32.97 F
New York, US
February 23, 2025
PreetNama
ਸਮਾਜ/Social

ਡਾਕ ਮਹਿਕਮੇ ‘ਚ ਬੰਪਰ ਭਰਤੀ, 10ਵੀਂ ਪਾਸ ਵੀ ਕਰ ਸਕਦੇ ਅਪਲਾਈ

ਨਵੀਂ ਦਿੱਲੀ: ਭਾਰਤੀ ਡਾਕ ਵਿਭਾਗ ‘ਚ ਬੰਪਰ ਨੌਕਰੀਆਂ ਨਿਕਲੀਆਂ ਹਨ। ਆਂਧਰ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਸਰਕਲ ‘ਚ ਪੇਂਡੂ ਡਾਕ ਸੇਵਕਾਂ (ਜੀਡੀਐਸ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਭਰਤੀ ਦੀ ਪ੍ਰਕ੍ਰਿਆ ਰਾਹੀਂ ਸ਼ਾਖਾ ਪੋਸਟ ਮਾਸਟਰ, ਸਹਾਇਕ ਬ੍ਰਾਂਚ ਪੋਸਟ ਮਾਸਟਰ ਤੇ ਡਾਕ ਸੇਵਕ ਦੇ ਅਹੁਦੇ ਭਰੇ ਜਾਣਗੇ।

ਆਂਧਰਾ ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ 2707 ਆਸਾਮੀਆਂ ਨਿਕਲੀਆਂ ਹਨ। ਜਦਕਿ ਛੱਤੀਸਗੜ੍ਹ ‘ਚ 1799 ਤੇ ਤੇਲੰਗਾਨਾ ‘ਚ 970 ਅਹੁਦਿਆਂ ‘ਤੇ ਭਰਤੀ ਹੋਈ ਹੈ। ਨਾਮਜ਼ਦਗੀ ਤੇ ਭੁਗਤਾਨ ਦੀ ਅਦਾਇਗੀ ਪ੍ਰਕ੍ਰਿਆ ਮੰਗਲਵਾਰ 15 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਹ 14 ਨਵੰਬਰ ਤਕ ਜਾਰੀ ਰਹੇਗੀ। ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਨ ਲਈ 22 ਅਕਤੂਬਰ ਤੋਂ 21 ਨਵੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ।

ਬਿਨੈਕਾਰ ਦੀ ਉਮਰ 15 ਅਕਤੂਬਰ, 2019 ਤਕ 18 ਸਾਲ ਤੋਂ 40 ਸਾਲ ਤਕ ਹੋਣੀ ਚਾਹੀਦੀ ਹੈ। ਜਦਕਿ ਕੁਝ ਸ਼੍ਰੇਣੀਆਂ ‘ਚ ਉਮਰ ਪੱਖੋਂ ਛੂਟ ਦਿੱਤੀ ਗਈ ਹੈ। ਅਪਲਾਈ ਕਰਨ ਵਾਲੇ ਉਮੀਦਵਾਰ 10ਵੀਂ ਕਲਾਸ ਤਕ ਅੰਗਰੇਜ਼ੀ ‘ਚ ਪਾਸ ਹੋਣੇ ਜ਼ਰੂਰੀ ਹਨ। ਇਸ ਦੇ ਨਾਲ ਹੀ ਸਥਾਨਕ ਭਾਸ਼ਾਵਾਂ ਤੇ ਬੇਸਿਕ ਕੰਪਿਊਟਰ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ।

ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਹੋਵੇਗੀ। ਅਪਲਾਈ ਕਰਨ ਲਈ indiapost.gov.in ਜਾਂ appost.in/gdsonline ‘ਤੇ ਜਾ ਕੇ ਵੀ ਅਪਲਾਈ ਕਰ ਸਕਦਾ ਹੈ।

Related posts

ਚੰਡੀਗੜ੍ਹ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ’ਤੇ ਲਟਕੀ ਤਲਵਾਰ

On Punjab

ਜੰਮੂ-ਕਸ਼ਮੀਰ ਦੇ ਪੰਜ ਜ਼ਿਲ੍ਹਿਆਂ ‘ਚ 2G ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕਰਨ ਦੇ ਆਦੇਸ਼

On Punjab

ਮੈਂ ਆਪਣਾ ਨਾਮ

Pritpal Kaur