59.76 F
New York, US
November 8, 2024
PreetNama
ਰਾਜਨੀਤੀ/Politics

ਡਾ. ਮਨਮੋਹਨ ਸਿੰਘ ਦਾ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਆਪਣੀ ਅਲੋਚਨਾ ਨੂੰ ਸਵੀਕਾਰ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਹ ਮੰਨ ਵੀ ਲੈਣ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ‘ਕੁਝ ਕਮਜ਼ੋਰੀਆਂ’ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੋਲ ਵੀ ਪੰਜ ਵਰ੍ਹੇ ਸਨ, ਉਹ ਇਨ੍ਹਾਂ ਦਾ ਹੱਲ ਲੱਭ ਸਕਦੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਫ਼ੀ ਸਮਾਂ ਸੀ ਤੇ ਹੁਣ ਹਰੇਕ ਆਰਥਿਕ ਸੰਕਟ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸਿਰ ਦੋਸ਼ ਮੜ੍ਹਨਾ ਬੰਦ ਕਰਨਾ ਚਾਹੀਦਾ ਹੈ।

ਕਾਬਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ’ਚ ਡਾ. ਮਨਮੋਹਨ ਸਿੰਘ ਤੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ ਨੂੰ ਬੈਂਕਿੰਗ ਸੈਕਟਰ ਦੇ ਨਿਘਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਟਕੋਰ ਕਰਦਿਆਂ ਕਿਹਾ ਕਿ ਐਨਡੀਏ ਨੂੰ ਯੂਪੀਏ ਕਾਰਜਕਾਲ ਦੀਆਂ ‘ਗਲਤੀਆਂ’ ਤੋਂ ਸਿੱਖਣਾ ਚਾਹੀਦਾ ਸੀ ਤੇ ‘ਭਰੋਸੇਯੋਗ ਹੱਲ’ ਸੁਝਾਉਣੇ ਚਾਹੀਦੇ ਹਨ। ਡਾ. ਸਿੰਘ ਨੇ ਕਿਹਾ ਕਿ ਜੇ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਨੀਰਵ ਮੋਦੀ ਜਿਹੇ ਲੋਕ ਜਨਤਾ ਦੇ ਪੈਸੇ ਲੈ ਕੇ ਨਾ ਭੱਜਦੇ, ਬੈਂਕਾਂ ਦੀ ਸਥਿਤੀ ‘ਐਨੀ ਮਾੜੀ’ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਸਮੱਸਿਆਵਾਂ ਲਈ ਯੂਪੀਏ ਸਿਰ ਹੀ ਦੋਸ਼ ਨਹੀਂ ਮੜ੍ਹਿਆ ਜਾ ਸਕਦਾ।

ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕਤਾ ਨੂੰ ਪੈਰਾਂ-ਸਿਰ ਕਰਨ ਤੋਂ ਪਹਿਲਾਂ ਇਸ ਦੇ ਢੇਰੀ ਹੋਣ ਦੇ ਕਾਰਨਾਂ ਦੀ ਸ਼ਨਾਖ਼ਤ ਜ਼ਰੂਰੀ ਹੈ। ਉਨ੍ਹਾਂ ਦੇਸ਼ ਦਾ ‘ਆਰਥਿਕ ਵਾਤਾਵਰਨ’ ਖ਼ਰਾਬ ਕਰਨ ਦਾ ਦੋਸ਼ ਮੋਦੀ ਸਰਕਾਰ ਸਿਰ ਲਾਇਆ। ਉਨ੍ਹਾਂ ਕਿਹਾ ਕਿ ਪੰਜ ਖ਼ਰਬ ਦੀ ਆਰਥਿਕਤਾ ਪ੍ਰਾਪਤ ਕਰਨ ਦੀ ਕੋਈ ਆਸ ਨਹੀਂ। ਸਰਕਾਰ ਸਿਰਫ਼ ਸੁਰਖ਼ੀਆਂ ਆਪਣੇ ਹੱਕ ਵਿਚ ਕਰਨ ’ਚ ਮਗਨ ਹੈ ਤੇ ਕੋਈ ਠੋਸ ਹੱਲ ਮੌਜੂਦ ਨਹੀਂ।

Related posts

PM Modi Himachal Visit : ਦੇਸ਼ ਵਿਚ ਦੋ ਮਾਡਲ ਕੰਮ ਕਰ ਰਹੇ, ਦੇਰੀ ਦੀ ਵਿਚਾਰਧਾਰਾ ਵਾਲਿਆਂ ਨੇ ਹਿਮਾਚਲ ਨੂੰ ਲੰਬਾ ਇੰਤਜ਼ਾਰ ਕਰਵਾਇਆ

On Punjab

‘ਜ਼ਲੀਲ’ ਹੋ ਕੇ ਮੈਦਾਨ ਨਹੀਂ ਛੱਡਣਗੇ ਕੈਪਟਨ, ਗਾਂਧੀ ਜਯੰਤੀ ‘ਤੇ ਕਰਨਗੇ ਵੱਡਾ ਧਮਾਕਾ!

On Punjab

Twitter ‘ਤੇ ਵੱਡੀ ਕਾਰਵਾਈ, ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ‘ਤੇ Twitter India ਦੇ ਐੱਮਡੀ ਖਿਲਾਫ਼ ਕੇਸ ਦਰਜ, ਟ੍ਰੈਂਡ ਹੋਇਆ #Section505

On Punjab