Dr. Harshvadhan will be : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵਿਸ਼ਵ ਸਿਹਤ ਸੰਗਠਨ (WHO) ਦੇ 34 ਮੈਂਬਰੀ ਐਗਜ਼ੀਕਿਊਟਿਵ ਬੋਰਡ ਦੇ ਅਗਲੇ ਚੇਅਰਮੈਨ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਹਰਸ਼ਵਰਧਨ 22 ਮਈ ਨੂੰ ਆਪਣਾ ਅਹੁਦਾ ਸੰਭਾਲਣਗੇ। ਉਹ ਜਾਪਾਨ ਦੇ ਡਾ. ਹਿਰੋਕੀ ਨਕਤਾਨੀ ਦੀ ਜਗ੍ਹਾ ਲੈਣਗੇ। 194 ਦੇਸ਼ਾਂ ਦੀ ਵਰਲਡ ਹੈਲਥ ਅਸੈਂਬਲੀ ‘ਚ ਮੰਗਲਵਾਰ ਨੂੰ ਭਾਰਤਲੋਂ ਦਾਖਲ ਹਰਸ਼ਵਰਧਨ ਦੇ ਨਾਂ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਡਬਲਯੂ. ਐੱਚ. ਓ. ਦੇ ਸਾਊਥ ਈਸਟ ਏਸ਼ੀਆ ਗਰੁੱਪ ਨੇ ਤਿੰਨ ਸਾਲ ਲਈ ਭਾਰਤ ਨੂੰ ਬੋਰਡ ਮੈਂਬਰਸ ਵਿਚ ਸ਼ਾਮਲ ਕਰਨ ‘ਤੇ ਸਹਿਮਤੀ ਪ੍ਰਗਟਾਈ ਸੀ।
ਅਧਿਕਾਰੀਆਂ ਮੁਤਾਬਕ 22 ਮਈ ਨੂੰ ਐਗਜ਼ੀਕਿਊਟਿਵ ਬੋਰਡ ਦੀ ਬੈਠਕ ਹੋਣੀ ਹੈ। ਇਸ ਵਿਚ ਹਰਸ਼ਵਰਧਨ ਨੂੰ ਚੁਣਿਆ ਗਿਆ ਹੈ. ਬੋਰਡ ਦੇ ਚੇਅਰਮੈਨ ਦਾ ਅਹੁਦਾ ਕਈ ਦੇਸ਼ਾਂ ਦੇ ਵੱਖ-ਵੱਖ ਗਰੁੱਪ ‘ਚ 1-1 ਸਾਲ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਪਿਛਲੇ ਸਾਲ ਤੈਅ ਹੋਇਆ ਸੀ ਕਿ ਅਗਲੇ ਸਾਲ ਲਈ ਇਹ ਅਹੁਦਾ ਭਾਰਤ ਕੋਲ ਰਹੇਗਾ। ਹਰਸ਼ਵਰਧਨ ਐਗਜ਼ੀਕਿਊਟਿਵ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਮੀਟਿੰਗ ਸਾਲ ‘ਚ ਦੋ ਵਾਰ ਹੁੰਦੀ ਹੈ। ਪਹਿਲੀ ਜਨਵਰੀ ਤੇ ਦੂਜੀ ਮਈ ਦੇ ਆਖਰੀ ਵਿਚ।
WHO ਦੇ ਐਗਜ਼ੀਕਿਊਟਿਵ ਬੋਰਡ ਵਿਚ ਸ਼ਾਮਲ 34 ਮੈਂਬਰ ਸਿਹਤ ਦੇ ਖੇਤਰ ਵਿਚ ਚੰਗੇ ਜਾਣਕਾਰ ਹੁੰਦੇ ਹਨ ਜਿਨ੍ਹਾਂ ਨੂੰ 194 ਦੇਸ਼ਾਂ ਦੀ ਵਰਲਡ ਹੈਲਥ ਅਸੈਂਬਲੀ ਤੋਂ 3 ਸਾਲ ਲਈ ਬੋਰਡ ਵਿਚ ਚੁਣਿਆ ਜਾਂਦਾ ਹੈ। ਫਿਰ ਇਨ੍ਹਾਂ ਮੈਂਬਰਾਂ ‘ਚੋਂ 1-1 ਸਾਲ ਲਈ ਚੇਅਰਮੈਨ ਬਣਦਾ ਹੈ. ਇਸ ਬੋਰਡ ਦਾ ਕੰਮ ਹੈਲਥ ਅਸੈਂਬਲੀ ‘ਚ ਤੈਅ ਹੋਣ ਵਾਲੇ ਫੈਸਲਿਆਂ ਤੇ ਨੀਤੀਆਂ ਨੂੰ ਸਾਰੇ ਦੇਸ਼ਾਂ ਵਿਚ ਠੀਕ ਤਰ੍ਹਾਂ ਤੋਂ ਲਾਗੂ ਕਰਨਾ ਹੁੰਦਾ ਹੈ।