32.52 F
New York, US
February 23, 2025
PreetNama
ਸਿਹਤ/Health

ਡਾਈਟ ’ਚ ਇਨ੍ਹਾਂ 5 ਚੀਜ਼ਾਂ ਨੂੰ ਸ਼ਾਮਿਲ ਕਰਕੇ ਦਿਮਾਗ ਨੂੰ ਰੱਖੋ ਸ਼ਾਰਪ ਅਤੇ ਐਕਟਿਵ

ਹੈਲਥੀ ਖਾਣ-ਪੀਣ ਸਿਰਫ਼ ਬਾਡੀ ਲਈ ਹੀ ਚੰਗਾ ਨਹੀਂ ਹੁੰਦਾ ਬਲਕਿ ਤੁਹਾਡੀ ਓਵਰਆਲ ਹੈਲਥ ਨੂੰ ਦਰੁਸਤ ਰੱਖਣ ਦਾ ਕੰਮ ਕਰਦਾ ਹੈ ਪਰ ਵੱਧਦੀ ਉਮਰ ਦੇ ਨਾਲ ਮੈਮੋਰੀ ਲਾਸ ਦੀ ਪ੍ਰੋਬਲਾਮ ਨਾ ਹੋਵੇ ਇਸਦੇ ਲਈ ਡਾਈਟ ’ਚ ਕੁਝ ਹੋਰ ਵੀ ਚੀਜ਼ਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਜਿਸ ’ਚ ਸਬਜ਼ੀਆਂ ਤੋਂ ਲੈ ਕੇ ਨੱਟਸ ਤਕ ਸ਼ਾਮਿਲ ਹੈ। ਤਾਂ ‘ਵਰਲਡ ਅਲਜ਼ਾਈਮਰਸ ਡੇਅ’ ’ਤੇ ਪਤਾ ਕਰਾਂਗੇ ਕੁਝ ਅਜਿਹੇ ਹੀ ਫੂਡ ਆਈਟਮਜ਼ ਦੇ ਬਾਰੇ ’ਚ…
ਸਾਬੁਤ ਅਨਾਜ
ਰੋਜ਼ਾਨਾ 30-50 ਗ੍ਰਾਮ ਅੰਕੁਰਿਤ ਅਨਾਜ ਖਾਣਾ ਬ੍ਰੇਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਸਾਡਾ ਦਿਮਾਗ ਪਾਵਰ ਲਈ ਗੁੱਲੂਕੋਜ਼ ਦਾ ਇਸਤੇਮਾਲ ਕਰਦਾ ਹੈ। ਇਸ ਲਈ ਉਸਨੂੰ ਗੁੱਲੂਕੋਜ਼ ਦੇ ਬਰਾਬਰ ਜ਼ਰੂਰਤ ਹੁੰਦੀ ਹੈ ਪਰ ਇਸਦੇ ਲਈ ਸਾਨੂੰ ਬਹੁਤ ਮਿੱਠੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਹੈ ਕਿਉਂਕਿ ਇਹ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੈ। ਇਸਦੀ ਅਪੂਰਤੀ ਦਾ ਸਭ ਤੋਂ ਚੰਗਾ ਤਰੀਕਾ ਹੈ ਸਾਬੁਤ ਅਨਾਜ ਨੂੰ ਬਣਾਓ ਆਪਣੀ ਡਾਈਟ ਦਾ ਹਿੱਸਾ। ਕਣਕ, ਅਨਾਜ, ਬ੍ਰਾਊਨ ਬ੍ਰੈੱਡ, ਬ੍ਰਾਊਨ ਰਾਈਸ, ਬਾਜ਼ਰਾ, ਜਵਾਰ ਜਿਹੇ ਅਨਾਜ ਫੋਕਸ ਨੂੰ ਵਧਾਉਣ ਦਾ ਕੰਮ ਕਰਦੇ ਹਨ। ਨਾਲ ਹੀ ਇਹ ਬਲੱਡ ’ਚ ਹੌਲੀ-ਹੌਲੀ ਚੀਨੀ ਦੀ ਮਾਤਰਾ ਵਧਾਉਂਦੇ ਹਨ, ਜੋ ਕਿਸੇ ਵੀ ਤਰ੍ਹਾਂ ਨਾਲ ਨੁਕਸਾਨਦਾਇਕ ਨਹੀਂ ਹੈ।

ਬ੍ਰੋਕੋਲੀ
ਬ੍ਰੋਕੋਲੀ ਨਿਊਟ੍ਰੀਸ਼ਨ ਨਾਲ ਭਰਪੂਰ ਸਬਜ਼ੀ ਹੈ। ਜਿਸ ’ਚ ਵਿਟਾਮਿਨ ਏ, ਸੀ, ਕੇ, ਬੀ ਅਤੇ ਨਾਲ ਹੀ ਆਇਰਨ, ਕੈਲਸ਼ੀਅਮ, ਫਾਈਬਰ ਮੌਜੂਦ ਹੁੰਦਾ ਹੈ। ਅਗਰ ਤੁਸੀਂ ਫੈਟ ਘਟਾ ਕੇ ਲੀਨ ਮਸਲ ਵਧਾਉਣਾ ਚਾਹੁੰਦੇ ਹੋ ਤਾਂ ਇਸਦਾ ਨਿਯਮਿਤ ਸੇਵਨ ਕਰੋ। ਭਾਰ ਵਧਾਉਣ ਤੋਂ ਲੈ ਕੇ ਘਟਾਉਣ ਤਕ ’ਚ ਕਾਰਗਰ ਹੈ। ਬ੍ਰੋਕੋਲੀ ਅਤੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਇਸ ਨਾਲ ਯਾਦਸ਼ਕਤੀ ਜਾਣ ਦੀ ਸੰਭਾਵਨਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦੀ ਹੈ।
ਫਿਸ਼
ਇਹ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਯਾਦਸ਼ਕਤੀ ਤੇਜ਼ ਕਰਨ ਲਈ ਮੱਛੀ ਥਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਹੁਣ ਵਿਗਿਆਨੀਆਂ ਨੇ ਵੀ ਇਸ ਗੱਲ ’ਤੇ ਮੌਹਰ ਲਗਾ ਦਿੱਤੀ ਹੈ ਕਿ ਮੱਛੀ ਖਾਣ ਨਾਲ ਦਿਮਾਗ ਸ਼ਾਰਪ ਹੁੰਦਾ ਹੈ। ਫਿਸ਼ ਤੋਂ ਇਲਾਵਾ ਤੁਸੀਂ ਫਿਸ਼ ਆਇਲ ਵੀ ਖਾਣਾ ਸ਼ੁਰੂ ਕਰੋ, ਕਿਉਂਕਿ ਇਸ ’ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਬੱਚਿਆਂ ਦੇ ਦਿਮਾਗ ਅਤੇ ਅੱਖਾਂ ਦੇ ਵਿਕਾਸ ’ਚ ਮਦਦਗਾਰ ਹੈ।
ਕੌਫੀ
ਦਿਮਾਗ ਨੂੰ ਹੈਲਥੀ ਅਤੇ ਸ਼ਾਰਪ ਬਣਾਏ ਰੱਖਣ ’ਚ ਡਾਈਟ ਦਾ ਰੋਲ ਬਹੁਤ ਹੀ ਖ਼ਾਸ ਹੁੰਦਾ ਹੈ। ਹਰੀਆਂ ਸਬਜ਼ੀਆਂ ਅਤੇ ਅਨਾਜ ਦੇ ਨਾਲ ਹੀ ਕੌਫੀ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ’ਚ ਕੈਫੀਨ ਅਤੇ ਐਂਟੀਆਕਸੀਡੈਂਟ ਹੁੰਦਾ ਹੈ, ਜੋ ਯਾਦਸ਼ਕਤੀ ਨੂੰ ਦਰੁਸਤ ਕਰਦਾ ਹੈ। ਕਿਸੇ ਵੀ ਕੰਮ ’ਚ ਫੋਕਸ ਵਧਾਉਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਅਤੇ ਸੀਮਿਤ ਮਾਤਰਾ ’ਚ ਕੌਫੀ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇਸਦਾ ਫਾਇਦਾ ਜਲਦ ਦੇਖਣ ਨੂੰ ਮਿਲਦਾ ਹੈ। ਨਾਲ ਹੀ ਨਿਊਰੋਲਾਜੀਕਲ ਡਿਸੀਜ਼ ਤੋਂ ਵੀ ਮਹਿਫੂਜ਼ ਰੱਖਣਗੇ।
ਅਖਰੋਟ
ਸਰੀਰ ’ਚ ਵਿਟਾਮਿਨ ਈ ਅਤੇ ਪ੍ਰੋਟੀਨ ਦੀ ਪੂਰਤੀ ਲਈ ਅਖਰੋਟ ਦਾ ਸੇਵਨ ਕੀਤਾ ਜਾ ਸਕਦਾ ਹੈ। ਅਖਰੋਟ ਵਿਟਾਮਿਨ ਈ ਅਤੇ ਪ੍ਰੋਟੀਨ ਦਾ ਚੰਗਾ ਸ੍ਰੋਤ ਹੈ। ਅਖਰੋਟ ’ਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਮਾਗ ਲਈ ਵੀ ਚੰਗਾ ਹੁੰਦਾ ਹੈ। ਅਖਰੋਟ ਦੀ ਆਕ੍ਰਿਤੀ ਵੀ ਦਿਮਾਗ ਜਿਹੀ ਹੀ ਹੁੰਦੀ ਹੈ। ਪਾਚਨ ਤੰਤਰ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ ਅਤੇ ਬ੍ਰੇਨ ਐਕਟਿਵ ਰਹਿੰਦਾ ਹੈ।

Related posts

ਸਾਵਧਾਨ! ਇਹ ਲੋਕ ਕਦੇ ਨਾ ਖਾਣ ਬੈਂਗਣ

On Punjab

ਸਰੀਰ ਲਈ ਕਿਉਂ ਜ਼ਰੂਰੀ ਹੈ ਵਿਟਾਮਿਨ-ਐਚ? ਇਸ ਦੀ ਕਮੀ ਨੂੰ ਦੂਰ ਕਰਨ ਲਈ ਖਾਓ ਇਹ ਫੂਡਜ਼

On Punjab

ਅੱਖਾਂ ਦੀ ਰੋਸ਼ਨੀ ਨੂੰ ਕਰਨਾ ਹੈ ਤੇਜ਼ ਤਾਂ ਖਾਓ ਹਰੀ ਮਿਰਚ !

On Punjab