Diabetes diseases reason: ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਜ਼ਰੂਰ ਸੁਣਿਆ ਹੋਵੇਗਾ ਕਿ ਜ਼ਿਆਦਾ ਮਿੱਠਾ ਨਾ ਖਾਉ, ਡਾਇਬਟੀਜ਼ ਹੋ ਜਾਵੇਗੀ। ਡਾਇਬਟੀਜ਼ ਤੋਂ ਬਚਣ ਦੇ ਲਈ ਡਾਕਟਰ ਪ੍ਰਹੇਜ਼ ਕਰਨ ਦੇ ਲਈ ਜ਼ਰੂਰ ਕਹਿੰਦੇ ਹਨ। ਪਰ ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਨਹੀਂ ਹੈ ਉਨ੍ਹਾਂ ਲੋਕਾਂ ਨੂੰ ਵੀ ਮਿੱਠਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ? ਮਿੱਠਾ ਖਾਣ ਤੇ ਡਾਇਬਟੀਜ਼ ਦਾ ਆਪਸ ‘ਚ ਕੋਈ ਸੰਬੰਧ ਨਹੀਂ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਮਿੱਠਾ ਬਿਲਕੁਲ ਨਹੀਂ ਪਸੰਦ ਫਿਰ ਵੀ ਉਹ ਡਾਇਬਟੀਜ਼ ਦੀ ਚਪੇਟ ‘ਚ ਰਹੇ ਹਨ।
ਡਾਇਬਟੀਜ਼ ਹੋਣ ਦੇ ਕਾਰਨ
ਖ਼ਰਾਬ ਰਹਿਣ ਸਹਿਣ
ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਅੱਜ ਦੇ ਸਮੇਂ ‘ਚ ਡਾਇਬਟੀਜ਼ ਦਾ ਸਭ ਤੋਂ ਵੱਡਾ ਕਾਰਣ ਹੈ ਗਲਤ ਰਹਿਣ ਸਹਿਣ। ਲੋਕਾਂ ਦਾ ਗਲਤ ਰਹਿਣ ਸਹਿਣ, ਗਲਤ ਖਾਣ ਪੀਣ, ਕਸਰਤ ਨਾ ਕਰਨਾ ਤੇ ਸਰੀਰ ਨੂੰ ਫਿੱਟ ਰੱਖਣ ਲਈ ਕੋਈ ਕਦਮ ਨਾ ਚੁੱਕਣਾ ਆਦਿ ਕਈ ਗਲਤ ਆਦਤਾਂ ਜਿਹੜੀਆਂ ਕਿ ਤੁਹਾਨੂੰ ਡਾਇਬਟੀਜ਼ ਦਾ ਮਰੀਜ਼ ਬਣਾ ਦਿੰਦੀਆਂ ਹਨ।
ਸਵੇਰ ਦਾ ਭੋਜਨ ਨਾ ਕਰਨਾ
ਸਵੇਰ ਦੀ ਭੱਜ ਦੌੜ ਦੇ ਕਾਰਣ ਕਈ ਲੋਕ ਸਵੇਰ ਤਾਂ ਭੋਜਨ ਨਹੀਂ ਕਰਦੇ। ਖੋਜ ਦੇ ਅਨੁਸਾਰ ਜਿਹੜੇ ਲੋਕ ਸਵੇਰ ਦਾ ਭੋਜਨ ਨਹੀਂ ਕਰਦੇ ਉਨ੍ਹਾਂ ਨੂੰ ਡਾਇਬਟੀਜ਼ ਦਾ ਖ਼ਤਰਾ 33% ਤੇ ਹਫ਼ਤੇ ‘ਚ ਚਾਰ ਦਿਨ ਸਵੇਰ ਦਾ ਭੋਜਨ ਨਹੀਂ ਕਰਦੇ ਉਨ੍ਹਾਂ ਨੂੰ ਇਸ ਦਾ ਖ਼ਤਰਾ 55% ਹੁੰਦਾ ਹੈ। ਸਵੇਰ ਦਾ ਭੋਜਨ ਨਾ ਕਰਨ ਨਾਲ ਸਰੀਰ ਦੇ ਅੰਦਰ ਅਸੰਤੁਲਿਨ ਦਾ ਵਿਰੋਧ ਵੱਧ ਜਾਂਦਾ ਹੈ। ਜਿਸ ਨਾਲ ਮੈਟਾਬੋਲਿਜ਼ਮ ਸਿਸਟਮ ਤੇ ਦਬਾਅ ਪੈਣ ਲੱਗਦਾ ਹੈ ਤੇ ਇਸ ਨਾਲ ਸਰੀਰ ਦੇ ਅੰਦਰ ਡਾਇਬਟੀਜ਼ ਦੇ ਲੱਛਣ ਪੈਦਾ ਹੋਣ ਲੱਗ ਜਾਂਦੇ ਹਨ।
