PreetNama
ਸਮਾਜ/Social

ਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੈਮ ਸਪੀਕਰ, ਤਿੰਨ ਦਿਨ ਚੱਲੇਗਾ ਨਵੀਂ ਸਰਕਾਰ ਦਾ ਵਿਧਾਨ ਸਭਾ ਸੈਸ਼ਨ, ਜਾਣੋ ਕਦੋਂ ਤੋਂ

 ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵੱਲੋਂ ਸਹੁੰ ਚੁਕਾਏ ਜਾਣ ਤੋਂ ਬਾਅਦ ਭਗਵੰਤ ਮਾਨ (Bhagwant Mann) ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੀਂ ਪੰਜਾਬ ਸਰਕਾਰ (Punjab Govt) ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ (Punjab Vidhan Sabha Session) ਬੁਲਾਇਆ ਗਿਆ ਹੈ ਜੋ ਤਿੰਨ ਦਿਨ ਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ 17, 21 ਤੇ 23 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਇੰਦਰਬੀਰ ਸਿੰਘ ਨਿੱਜਰ ਨੂੰ ਪ੍ਰੋਟੈਮ ਸਪੀਕਰ ਬਣਾਇਆ ਗਿਆ ਹੈ। 21 ਮਾਰਚ ਨੂੰ ਵਿਧਾਨ ਸਭਾ ਸਪੀਕਰ ਦੀ ਚੋਣ ਹੋਵੇਗੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਅੰਮ੍ਰਿਤਸਰ ਦੱਖਣੀ ਤੋਂ ਨਵੇਂ ਚੁਣੇ ਗਏ ਵਿਧਾਇਕ ਅਤੇ ਰੇਡੀਓਲੋਜਿਸਟ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਚੀਫ਼ ਖ਼ਾਲਸਾ ਦੀਵਾਨ (ਸੀਕੇਡੀ) ਦੇ ਪ੍ਰਧਾਨ ਦੇ ਦੇਹਾਂਤ ਤੋਂ ਬਾਅਦ 117 ਸਾਲ ਪੁਰਾਣੀ ਸਿੱਖ ਸੰਸਥਾ ਦੇ ਮਾਮਲਿਆਂ ਨੂੰ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਅੱਜ ਯਾਨੀ ਬੁੱਧਵਾਰ ਨੂੰ ਹੀ ਉਨ੍ਹਾਂ ਆਪਣਾ ਕਾਰਜਭਾਰ ਸੰਭਾਲਿਆ। ਨਿੱਝਰ ਪਹਿਲਾਂ ਸੀਕੇਡੀ ਦੇ ਮੀਤ-ਪ੍ਰਧਾਨ ਸਨ। ਉਹ ਸ਼ੁਰੂ ਤੋਂ ਹੀ ‘ਆਪ’ ਦੇ ਸੀਨੀਅਰ ਆਗੂ ਰਹੇ ਹਨ ਤੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਹਰਾਇਆ ਸੀ।

Related posts

ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ

On Punjab

ਲਾਭ ਸਿੰਘ ਉੱਗੋਕੇ ਦੀ ਮਾਂ ਨੇ ਕਿਹਾ – ਪੁੱਤ ਉਲਾਂਭਾ ਨਹੀਂ ਆਉਣਾ ਚਾਹੀਦਾ

On Punjab

ਅੰਮ੍ਰਿਤਸਰ ‘ਚ NRI ਦੀ ਗੋਲ਼ੀ ਮਾਰ ਕੇ ਹੱਤਿਆ, ਸਵੇਰੇ ਸਾਢੇ 3 ਵਜੇ ਪਰਿਵਾਰ ਨਾਲ ਜਾ ਰਿਹਾ ਸੀ ਗੁਰਦੁਆਰੇ

On Punjab