਰਜ਼ੀ ਖਾਰਜ

ਮੁੰਬਈ: ਸੁਸ਼ਾਂਤ ਸਿੰਘ ਕੇਸ ਵਿੱਚੋਂ ਹੀ ਨਿਕਲੇ ਡਰੱਗਸ ਕੇਸ ‘ਚ ਅੱਜ ਸੈਸ਼ਨ ਕੋਰਟ ਨੇ ਅਦਾਕਾਰਾ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਸ਼ੌਵਿਕ ਚੱਕਰਵਰਤੀ, ਸੈਮੂਅਲ, ਦੀਪੇਸ਼, ਬਾਸਿਤ ਤੇ ਜ਼ੈਦ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ। ਦੱਸ ਦਈਏ ਕਿ ਕੋਰਟ ਨੇ ਦੋ ਦਿਨ ਦੀ ਸੁਣਵਾਈ ਤੋਂ ਬਾਅਦ ਰੀਆ ਤੇ ਉਸ ਦੇ ਭਰਾ ਸ਼ੌਵਿਕ ਸਣੇ ਛੇ ਹੋਰਾਂ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਣਾਇਆ ਹੈ।

ਐਨਡੀਪੀਐਸ ਕੋਰਟ ਨੇ ਰੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਰੀਆ ਨੂੰ 22 ਸਤੰਬਰ ਤਕ ਜੇਲ੍ਹ ‘ਚ ਰਹਿਣਾ ਸੀ। ਹੁਣ ਰੀਆ ਕੋਲ ਬੰਬੇ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨ ਦਾ ਆਪਸ਼ਨ ਹੈ ਪਰ ਇਸ ਦੇ ਨਾਲ ਹੀ ਜਦੋਂ ਤਕ ਰੀਆ ਦੀ ਅਰਜ਼ੀ ‘ਤੇ ਕੋਰਟ ਤੋਂ ਸੁਣਵਾਈ ਦਾ ਸਮਾਂ ਨਹੀਂ ਮਿਲਦਾ, ਉਦੋਂ ਤਕ ਉਹ ਜੇਲ੍ਹ ‘ਚ ਹੀ ਰਹੇਗੀ।

ਦੱਸ ਦਈਏ ਕਿ ਰੀਆ ਨੂੰ ਐਨਡੀਪੀਐਸ ਐਕਟ ਦੀ ਧਾਰਾ 16/20 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਨਡੀਪੀਐਸ ਅਦਾਲਤ ਨੇ 22 ਸਤੰਬਰ ਤੱਕ ਐਨਸੀਬੀ ਦੀ ਨਿਆਂਇਕ ਹਿਰਾਸਤ ਦਿੱਤੀ ਸੀ। ਦੇਰ ਰਾਤ ਫੈਸਲੇ ਆਉਣ ਕਾਰਨ ਉਸ ਨੂੰ ਇੱਕ ਰਾਤ ਐਨਸੀਬੀ ਦਫ਼ਤਰ ਵਿੱਚ ਬਣੇ ਲੌਕਅਪ ਵਿੱਚ ਗੁਜ਼ਾਰਨੀ ਪਈ। ਅਗਲੇ ਦਿਨ ਯਾਨੀ 9 ਸਤੰਬਰ ਨੂੰ ਉਸਨੂੰ ਮੁੰਬਈ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ। ਉਹ ਪਿਛਲੇ ਦੋ ਦਿਨਾਂ ਤੋਂ ਇਥੇ ਕੈਦੀ ਵਜੋਂ ਰਹਿ ਰਹੀ ਹੈ।

Related posts

ਭੂਮੀ ਪੇਡਨੇਕਰ ਹੁਣ ਕਰੇਗੀ ‘ਪਤੀ, ਪਤਨੀ ਔਰ ਵੋ’ ‘ਚ ਅਹਿਮ ਕਿਰਦਾਰ

On Punjab

ਡ੍ਰਗ ਓਵਰਡੋਜ ਨਾਲ ਮੀਕਾ ਸਿੰਘ ਦੀ ਮੈਨੇਜਰ ਦਾ ਹੋਇਆ ਦੇਹਾਂਤ , ਸਟੂਡਿਓ ਵਿੱਚ ਮਿਲੀ ਲਾਸ਼

On Punjab

ਹਾਈਕੋਰਟ ਵੱਲੋਂ ਭਾਰਤੀ,ਰਵੀਨਾ ਤੇ ਫਰਾਹ ਖਾਨ ਨੂੰ ਮਿਲੀ ਵੱਡੀ ਰਾਹਤ

On Punjab