PreetNama
ਸਮਾਜ/Social

ਡਿਗਰੀ ਲੈਣ ਗਈ ਬੀ-ਕਾਮ ਦੀ ਵਿਦਿਆਰਥਣ ਭੇਦ ਭਰੇ ਹਾਲਾਤਾਂ ਚ ਲਾਪਤਾ, ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

 ਡਿਗਰੀ ਹਾਸਲ ਕਰਨ ਖਾਲਸਾ ਕਾਲਜ ਗਈ 20 ਵਰ੍ਹਿਆਂ ਦੀ ਮੁਟਿਆਰ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ| ਇਸ ਘਟਨਾ ਦੇ ਪੂਰੇ 21 ਦਿਨ ਬੀਤ ਜਾਣ ਦੇ ਬਾਵਜੂਦ ਵਿਦਿਆਰਥਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ| ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉਪਰ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ| ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ| 9 ਜਨਵਰੀ ਦੀ ਸਵੇਰ ਨੂੰ ਉਹ ਖ਼ਾਲਸਾ ਕਾਲਜ ਵਿੱਚ ਆਪਣੀ ਬੀ -ਕਾਮ ਦੀ ਡਿਗਰੀ ਹਾਸਲ ਕਰਨ ਗਈ| ਘਰ ਤੋਂ ਕਾਲਜ ਜਾਂਦੇ ਸਮੇਂ ਡਿਗਰੀ ਮਿਲਣ ਦੇ ਚਾਅ ਕਾਰਨ ਲੜਕੀ ਬੇਹੱਦ ਖੁਸ਼ ਸੀ| ਦੇਰ ਸ਼ਾਮ ਤਕ ਵੀ ਜਦ ਉਹ ਘਰ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ| ਰਿਸ਼ਤੇਦਾਰਾਂ ਅਤੇ ਵਾਕਫ ਵਿਅਕਤੀਆਂ ਕੋਲੋਂ ਪੁੱਛਗਿਛ ਕਰਨ ਦੇ ਬਾਵਜੂਦ ਉਸ ਸਬੰਧੀ ਕੋਈ ਸੂਚਨਾ ਨਾ ਮਿਲੀ| ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਕਰ ਕੇ ਨਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ| ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ |

Related posts

ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਵੱਡੀ ਰਾਹਤ

On Punjab

ਆਰਥਿਕ ਸਰਵੇਖਣ ਸੰਸਦ ’ਚ ਪੇਸ਼, ਮਾਲੀ ਸਾਲ 26 ਦੌਰਾਨ ਜੀ.ਡੀ.ਪੀ. ਦਰ 6.3 ਤੋਂ 6.8 ਫ਼ੀਸਦੀ ਰਹਿਣ ਦੇ ਆਸਾਰ

On Punjab

Monkeypox Virus : ਤਿੰਨ ਦੇਸ਼ਾਂ ‘ਚ ਮਿਲੇ ਮੌਂਕੀ ਪੌਕਸ ਦੇ 550 ਤੋਂ ਜ਼ਿਆਦਾ ਮਾਮਲੇ, WHO ਨੇ ਦਿੱਤੀ ਚਿਤਾਵਨੀ

On Punjab