PreetNama
ਫਿਲਮ-ਸੰਸਾਰ/Filmy

ਡਲਿਵਰੀ ਦੇ ਸੱਤ ਦਿਨ ਪਹਿਲਾਂ ਇਸ ਅਦਾਕਾਰਾ ਨੂੰ ਹੋਇਆ ਕੋਰੋਨਾ, ਰੋਂਦੇ ਹੋਏ ਵੀਡੀਓ ਕੀਤਾ ਸ਼ੇਅਰ

ਤੇਲਗੂ ਅਦਾਕਾਰਾ ਤੇ ਬਿੱਗ ਬੌਸ ਦੀ ਮੁਕਾਬਲੇਬਾਜ਼ ਰਹੀ ਹਰੀ ਤੇਜਾ ਨੇ ਹਾਲ ਹੀ ’ਚ ਬੇਟੀ ਨੂੰ ਜਨਮ ਦਿੱਤਾ। ਹਰੀ ਤੇਜਾ ਨੇ ਬੇਟੀ ਦੇ ਜਨਮ ਤੋਂ ਬਾਅਦ ਆਪਣੇ ਫੈਨਜ਼ ਤੇ ਸਾਥੀਆਂ ਨੂੰ ਵਧਾਈ ਲਈ ਧੰਨਵਾਦ ਨਹੀਂ ਕਿਹਾ ਸੀ। ਹੁਣ ਹਰੀ ਤੇਜਾ ਨੇ ਇਸ ਬਾਰੇ ਦੱਸਿਆ ਕਿ ਆਖਰ ਅਜਿਹਾ ਕਿਉਂ ਹੋਇਆ ਸੀ। ਬੇਟੀ ਦੇ ਜਨਮ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੋਂ ਦੂਰ ਕਿਉਂ ਹੋ ਗਈ ਸੀ।

ਹਰੀ ਤੇਜਾ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਰਾਹੀਂ ਹਰੀ ਤੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਡਿਲੀਵਰੀ ਤੋਂ ਸਿਰਫ਼ ਸੱਤ ਦਿਨ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ। ਇਸ ਵੀਡੀਓ ’ਚ ਹਰੀ ਤੇਜਾ ਕਾਫੀ ਇਮੋਸ਼ਨਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ’ਚ ਹਰੀ ਤੇਜਾ ਰੋਂਦੇ ਹੋਏ ਦੱਸ ਰਹੀ ਹੈ ਕਿ ਉਨ੍ਹਾਂ ਲਈ ਇਹ ਘੜੀ ਬੇਹੱਦ ਮੁਸ਼ਕਿਲ ਸੀ।

ਇਸ ਵੀਡੀਓ ’ਚ ਸਭ ਤੋਂ ਪਹਿਲਾ ਹਰੀ ਤੇਜਾ ਨੇ ਸਾਰਿਆਂ ਨੂੰ ਬੇਟੀ ਦੇ ਜਨਮ ’ਤੇ ਸ਼ੁਭਕਾਮਨਾਵਾਂ ਤੇ ਪਿਆਰ ਦੇਣ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੀ ਨੂੰ ਜਨਮ ਦੇਣ ਤੋਂ ਹੀ ਉਨ੍ਹਾਂ ਨੇ ਬੇਟੀ ਨੂੰ ਖੁਦ ਤੋਂ ਦੂਰ ਰੱਖਣਾ ਸੀ। ਇਹ ਗੱਲ ਸੋਚ ਕੇ ਹੀ ਉਹ ਕਾਫੀ ਪਰੇਸ਼ਾਨ ਹੋ ਰਹੀ ਸੀ। ਉਸ ਸਮੇਂ ਹਰੀ ਤੇਜਾ ਇਸ ਸਥਿਤੀ ’ਚ ਵੀ ਨਹੀਂ ਸੀ ਕਿ ਫੈਨਜ਼ ਦੁਆਰਾ ਦਿੱਤੀ ਗਈ ਵਧਾਈ ਦਾ ਉਹ ਜਵਾਬ ਦੇ ਸਕੇ।

Related posts

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

On Punjab

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

On Punjab

On Punjab