ਵਿਟਾਮਿਨ ਡੀ ਦੀ ਘਾਟ
ਭਾਰ ਜ਼ਿਆਦਾ ਹੋਣ ਦੇ ਕਾਰਣ ਵੀ ਹੋ ਸਕਦੀ ਹੈ
ਵੱਧਦਾ ਭਾਰ ਅੱਜ ਦੇ ਸਮੇਂ ‘ਚ ਹਰ ਤੀਸਰੇ ਵਿਅਕਤੀ ਦੀ ਸਮੱਸਿਆ ਹੈ। ਮੋਟਾਪਾ ਕਈ ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ। ਜਿਸ ‘ਚ ਇੱਕ ਡਾਇਬਟੀਜ਼ ਵੀ ਹੈ। ਪਤਲੇ ਲੋਕਾਂ ਦੇ ਮੁਕਾਬਲੇ ਮੋਟੇ ਲੋਕਾਂ ‘ਚ ਇਸ ਦਾ ਖ਼ਤਰਾ ਤਿੰਨ ਗੁਣਾਂ ਜ਼ਿਆਦਾ ਹੁੰਦਾ ਹੈ। ਜਿਹੜੇ ਲੋਕ ਦਫ਼ਤਰ ‘ਚ ਕੁਰਸੀ ਤੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਹਨ। ਉਨ੍ਹਾਂ ਲੋਕਾਂ ‘ਚ ਡਾਇਬਟੀਜ਼ ਦਾ ਖ਼ਤਰਾ 80% ਵੱਧ ਜਾਂਦਾ ਹੈ।
ਜ਼ਿਆਦਾ ਤਣਾਅ ਲੈਣਾ
ਡਾਕਟਰਾ ਦਾ ਕਹਿਣਾ ਹੈ ਕਿ ਜ਼ਿਆਦਾ ਤਣਾਅ ‘ਚ ਰਹਿਣ ਨਾਲ ਸਰੀਰ ਦਾ ਸ਼ੂਗਰ ਲੈਵਲ ਵੱਧ ਜਾਂਦਾ ਹੈ। ਜੇਕਰ ਤੁਸੀਂ ਲਗਾਤਾਰ ਤਣਾਅ ਜਾਂ ਉਦਾਸੀ ਵਰਗੀਆਂ ਸਥਿਤੀਆਂ ‘ਚ ਰਹਿੰਦੇ ਹੋ ਤਾਂ ਤੁਸੀਂ ਸ਼ੂਗਰ ਦੀ ਚਪੇਟ ‘ਚ ਆ ਜਾਂਦੇ ਹਨ।
ਪੂਰੀ ਨੀਂਦ ਨਾ ਲੈਣਾ
ਘੱਟ ਸੌਣ ਵਾਲੇ ਲੋਕਾਂ ‘ਚ ਵੀ ਸ਼ੂਗਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕਦੇ ਕਦੇ ਘੱਟ ਸੌਣਾ ਦਾ ਆਮ ਗੱਲ ਹੈ। ਪਰ ਜੇਕਰ ਤੁਸੀਂ ਲਗਾਤਾਰ ਪੂਰੀ ਨੀਂਦ ਨਹੀਂ ਲੈਂਦੇ ਤਸ ਤੁਸੀਂ ਸਾਵਧਾਨ ਹੋ ਜਾਵੋ। ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਜਲਦੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ।