ਲਖਨਊ: ਡਾਕਟਰਾਂ ਦੀ ਲਿਖਾਈ ਪੜ੍ਹਨ ‘ਚ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਇੱਥੇ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਸਾਰੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹੁਣ ਦਵਾਈਆਂ ਤੇ ਜਾਂਚ ਦੇ ਨਾਂ ਵੱਡੇ ਤੇ ਸਾਫ ਅਖਰਾਂ ‘ਚ ਲਿਖਣਗੇ।
ਯੂਨੀਵਰਸਿਟੀ ਦੇ ਬੁਲਾਰੇ ਡਾ. ਸੁਧੀਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਮਰੀਜ਼ਾਂ, ਫਾਰਮਾਸਿਸਟ ਤੇ ਦਵਾਈਆਂ ਦੇ ਦੁਕਾਨਦਾਰਾਂ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਲਿਖਾਈ ਸਮਝ ਨਹੀਂ ਆਉਂਦੀ। ਇਸ ਕਰਕੇ ਕਈ ਵਾਰ ਦਵਾਈ ਜਾਂ ਜਾਂਚ ਦੇ ਨਾਂ ਗਲਤ ਪੜ੍ਹੇ ਜਾਣ ਦਾ ਡਰ ਰਹਿੰਦਾ ਹੈ। ਇਸ ਦੇ ਚੱਲਦਿਆਂ ਹੀ ਸਭ ਨੂੰ ਸਾਫ਼ ਤੇ ਵੱਡੇ ਅਖਰਾਂ ‘ਚ ਲਿਖਣ ਨੂੰ ਕਿਹਾ ਗਿਆ ਹੈ।
ਸਿੰਘ ਨੇ ਦੱਸਿਆ ਕਿ ਇਸ ਸਕੂਰਲਰ ‘ਤੇ ਅਮਲ ਵੀ ਸ਼ੁਰੂ ਹੋ ਗਿਆ ਹੈ ਤੇ ਜੇਕੇਜੀਐਮਯੂ ਦੇ ਡਾਕਟਰ ਹੁਣ ਪਰਚੀ ‘ਤੇ ਵੱਡੇ ਤੇ ਸਾਫ ਅੱਖਰਾਂ ‘ਚ ਲਿਖਣੇ ਸ਼ੁਰੂ ਕਰ ਦਿੱਤੇ ਹਨ।