ਸਮਾਜ ਸੇਵੀ ਸੰਸਥਾ ਮਯੰਕ ਫਾਉਡੇਸ਼ਨ ਦੁਆਰਾ ਆਯੋਜਿਤ ਵਿਦਾਈ ਸਮਾਰੋਹ ਵਿੱਚ ਸ਼ਹਿਰ ਦੀਆ ਨਾਮਵਰ ਸਮਾਜ ਸੇਵੀ ਸੰਸਥਾਵਾਂ ਨੇ ਸਾਬਕਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੂੰ ਇਕ ਸਾਲ ਦੌਰਾਨ ਜ਼ਿਲ੍ਹੇ ਵਿੱਚ ਕਰਵਾਏ ਨਿਵੇਂਕਲੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਐਸ ਡੀ ਐਮ ਫ਼ਿਰੋਜ਼ਪੁਰ ਅਮਿੱਤ ਗੁਪਤਾ, ਪ੍ਰਧਾਨ ਅਨਿਰੁੱਧ ਗੁਪਤਾ, ਸੱਕਤਰ ਰੈਡ ਕਰਾਸ ਅਸ਼ੋਕ ਬਹਿਲ, ਡਾ.ਸ਼ੀਲ ਸੇਠੀ, ਡਾ.ਜੀ ਐਸ ਢਿਲੋ ਨੇ ਆਪਣੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਵੇਂ ਆਪਣੇ ਨਿਵੇਂਕਲੇ ਕੰਮਾਂ ਲਈ ਹੀ ਇਕ ਸਾਲ ਦੇ ਛੋਟੇ ਜਿਹੇ ਕਾਰਜ-ਕਾਲ ਦੌਰਾਨ ਉਹ ਸਭ ਦੇ ਹਰਮਨ ਪਿਆਰੇ ਬਣ ਗਏ, ਉਹਨਾ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਵੀਂ ਊਰਜਾ ਸੰਚਾਲਿਤ ਕੀਤੀ । ਉਹਨਾ ਦੇ ਕਾਰਜ-ਕਾਲ ਦੌਰਾਨ ਜ਼ਿਲ੍ਹੇ ਵਿੱਚ ਕਰਵਾਈ ਚੋਣ ਜਾਗਰੂਕਤਾ ਮੈਰਾਥਨ, ਵਾਤਾਵਰਨ ਸੰਭਾਲ਼ ਲਈ ਸਾਇਕਲ ਰੈਲੀ, ਸ਼ਹਿਰ -ਛਾਉਣੀ ਦੇ ਲੋਕਾਂ-ਬੱਚਿਆ ਦੇ ਮਨੋਰੰਜਨ ਲਈ ਰਾਹਗਿਰੀ ਪ੍ਰੋਗਰਾਮ , ਬਾਰਡਰ ਨੇੜੇ ਵਿੱਦਿਅਕ ਸੰਸਥਾਵਾਂ ਵਿੱਚ ਖ਼ੁਦ ਪਹੁੰਚ ਕੇ ਨਸ਼ਿਆ ਖ਼ਿਲਾਫ਼ ਜਾਗਰੂਕਤਾ ਮੁਹਿੰਮ , ਪੌਦੇ ਲਗਾਉਣ ਅਤੇ ਉਸ ਪ੍ਰਤੀ ਪ੍ਰੇਰਿਤ ਕਰਣ ਲਈ ਅਸਲਾ ਲਾਇੰਸੈਸ ਦੇ ਨਿਯਮ , ਵਿਸ਼ੇਸ਼ ਲੋੜਾ ਵਾਲੇ ਬੱਚੇ ਨੂੰ ਇੱਕ ਦਿਨ ਦਾ ਡੀ.ਸੀ ਬਣਾਉਣਾ, ਸਵੱਛ ਭਾਰਤ ਮੁਹਿੰਮ ਦੌਰਾਨ ਜੰਗੀ ਪੱਧਰ ਤੇ ਸ਼ਹਿਰ ਦੀ ਸਫਾਈ , ਬਜ਼ੁਰਗਾਂ ਦੀ ਮਦਦ ਅਤੇ ਨਾਂ ਜਾਣੇ ਕਿਹੜੇ ਕਿਹੜੇ ਪ੍ਰੋਜੈਕਟ ਸ਼ੁਰੂ ਕਰਕੇ ਉਹਨਾ ਲੋਕ ਭਲਾਈ ਕੰਮ ਕੀਤੇ।ਪ੍ਰਧਾਨ ਰਾਧਾ ਕ੍ਰਿਸ਼ਨ ਮੰਦਿਰ ਅਨੁਰਾਗ ਐਰੀ, ਦੀਪਕ ਸ਼ਰਮਾ , ਅਭਿਸ਼ੇਕ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਚੰਦਰ ਗੈਂਦ ਜੀ ਨੂੰ ਫ਼ਿਰੋਜ਼ਪੁਰ ਡਵੀਜ਼ਨ ਦਾ ਕਮਿਸ਼ਨਰ ਬਣ ਮੁੜ ਫ਼ਿਰੋਜ਼ਪੁਰ ਵਾਪਿਸ ਆਉਣ ਦਾ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਸੰਦੇਸ਼ ਉਹਨਾ ਤੱਕ ਪਹੁੰਚਾਇਆ।ਵਿਦਾਈ ਪਾਰਟੀ – ਸਨਮਾਨ ਸਮਾਰੋਹ ਵਿੱਚ ਸੰਬੋਧ ਕੱਕੜ, ਯੁਵਾ ਆਗੂ ਰਿਕੂੰ ਗਰੋਵਰ, ਰਿਸ਼ੀ ਸ਼ਰਮਾ , ਲਾਇਫ ਸੇਵਰ ਗਰੁਪ ਤੋਂ ਐਡਵੋਕੈਟ ਸੋਡੀ, ਅਮਿੱਤ ਫਾਉਡੇਸ਼ਨ ਤੋਂ ਡਾ. ਸੋਰਭ ਡੱਲ, ਸਮਾਜ ਸੇਵੀ ਸੂਰਜ ਮਹਿਤਾ, ਐਡਵੋਕੈਟ ਰੋਹਿਤ ਗਰਗ,ਐਡਵੋਕੈਟ ਰਨਵੀਕ ਮਹਿਤਾ,ਐਡਵੋਕੈਟ ਗੋਰਵ ਨੰਦਰਾਜੋਗ, ਪ੍ਰਿ. ਸੰਜੀਵ ਟੰਡਨ, ਡਾ.ਤਨਜੀਤ ਬੇਦੀ , ਡਾ. ਗਜਲਪ੍ਰੀਤ, ਮੁੱਖਅਧਿਆਪਕ ਗੁਰਦੇਵ ਸਿੰਘ, ਮੁੱਖਅਧਿਆਪਕ ਕਪਿਲ ਸਾਨਨ, ਅਸ਼ਵਨੀ ਸ਼ਰਮਾ,ਦਵਿੰਦਰ ਨਾਥ, ਚਰਨਜੀਤ ਸਿੰਘ , ਮਨੋਜ ਗੁਪਤਾ, ਅਮਿੱਤ ਬੱਤਰਾ , ਕਮਲ ਸ਼ਰਮਾ ਆਦਿ ਹਾਜ਼ਰ ਸਨ